ਦੇਸ਼ ‘ਚ ਲਗਭਗ 7 ਸਾਲ ਬਾਅਦ ਅੱਜ ਭਾਰਤ ਦੀ ਮਹਿਲਾ ਕ੍ਰਿਕੇਟ ਟੀਮ ਟੈਸਟ ਮੈਚ ਖੇਡੇਗੀ | ਭਾਰਤ ਟੀਮ ਅਤੇ ਇੰਗਲੈਂਡ ਦੀਆਂ ਮਹਿਲਾ ਟੀਮਾਂ ਵਿਚਾਲੇ ਟੈਸਟ ਮੈਚ ਖੇਡਿਆ ਜਾਵੇਗਾ। ਦੋਵਾਂ ਟੀਮਾਂ ਵਿਚਾਲੇ ਮੁਕਾਬਲਾ ਕਾਉਂਟੀ ਗਰਾਊਂਡ ਬ੍ਰਿਸਟਲ ਵਿਖੇ ਹੋਵੇਗਾ।ਮਿਤਾਲੀ ਰਾਜ ਦੀ ਕਪਤਾਨੀ ਵਿੱਚ ਭਾਰਤੀ ਮਹਿਲਾ ਟੀਮ ਪਿਛਲੇ ਕਈ ਦਿਨਾਂ ਤੋਂ ਟੈਸਟ ਮੈਚ ਲਈ ਜ਼ੋਰਦਾਰ ਤਿਆਰੀ ਕਰ ਰਹੀ ਹੈ। ਭਾਰਤੀ ਮਹਿਲਾ ਟੀਮ ਲੱਗਭਗ ਸੱਤ ਸਾਲਾਂ ਬਾਅਦ ਟੈਸਟ ਮੈਚ ਖੇਡੇਗੀ। ਦੂਜੇ ਪਾਸੇ, ਇੰਗਲੈਂਡ ਦੀ ਮਹਿਲਾ ਟੀਮ ਨਿਯਮਤ ਅੰਤਰਾਲਾਂ ‘ਤੇ ਟੀਮਾਂ ਖਿਲਾਫ ਟੈਸਟ ਮੈਚ ਖੇਡ ਰਹੀ ਹੈ। ਭਾਰਤ ਦੀ ਮਹਿਲਾ ਕ੍ਰਿਕਟ ਟੀਮ ਸੱਤ ਸਾਲਾਂ ਬਾਅਦ ਟੈਸਟ ਕ੍ਰਿਕਟ ਖੇਡਣ ਲਈ ਪੂਰੀ ਤਰਾਂ ਤਿਆਰ ਹੈ।ਇੰਗਲੈਂਡ ਖ਼ਿਲਾਫ਼ ਬ੍ਰਿਸਟਲ ਟੈਸਟ ਵਿੱਚ ਭਾਰਤੀ ਮਹਿਲਾ ਟੀਮ ਸਲਾਮੀ ਬੱਲੇਬਾਜ਼ ਸ਼ੇਫਾਲੀ ਵਰਮਾ ਨੂੰ ਡੈਬਿਊ ਕਰਨ ਦਾ ਮੌਕਾ ਦੇ ਸਕਦੀ ਹੈ। ਸ਼ੇਫਾਲੀ ਵਰਮਾ ਨੇ ਟੀ -20 ‘ਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਟੈਸਟ ਟੀਮ ਵਿੱਚ ਜਗ੍ਹਾ ਬਣਾਈ ਹੈ। ਟੀਮ ਦੀ ਉਪ ਕਪਤਾਨ ਹਰਮਨਪ੍ਰੀਤ ਨੇ ਸ਼ੇਫਾਲੀ ਦੀ ਸ਼ੁਰੂਆਤ ਦਾ ਸੰਕੇਤ ਦਿੱਤਾ ਹੈ। ਹਰਮਨਪ੍ਰੀਤ ਨੇ ਕਿਹਾ, “ਸ਼ੇਫਾਲੀ ਉਨ੍ਹਾਂ ਵਿੱਚੋਂ ਇੱਕ ਹੈ ਜਿਸ ਨੂੰ ਅਸੀਂ ਹਮੇਸ਼ਾਂ ਖਿਡਾਉਣਾ ਚਾਹੁੰਦੇ ਹਾਂ। ਉਹ ਅਜਿਹੀ ਖਿਡਾਰਣ ਹੈ ਜੋ ਕਦੇ ਵੀ ਵਿਰੋਧੀ ‘ਤੇ ਹਾਵੀ ਹੋ ਸਕਦੀ ਹੈ।”