ਪਿਛਲੇ ਲੰਬੇ ਸਮੇਂ ਤੋਂ ਹੀ ਪੰਜਾਬ ਕਾਂਗਰਸ ‘ਚ ਚਲ ਰਹੇ ਉੱਚ ਪੱਧਰੀ ਕਲੇਸ਼ ਦੇ ਵਿਚਾਲੇ ਪੰਜਾਬ ਮੰਤਰੀ ਮੰਡਲ ‘ਚ ਫੇਰਬਦਲ ਦੇ ਚਰਚੇ ਚਲ ਰਹੇ ਸਨੇ। ਇਹ ਫੇਰਬਦਲ ਲੱਗਪਗ ਤੈਅ ਦੱਸਿਆ ਜਾ ਰਿਹਾ ਹੈ। ਮੰਤਰੀ ਮੰਡਲ ਚੋਂ 7 ਮੰਤਰੀਆਂ ਦੇ ਬਦਲੇ ਜਾਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ । ਇਸ ਦੌਰਾਨ ਕਈਂ ਮੰਤਰੀਆਂ ਦੀ ਛੁੱਟੀ ਵੀ ਹੋ ਸਕਦੀ ਹੈ , ਤੇ ਕਈਂ ਹੋਰ ਚਹਿਿਰਆਂ ਨੂੰ ਜਿੰਮੇਵਾਰੀਆਂ ਸੌਂਪਣ ‘ਤੇ ਚਰਚਾ ਚਲ ਰਹੀ ਹੈ ।
ਉੱਧਰ ਪੰਜਾਬ ਕਾਂਗਰਸ ਦੇ ਕਾਟੋ ਕਲੇਸ਼ ਦੇ ਜਲਦ ਖਤਮ ਹੋਣ ‘ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਦੇ ਦਾਅਵੇ ਵੀ ਠੁੱਸ ਗਏ ਨਜ਼ਰ ਆ ਰਹੇ ਨੇ, ਜ਼ਿਕਰਯੋਗ ਹੈ ਕਿ ਹਰੀਸ਼ ਰਾਵਤ ਨੇ ਕਾਂਗਰਸ ਦਾ ਕਲੇਸ਼ 10 ਜੁਲਾਈ ਤੱਕ ਖਤਮ ਹੋਣ ਦਾ ਦਾਅਵਾ ਕੀਤਾ ਸੀ।
ਸੂਤਰਾਂ ਮੁਤਾਬਕ ਹਾਈਕਮਾਨ ਵੱਲੋਂ ਸਪੱਸ਼ਟ ਨਿਰਦੇਸ਼ ਮਿਲਣ ਤੋਨ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਮੰਤਰੀ ਮੰਡਲ ‘ਚ ਬਦਲਾਅ ਦੀ ਤਿਆਰੀ ਕਰ ਰਹੇ ਨੇ। ਦੱਸਿਆ ਜਾ ਰਿਹਾ ਹੈ ਕਿ ਸ਼ਨੀਵਾਰ ਨੂੰ ਵੀ ਮੁੱਖ ਮੰਤਰੀ ਵੱਲੋਂ ਪੂਰਾ ਦਿਨ ਮੰਤਰੀ ਮੰਡਲ ਦੀ ਕਾਰਗੁਜ਼ਾਰੀ ‘ਤੇ ਚਰਚਾ ਕੀਤੀ ਗਈ ਜਿਸ ਨੂੰ ਦੇਖਦੇ ਹੋਏ ਬਦਲਾਅ ਦਾ ਨਤੀਜਾ ਦੱਸਿਆ ਜਾਵੇਗਾ ।
ਸੂਤਰਾਂ ਮੁਤਾਬਕ ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਸੋਨੀਆਂ ਗਾਂਧੀ ਵੱਲੋਂ ਪੰਜਾਬ ਕੈਬਨਿਟ ਮੰਤਰੀਆਂ ਦੇ ਤਬਾਦਲੇ ਅਤੇ ਬਦਲਾਅ ਦਾ ਫੈਸਲਾ ਪੂਰੀ ਤਰ੍ਹਾਂ ਕੈਪਟਨ ‘ਤੇ ਛੱਡਿਆ ਗਿਆ ਸੀ, ਜਿਸ ਤੋਂ ਬਾਅਦ ਖਬਰਾਂ ਆ ਰਹੀਆਂ ਨੇ ਕਿ ਮੁੱਖ ਮੰਤਰੀ ਕੈਪਟਨ ਪੰਜਾਬ ਕੈਬਨਿਟ ‘ਚੋਂ 7 ਮੰਤਰੀਆਂ ਨੂੰ ਬਦਲਣ ਦੀ ਤਿਆਰੀ ‘ਚ ਨੇ ।