ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 2022 ‘ਚ ਸੱਤਾ ‘ਚ ਆਉਣ ‘ਤੇ ਗੋਆ ਦੇ ਲੋਕਾਂ ਨਾਲ ਕਈ ਵੱਡੇ ਵਾਅਦੇ ਕੀਤੇ ਹਨ ਜਿਸ ‘ਚ ਉਨ੍ਹਾਂ ਨੇ ਲੋਕਾਂ ਨੂੰ 300 ਯੂਨਿਟ ਬਿਜਲੀ ਮੁਫਤ ਦੇਣ ਦਾ ਐਲਾਨ ਕੀਤਾ ਹੈ।ਹਰ ਘਰ ‘ਚ ਇੱਕ ਬੇਰੁਜ਼ਗਾਰ ਨੂੰ ਮਿਲੇਗੀ ਨੌਕਰੀ।
ਰੁਜ਼ਗਾਰ ਮਿਲਣ ਤੱਕ ਪ੍ਰਤੀ ਮਹੀਨਾ 3,000 ਦਾ ਭੱਤਾ ਦਿੱ ਤਾ ਜਾਵੇਗਾ।ਗੋਆ ਦੇ ਨੌਜਵਾਨਾਂ ਲਈ 80 ਫੀਸਦੀ ਨੌਕਰੀਆਂ ਰਾਖਵੀਆਂ ਹੋਣਗੀਆਂ।ਪ੍ਰਾਈਵੇਟ ਨੌਕਰੀਆਂ ਲਈ ਕਾਨੂੰਨ ਲਿਆਂਦਾ ਜਾਵੇਗਾ।ਕੋਰੋਨਾ ਦੇ ਕਾਰਨ ਸੈਰ ਸਪਾਟੇ ਦਾ ਨੁਕਸਾਨ ਹੋਇਆ ਹੈ, ਜਦੋਂ ਤੱਕ ਉਨ੍ਹਾਂ ਦਾ ਰੁਜ਼ਗਾਰ ਠੀਕ ਨਹੀਂ ਹੁੰਦਾ, ਉਨ੍ਹਾਂ ਨੂੰ 5 ਹਜ਼ਾਰ ਮਹੀਨਾ ਭੱਤਾ ਦਿੱਤਾ ਜਾਵੇਗਾ।ਮਾਈਨਿੰਗ ਬੰਦ ਹੋਣ ਕਾਰਨ ਪ੍ਰਭਾਵਿਤ ਪਰਿਵਾਰਾਂ ਨੂੰ ਦਿੱਤੇ ਜਾਣਗੇ ਮਹੀਨਾਵਾਰ 5000 ਰੁਪਏ।ਸਕਿੱਲ ਯੂਨੀਵਰਸਿਟੀ ਬਣਾਈ ਜਾਵੇਗੀ।