ਟੋਕੀਓ ਉਲੰਪਿਕ ‘ਚ ਭਾਰਤ ਦੇ ਸਾਰੇ ਖਿਡਾਰੀਆਂ ਵਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ ਹੈ।ਟੋਕੀਓ ‘ਚ 17 ਦਿਨਾਂ ਤੱਕ ਚੱਲਣ ਵਾਲੇ ਖੇਡਾਂ ਦੇ ਇਸ ਮਹਾਸਮਾਰੋਹ ਦੀ ਐਤਵਾਰ 8 ਅਗਸਤ ਨੂੰ ਸਮਾਪਤੀ ਹੋਈ ਹੈ।ਭਾਰਤ ਨੇ ਇੱਕ ਗੋਲਡ ਮੈਡਲ ਸਮੇਤ 7 ਮੈਡਲ ਹਾਸਲ ਕੀਤੇ ਹਨ।ਜ਼ਿਕਰਯੋਗ ਹੈ ਕਿ ਭਾਰਤ ਨੇ ਇੱਕ ਗੋਲਡ ਮੈਡਲ, ਦੋ ਚਾਂਦੀ ਅਤੇ ਚਾਰ ਕਾਂਸੀ ਦੇ ਤਮਗੇ ਜਿੱਤ ਮੈਡਲ ਸੂਚੀ ‘ਚ 48ਵਾਂ ਸਥਾਨ ਹਾਸਲ ਕੀਤਾ ਹੈ।
ਅੱਜ ਦੇ ਸਮਾਪਤੀ ਸਮਾਰੋਹ ‘ਚ ਕਾਂਸੀ ਤਮਗਾ ਜੇਤੂ ਬਜਰੰਗ ਪੂਨੀਆ ਨੇ ਤਿਰੰਗਾ ਫੜ ਕੇ ਭਾਰਤੀ ਟੀਮ ਦੀ ਅਗਵਾਈ ਕੀਤੀ ਹੈ।ਦੱਸ ਦੇਈਏ ਕਿ ਖੇਡਾਂ ਦਾ ਇਹ ਤਿਉਹਾਰ ਸਾਡੇ ਸਾਰਿਆਂ ਲਈ ਹੈ ਅਤੇ ਇਹ ਸਾਬਤ ਕਰਦਾ ਹੈ ਕਿ ਉਮੀਦ ਦੀ ਇੱਕ ਕਿਰਨ ਹਮੇਸ਼ਾ ਜ਼ਿੰਦਾ ਰਹਿੰਦੀ ਹੈ। ਇਹ ਓਲੰਪਿਕ ਖੇਡ ਦੂਜਿਆਂ ਤੋਂ ਬਿਲਕੁਲ ਵੱਖਰੀ ਸੀ। ਕੋਰੋਨਾ ਮਹਾਂਮਾਰੀ ਦੇ ਵਿੱਚ ਜੋ ਮਹਿਸੂਸ ਕੀਤਾ ਗਿਆ ਉਹ ਸ਼ਾਇਦ ਹੀ ਪਹਿਲਾਂ ਕਦੇ ਕੀਤਾ ਹੋਵੇ ਪਰ ਸਭ ਨੇ ਮਿਲ ਕੇ ਇਸ ਬਾਰਤ ਨੂੰ ਦੇ ਸੁਪਨੇ ਨੂੰ ਸਾਕਾਰ ਕੀਤਾ।