ਫਿਲਮ ਨਿਰਮਾਤਾ ਐੱਸ.ਐੱਸ ਰਾਜਾਮੌਲੀ ਦੀ ਮੈਗਾ-ਬਜਟ ਫਿਲਮ ਆਰ.ਆਰ.ਆਰ (RRR) ‘ਤੇ ਵੀ ਕੋਰੋਨਾ ਵਾਇਰਸ ਹਾਵੀ ਹੁੰਦਾ ਦਿਖਾਈ ਦੇ ਰਿਹਾ ਹੈ । ਦੱਸ ਦੇਈਏ ਕਿ ਕੋਰੋਨਾ ਦੇ ਪ੍ਰਕੋਪ ਅਤੇ ਸਿਨੇਮਾ ਘਰ ਬੰਦ ਹੋਣ ਕਾਰਨ ਨਿਰਮਾਤਾਵਾਂ ਨੇ ਫਿਲਮ ਦੀ ਰਿਲੀਜ਼ ਡੇਟ ਨੂੰ ਟਾਲ ਦਿੱਤਾ ਹੈ। ਆਰ.ਆਰ.ਆਰ. ਪਹਿਲਾਂ 7 ਜਨਵਰੀ ਨੂੰ ਰਿਲੀਜ਼ ਹੋਣੀ ਸੀ ਪਰ ਹੁਣ ਫਿਲਮ ਦੀ ਰਿਲੀਜ਼ ਡੇਟ ਵਧਾ ਦਿੱਤੀ ਗਈ ਹੈ। ਹਾਲਾਂਕਿ ਆਰ.ਆਰ.ਆਰ. ਦੀ ਨਵੀਂ ਰਿਲੀਜ਼ ਡੇਟ ਦਾ ਹਾਲੇ ਐਲਾਨ ਨਹੀਂ ਕੀਤਾ ਗਿਆ ਹੈ। ਐੱਸ.ਐੱਸ. ਰਾਜਾਮੌਲੀ ਦੀ ਫਿਲਮ ਦੀ ਰਿਲੀਜ਼ ਡੇਟ ਪਹਿਲਾਂ ਵੀ ਕਈ ਵਾਰ ਟਾਲ ਦਿੱਤੀ ਜਾ ਚੁੱਕੀ ਹੈ। ਤਮਿਲ, ਤੇਲਗੂ, ਕੰਨੜ ਅਤੇ ਮਲਿਆਲਮ ਤੋਂ ਇਲਾਵਾ ਮੈਗਾ ਬਜਟ ਫਿਲਮ ਹਿੰਦੀ ਭਾਸ਼ਾ ਵਿੱਚ ਵੀ ਰਿਲੀਜ਼ ਹੋਣੀ ਹੈ।
ਜਾਣਕਾਰੀ ਮੁਤਾਬਕ ਕੋਰੋਨਾ ਕਾਰਨ ਕਈ ਸ਼ਹਿਰਾਂ ਵਿੱਚ ਸਿਨੇਮਾ ਹਾਲ ਬੰਦ ਕਰ ਦਿੱਤੇ ਗਏ ਹਨ। ਕੋਰੋਨਾ ਦੇ ਵਧਦੇ ਪ੍ਰਕੋਪ ਦੇ ਮੱਦੇਨਜ਼ਰ ਫਿਲਮ ਨਿਰਮਾਤਾਵਾਂ ਨੇ ਫੈਸਲਾ ਕੀਤਾ ਹੈ ਕਿ ਫਿਲਮ (ਆਰ.ਆਰ.ਆਰ. ਰਿਲੀਜ਼ ਡੇਟ) ਨੂੰ ਫਿਲਹਾਲ ਮੁਲਤਵੀ ਕਰਨਾ ਸਾਰਿਆਂ ਲਈ ਸਹੀ ਹੋਵੇਗਾ। ਕੋਰੋਨਾ ਕਾਰਨ ਫਿਲਮ 83 ਦੇ ਕਲੈਕਸ਼ਨ ‘ਤੇ ਵੀ ਕਾਫੀ ਅਸਰ ਪਿਆ ਸੀ। ਜਿਸ ਦੇ ਮੱਦੇਨਜ਼ਰ ਆਰ.ਆਰ.ਆਰ. ਮੇਕਰਜ਼ ਵੱਲੋਂ ਇਹ ਫੈਸਲਾ ਲਿਆ ਗਿਆ ਹੈ।