Canada to deport Indian Students: 700 ਭਾਰਤੀ ਵਿਦਿਆਰਥੀਆਂ ਨੂੰ ਕੈਨੇਡੀਅਨ ਬਾਰਡਰ ਸਕਿਓਰਿਟੀ ਏਜੰਸੀ (ਸੀ ਬੀ ਐਸ ਏ) ਨੇ ਡਿਪੋਰਟ ਕਰਨ ਦੀਆਂ ਚਿੱਠੀਆਂ ਜਾਰੀ ਕੀਤੀਆਂ ਹਨ। ਹੁਣ ਇਹਨਾਂ ਵਿਦਿਆਰਥੀਆਂ ਕੋਲ ਵਿਕਲਪ ਇਕ ਹੀ ਹੈ ਕਿ ਇਹ ਅਦਾਲਤ ਵਿਚ ਨੋਟਿਸ ਨੂੰ ਚੁਣੌਤੀ ਦੇਣ ਜਿਸਦੀ ਸੁਣਵਾਈ ਵਿਚ 3 ਤੋਂ 4 ਸਾਲ ਲੱਗ ਸਕਦੇ ਹਨ।
ਇਹਨਾਂ 700 ਵਿਦਿਆਰਥੀਆਂ ਨੇ ਜਲੰਧਰ ਸਥਿਤ ਇਕ ਐਜੂਕੇਸ਼ਨ ਮਾਈਗਰੇਸ਼ਨ ਸੇਵਾ ਕੇਂਦਰ ਰਾਹੀਂ ਸਟੂਡੈਂਟ ਵੀਜ਼ਾ ਲਈ ਅਪਲਾਈ ਕੀਤਾ ਸੀ। ਇਹਨਾਂ ਵਿਦਿਆਰਥੀਆਂ ਨੇ ਹੰਬਰ ਕਾਲਜ ਵਿਚ ਦਾਖਲੇ ਵਾਸਤੇ 16 ਤੋਂ 20 ਲੱਖ ਰੁਪਏ ਪ੍ਰਤੀ ਵਿਦਿਆਰਥੀ ਦਿੱਤੇ ਸਨ ਤੇ ਹਵਾਈ ਟਿਕਟ ਤੇ ਸਕਿਓਰਿਟੀ ਖਰਚਾ ਵੱਖਰਾ ਸੀ।
ਵਿਦਿਆਰਥੀਆਂ ਨੇ ਦੱਸਿਆ ਕਿ ਜਦੋਂ ਉਹ ਦੇਸ਼ ਵਿਚ ਪਹੁੰਚੇ ਤਾਂ ਉਹਨਾਂ ਨੂੰ ਕਿਹਾ ਗਿਆ ਕਿ ਸਾਰੀਆਂ ਸੀਟਾਂ ਭਰ ਗਈਆਂ ਹਨ ਤੇ ਵਿਦਿਆਰਥੀਆਂ ਨੂੰ ਅਗਲੇ ਸੈਮਸਟਰ ਤੱਕ 6 ਮਹੀਨੇ ਉਡੀਕ ਕਰਨੀ ਪਵੇਗੀ। ਇਹਨਾਂ ਵਿਦਿਆਰਥੀਆਂ ਨੂੰ ਫੀਸ ਵਾਪਸ ਮਿਲ ਗਈ ਤੇ ਇਹਨਾਂ ਨੂੰ ਅਗਲੇ ਸੈਮਸਟਰਵਾਸਤੇ ਦਾਖਲ ਕਰ ਲਿਆ ਗਿਆ, ਇਹਨਾਂ ਆਪਣੀ ਸਿੱਖਿਆ ਪੂਰੀ ਕੀਤੀ, ਕੰਮ ਦਾ ਤਜ਼ਰਬਾ ਲਿਆ ਤੇ ਪਰਮਾਨੈਂਟ ਰੈਜ਼ੀਡੈਂਸੀ ਵਾਸਤੇ ਅਪਲਾਈ ਕਰ ਦਿੱਤਾ।
ਜਦੋਂ ਇਹਨਾਂ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ ਤਾਂ ਸੀ ਬੀ ਐਸ ਏ ਨੇ ਪਾਇਆ ਕਿ ਇਹਨਾਂ ਨੂੰ ਮਿਲੀਆਂ ਚਿੱਠੀਆਂ ਜਾਅਲੀ ਸਨ ਤੇ ਇਹਨਾਂ ਨੂੰ ਮਿਲੇ ਵੀਜ਼ੇ ਵੀ ਜਾਲੀ ਸਨ। ਇਸ ਲਈ ਇਹਨਾਂ ਸਾਰਿਆਂ ਨੂੰ ਡਿਪੋਰਟ ਕਰਨ ਵਾਸਤੇ ਚਿੱਠੀਆਂ ਯਾਨੀ ਨੋਟਿਸ ਦਿੱਤੇ ਗਏ ਹਨ।
ਹੁਣ ਇਹਨਾਂ ਵਿਦਿਆਰਥੀਆਂ ਕੋਲ ਇਹੀ ਵਿਕਲਪ ਹੈ ਕਿ ਉਹ ਡਿਪੋਰਟੇਸ਼ਨ ਨੂੰ ਅਦਾਲਤਾਂ ਵਿਚ ਚੁਣੌਤੀ ਦੇਣ ਜਿਸਦੀ ਸੁਣਵਾਈ ਲਈ 3 ਤੋਂ 4 ਸਾਲ ਲੱਗ ਸਕਦੇ ਹਨ।
ਜਦੋਂ ਇਹਨਾਂ ਵਿਦਿਆਰਥੀਆਂ ਨੇ ਜਲੰਧਰ ਵਿਚਲੇ ਏਜੰਟ ਦੇ ਦਫਤਰ ਸੰਪਰਕ ਕੀਤਾ ਤਾਂ ਉਸ ਦਫਤਰ ਨੂੰ ਤਾਲਾ ਲੱਗਾ ਮਿਲਿਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h