ਪੰਜਾਬ ‘ਚ ਐਤਵਾਰ 20 ਫਰਵਰੀ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਹੋਈਆਂ।ਸਾਰੀ ਜਨਤਾ ਨੇ ਆਪਣੇ ਫਰਜ਼ ਨੂੰ ਨਿਭਾਉਂਦੇ ਹੋਏ ਵੋਟ ਪਾਈ।ਜ਼ਿਕਰਯੋਗ ਹੈ ਕਿ ਪੰਜਾਬ ‘ਚ ਕੁੱਲ 71.95 ਫੀਸਦੀ ਵੋਟਿੰਗ ਹੋਈ ਜਿਸ ਵਿੱਚ ਗਿੱਦੜਬਾਹਾ ‘ਚ ਰਿਕਾਰਡ ਤੋੜ 84.93 ਫੀਸਦੀ ਵੋਟਿੰਗ ਹੋਈ ਤਾਂ ਦੂਜੇ ਪਾਸੇ ਅੰਮ੍ਰਿਤਸਰ ਪੱਛਮੀ ‘ਚ ਸਭ ਤੋਂ ਘੱਟ ਭਾਵ 55.40 ਫੀਸਦੀ ਵੋਟਿੰਗ ਹੋਈ।
ਦੱਸਣਯੋਗ ਹੈ ਕਿ ਬੀਤੇ ਕੱਲ੍ਹ 117 ਹਲਕਿਆਂ ‘ਚ ਵਿਧਾਨ ਸਭਾ ਚੋਣਾਂ ਹੋਈਆਂ, ਕਈ ਲੋਕਾਂ ਨੇ ਵੋਟਾਂ ਦਾ ਬਾਈਕਾਟ ਵੀ ਕੀਤਾ ਗਿਆ।ਦੱਸਣਯੋਗ ਹੈ ਹਲਕਾ ਗੜਸ਼ੰਕਰ ਦੇ ਪਿੰਡ ਬਸਿਆਲਾ ਤੇ ਰਸੂਲਪੁਰ ਦੇ ਲੋਕਾਂ ਨੇ ਪੂਰਨ ਤੌਰ ‘ਤੇ ਵੋਟਾਂ ਦਾ ਬਾਈਕਾਟ ਕੀਤਾ।ਲੋਕਾਂ ਨੇ ਪਿੰਡ ‘ਚ ਕੋਈ ਬੂਥ ਨਹੀਂ ਲੱਗਣ ਦਿੱਤਾ ਤੇ ਧਰਨੇ ‘ਤੇ ਬੈਠੇ ਰਹੇ।