ਕਰਤਾਰਪੁਰ ਕਾਰੀਡੋਰ ਅੱਜ ਦੇ ਦਿਨ 9 ਨਵੰਬਰ 2019 ਨੂੰ 72 ਸਾਲਾਂ ਬਾਅਦ ਖੁਲ੍ਹਿਆ ਸੀ।128 ਦਿਨ ਹੀ ਸਿੱਖ ਸ਼ਰਧਾਲੂ ਦਰਸ਼ਨ ਕਰ ਸਕੇ ਸਨ।ਕੋਰੋਨਾ ਮਹਾਮਾਰੀ ਫੈਲਜ਼ ਕਾਰਨ 16 ਮਾਰਚ 2020 ਨੂੰ ਕਾਰੀਡੋਰ ਬੰਦ ਕਰਨਾ ਪਿਆ।ਕਾਰੀਡੋਰ ਨੂੰ ਬੰਦ ਹੋਏ ਕਰੀਬ 21 ਮਹੀਨੇ ਹੋ ਗਏ ਹਨ।
ਕਾਰੀਡੋਰ ਦੇ ਉਦਘਾਟਨ ਦੇ 2 ਸਾਲ ਪੂਰੇ ਹੋਣ ‘ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਮੀਰ ਸਿੰਘ ਦਾ ਕਹਿਣਾ ਹੈ ਕਿ ਦੁਬਾਰਾ ਕਾਰੀਡੋਰ ਖੁੱਲਵਾਉਣ ਲਈ ਅੱਜ ਗੁਰਦੁਆਰਾ ਕਰਤਾਰਪੁਰ ਸਾਹਿਬ ‘ਚ ਵਿਸ਼ਾਲ ਸਮਾਗਮ ਹੋਣਗੇ।ਸਵੇਰੇ ਸ੍ਰੀ ਸੁਖਮਨੀ ਸਾਹਿਬ ‘ਚ ਵਿਸ਼ਾਲ ਸਮਾਗਮ ਹੋਣਗੇ।
ਭਾਰਤ-ਪਾਕਿਸਤਾਨ ਦੋਵਾਂ ਦੇਸ਼ਾਂ ‘ਚ ਅਮਨ ਸ਼ਾਂਤੀ ਅਤੇ ਕਰਤਾਰਪੁਰ ਕਾਰੀਡੋਰ ਖੁੱਲ੍ਹਣ ਦੀ ਅਰਦਾਸ ਹੋਵੇਗੀ। ਗੁਰੂ ਨਾਨਕ ਦੇਵ ਜੀ ਜਨਮ ਸਥਾਨ ਨਨਕਾਣਾ ਸਾਹਿਬ ਅਤੇ ਕਰਤਾਰਪੁਰ ਸਾਹਿਬ ਦੋਵੇਂ ਗੁਰਦੁਆਰਾ ਸਾਹਿਬ ‘ਚ ਵਿਸ਼ਾਲ ਸਮਾਗਮ ਹੋਣਗੇ।ਗੁਰਦੁਆਰਾ ਕਰਤਾਰਪੁਰ ਸਾਹਿਬ ‘ਚ ਜੀਰੋ ਲਾਈਨ ਤੱਕ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਹੋਵੇਗਾ।