ਪੰਜਾਬੀ ਇਡੰਸਟਰੀ ਦੇ ਮਸ਼ਹੂਰ ਅਦਾਕਾਰ ਬੱਬੂ ਮਾਨ ਦੇ ਵੱਲੋਂ ਆਜ਼ਾਦੀ ਦਿਵਸ ਮੌਕੇ ਇੱਕ ਪੋਸਟਰ ਸਾਂਝਾ ਕੀਤਾ ਗਿਆ ਹੈ ਜਿਸ ‘ਚ ਉਨ੍ਹਾਂ ਲਿਖਿਆ ਕਿ ਆਜ਼ਾਦੀ ਸਿਰਫ ਕਾਗਜ਼ਾਂ ਵਿੱਚ ਹੈ | ਕਾਹਤੋਂ ਬਣਾਈਆਂ ਸਰਹੱਦਾਂ ਕਾਹਤੋਂ ਪੰਜਾਬੀ ਵੰਡੇ ਸੀ,ਲੋਕ ਇਧਰ ਵੀ ਚੰਗੇ ਸੀ ਲੋਕ ਉਧਰ ਵੀ ਚੰਗੇ ਸੀ। ਸਿਆਸਤਦਾਨਾ ਨੇ ਨਫ਼ਰਤ ਦੇ ਬੀਜ ਬੀਜੇ ਹਨ | ਇਸ ਦੇ ਨਾਲ ਹੀ ਬੱਬੂ ਮਾਨ ਨੇ ਲਿਖਿਆ ਕਿ 47 ਦੇ ਵਿੱਚ ਕਿੰਨੀਆਂ ਇੱਜਤਾ ਲੁੱਟੀਆਂ ਗਈਆਂ | ਇੱਕੋ ਜਿਹੇ ਇਨਸਾਨ ਜਦ ਫਿਰ ਕਿਉਂ ਇੰਨੇਂ ਧਰਮ ਨੇ ਜਾਤ ਪਾਤ ਵੀ ਲੋਕਾਂ ਦੇ ਬਣਾਏ ਸਭ ਵਹਿਮ ਭਰਮ ਹਨ | ਉਨ੍ਹਾਂ ਕਿਹਾ ਕਿ ਮੈਨੂੰ ਕਿਤੇ ਵੀ ਆਜ਼ਾਦੀ ਨਹੀਂ ਦਿਖ ਰਹੀ 1947 ਦੇ ਤੁਰੇ ਹੋਏ ਹਾਂ ਅਤੇ ਅਜੇ ਤੱਕ ਤੁਰੇ ਹੀ ਜਾ ਰਹੇ ਹਾਂ ਅਤੇ ਫਸਲਾਂ ਦਾ ਮੁੱਲ ਲਵਾਉਣ ਲਈ ਧਰਨੇ ਲਾ ਰਹੇ ਹਾਂ |