ਨਵਜੋਤ ਸਿੱਧੂ ਦੇ ਟਵੀਟ ਤੋਂ ਬਾਅਦ ਕਾਂਗਰਸ ਦੇ ਵੱਲੋਂ ਪ੍ਰੈੱਸ ਕਾਨਫਰੰਸ ਕਰ ਵੱਡੇ ਬਿਆਨ ਦਿੱਤੇ ਗਏ ਹਨ | ਰਣਦੀਪ ਸੁਰਜੇਵਾਲ ਦੇ ਵੱਲੋਂ ਕਿਹਾ ਗਿਆ ਕਿ ਮੁੱਖ ਮੰਤਰੀ ਜਦੋਂ ਵਿਧਾਇਕਾਂ ਦਾ ਵਿਸ਼ਵਾਸ਼ ਗੁਆ ਦੇਣ ਤਾਂ ਉਨ੍ਹਾਂ ਨੂੰ ਅਹੁਦੇ ‘ਤੇ ਨਹੀਂ ਰਹਿਣਾ ਚਾਹੀਦਾ | ਇਸ ਲਈ ਕਾਂਗਰਸ ਦੇ 78 ਵਿਧਾਇਕਾਂ ਨੇ ਲਿਖ ਕੇ ਦਿੱਤਾ ਸੀ ਤਾਂ CM ਬਦਲਿਆ ਗਿਆ |ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਨਾ ਬਦਲਦੇ ਤਾਂ ਵਿਰੋਧੀ ਤਾਨਾਸ਼ਾਹ ਹੋਣ ਦਾ ਇਲਜ਼ਾਮ ਲਗਾਉਂਦੇ | ਸੁਰਜੇਵਾਲ ਨੇ ਕਿਹਾ ਕਿ ਪਹਿਲੀ ਵਾਰ ਪੰਜਾਬ ਨੂੰ ਇਕ ਦਲਿਤ ਮੁੱਖ ਮੰਤਰੀ ਮਿਲਿਆ ਹੈ | ਇਹ ਕਾਂਗਰਸ ਦੇ ਇਤਿਹਾਸ ਰਚਿਆ ਅਤੇ ਇਸ ਦੇ ਨਾਲ ਉਨ੍ਹਾਂ ਕਿਹਾ ਭਾਜਪਾ ਨੇ ਇੱਕ ਵਾਰ ਵੀ ਕੋਈ ਦਲਿਤ ਮੁੱਖ ਮੰਤਰੀ ਬਣਾਇਆ | ਇਸ ਦੇ ਨਾਲ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਹਰ ਵਾਰ ਗੱਲ ਕਰਦੇ ਰਹੇ ਪਰ ਕਦੇ ਕਿਸੇ ਨੂੰ CM ਨਹੀਂ ਬਣਾਇਆ |