ਬਾਘਾਪੁਰਾਣਾ ਵਿਖੇ ਰੈਲੀ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕੀਤੇ ਵੱਡੇ ਐਲਾਨ।ਉਨਾਂ ਐਲਾਨ ਕਰਦਿਆਂ ਕਿਹਾ ਕਿ ਜੇਕਰ 2022 ਚੋਣਾਂ ‘ਚ ਉਨ੍ਹਾਂ ਦੀ ਪਾਰਟੀ ਸੱਤਾ ‘ਚ ਆਉਂਦੀ ਹੈ ਤਾਂ ਉਨ੍ਹਾਂ ਵਲੋਂ 10ਰੁ. ਪ੍ਰਤੀ ਡੀਜ਼ਲ ਘੱਟ ਕੀਤਾ ਜਾਵੇਗਾ।ਸਾਡੀ ਸਰਕਾਰ ‘ਚ ਬਿਜਲੀ ਵੀ ਸਸਤੀ ਕੀਤੀ ਜਾਵੇਗੀ, 1 ਮਹੀਨੇ ‘ਚ 400 ਯੂਨਿਟ ਮਾਫ ਅਤੇ 2 ਮਹੀਨਿਆਂ ‘ਚ 800 ਯੂਨਿਟ ਮੁਆਫ ਕੀਤੇ ਜਾਣਗੇ।ਜਿਨ੍ਹਾਂ ਕਿਸਾਨਾਂ ਦੇ ਟਿਊਬਵੈੱਲ ਕਨੈਕਸ਼ਨ ਨਹੀਂ ਹੈ ਉਨਾਂ੍ਹ ਨੂੰ ਪਹਿਲ ਦੇ ਆਧਾਰ ‘ਤੇ ਟਿਊਬਵੈੱਲ ਕਨੈਕਸ਼ਨ ਦਿੱਤਾ ਜਾਵੇਗਾ।
ਸੋਲਰ ਪਲਾਂਟ ਲਗਾਏ ਜਾਣਗੇ ਤਾਂ ਕਿ ਬਿਜਲੀ ਦੇ ਯੂਨਿਟ ਮਾਫ ਕੀਤੇ ਜਾਣਗੇ।ਜਿਨ੍ਹਾਂ ਦੇ ਨੀਲੇ ਕਾਰਡ ਕੱਟੇ ਗਏ ਹਨ ਸਰਕਾਰ ਬਣਨ ‘ਤੇ ਸਭ ਤੋਂ ਪਹਿਲਾਂ ਨੀਲੇ ਕਾਰਡ ਬਣਾਏ ਜਾਣਗੇ।ਸਰਕਾਰ ਬਣਨ ‘ਤੇ ਐਕਟ ਜਿਸ ਨਾਲ ਸਾਰੇ ਕਾਲਜਾਂ ‘ਚ 33 ਫੀਸਦੀ ਕੋਟਾ ਸਰਕਾਰੀ ਸਕੂਲ ‘ਚ ਪੜ੍ਹਨ ਵਾਲਿਆਂ ਬੱਚਿਆਂ ਦੇ ਲਈ ਹੋਵੇਗਾ, ਸਰਕਾਰ ਉਨਾਂ੍ਹ ਦਾ ਸਾਰਾ ਖਰਚਾ ਉਠਾਏਗੀ।ਸਰਕਾਰ ਬਣਨ ਤੇ ਝੂਠੇ ਪਰਚੇ ਰੱਦ ਕਰਵਾਏ ਜਾਣਗੇ।ਜਿਹੜੇ ਪੁਲਿਸ ਅਫਸਰਾਂ ਨੇ ਅਕਾਲੀ ਦਲ ਦੇ ਵਰਕਰਾਂ ਨਾਲ ਧੱਕਾ ਕੀਤਾ ਹੈ, ਉਨ੍ਹਾਂ ਨੂੰ ਮੁਅੱਤਲ ਨਹੀਂ ਕੀਤਾ ਜਾਵੇਗਾ, ਉਨ੍ਹਾਂ ਨੂੰ ਨੌਕਰੀ ਤੋਂ dismissed ਦਿੱਤਾ ਜਾਵੇਗਾ।