ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਤੋਂ ਵੱਡੀ ਖ਼ਬਰ ਦੇਖਣ ਨੂੰ ਮਿਲੀ ਹੈ। ਜਿਥੇ ਕਿ ਸੋਮਵਾਰ ਨੂੰ ਸੋਲਨ ਦੇ ਪਰਵਾਣੂ ’ਚ ਰੋਪ-ਵੇਅ (ਕੇਬਲ ਕਾਰ) ’ਚ ਤਕਨੀਕੀ ਖ਼ਰਾਬੀ ਆ ਗਈ ਤੇ 8 ਸੈਲਾਨੀ ਫਸ ਹੋਏ। ਰੋਪ-ਵੇਅ ’ਚ ਆਈ ਖ਼ਰਾਬੀ ਕਾਰਨ 8 ਸੈਲਾਨੀਆਂ ਦੀ ਜਾਨ ਹਵਾ ’ਚ ਲਟਕੀ ਹੋਈ ਹੈ। ਉਨ੍ਹਾਂ ਨੂੰ ਬਚਾਉਣ ਲਈ ਰੈਸਕਿਊ ਲਗਾਤਾਰ ਜਾਰੀ ਹੈ। ਦੱਸ ਦੇਈਏ ਕਿ ਸੈਲਾਨੀਆਂ ਦੀ ਜਾਨ ਨੂੰ ਬਚਾਉਣ ਲਈ ਦੂਜੀ ਕੇਬਲ ਕਾਰ ਟਰਾਲੀ ਭੇਜੀ ਗਈ ਹੈ। ਓਧਰ ਪੁਲਸ ਪੂਰੀ ਸਥਿਤੀ ’ਤੇ ਨਜ਼ਰ ਰੱਖ ਰਹੀ ਹੈ।
ਇਨ੍ਹਾਂ ਸੈਲਾਨੀਆਂ ਨੂੰ ਬਚਾਉਣ ਲਈ ਦੂਜੀ ਕੇਬਲ ਕਾਰ ਦੀ ਮਦਦ ਲਈ ਜਾ ਰਹੀ ਹੈ। ਪੁਲਸ ਅਤੇ ਸਥਾਨਕ ਪ੍ਰਸ਼ਾਸਨ ਦੇ ਲੋਕ ਮੌਕੇ ’ਤੇ ਮੌਜੂਦ ਹਨ। ਓਧਰ ਐੱਸ. ਪੀ. ਸੋਲਨ ਵਰਿੰਦਰ ਸ਼ਰਮਾ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਤਕਨੀਕੀ ਖ਼ਰਾਬੀ ਆਉਣ ਕਾਰਨ ਰੋਪ-ਵੇਅ ਵਿਚਾਲੇ ਅਟਕ ਗਿਆ। ਇਸ ’ਚ ਫਸੇ ਸੈਲਾਨੀਆਂ ਨੇ ਦੱਸਿਆ ਕਿ ਉਹ ਲੋਕ ਰਿਜਾਰਟ ਜਾ ਰਹੇ ਸਨ, ਤਕਨੀਕੀ ਖ਼ਰਾਬੀ ਕਾਰਨ ਇੱਥੇ ਫਸ ਗਏ ਹਨ। ਰੈਸਕਿਊ ਟਰਾਲੀ ਜ਼ਰੀਏ ਉਨ੍ਹਾਂ ਨੂੰ ਹੇਠਾਂ ਉਤਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫ਼ਿਲਹਾਲ ਰੋਪ-ਵੇਅ ਤੋਂ ਇਕ ਸੈਲਾਨੀ ਨੂੰ ਬਚਾ ਲਿਆ ਗਿਆ ਹੈ। ਬਾਕੀਆਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ।