ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਨੇ ਭਾਰਤ ਦੀ ਰਾਸ਼ਟਰੀ ਸੁਰੱਖਇਆ, ਵਿਦੇਸ਼ ਸੰਬੰਧਾ ਅਤੇ ਜਨਤਕ ਵਿਵਸਥਾ ਸੰਬੰਧੀ ਗਲਤ ਸੂਚਨਾ ਫੈਲਾਉਣ ਦੇ ਮਾਮਲੇ ’ਚ 8 ਯੂਟਿਊਬ ਚੈਨਲ ਬਲਾਕ ਕੀਤੇ ਹਨ। ਜਾਣਕਾਰੀ ਮੁਤਾਬਕ, ਭਾਰਤ ਸਰਕਾਰ ਨੇ ਆਈ.ਟੀ. ਐਕਟ 2021 ਤਹਿਤ 7 ਭਾਰਤੀ ਅਤੇ 1 ਪਾਕਿਸਤਾਨੀ ਯੂਟਿਊਬ ਚੈਨਲ ਨੂੰ ਬਲਾਕ ਕਰ ਦਿੱਤਾ ਹੈ। ਇਨ੍ਹਾਂ ਯੂਟਿਊਬ ਚੈਨਲਾਂ ਦੇ ਵਿਊਜ਼ 114 ਕਰੋੜ ਤੋਂ ਵੀ ਜ਼ਿਆਦਾ ਸਨ ਅਤੇ ਸਬਸਕ੍ਰਾਈਬਰਾਂ ਦੀ ਗਿਣਤੀ 85 ਲੱਖ, 73 ਹਜ਼ਾਰ ਤੋਂ ਵੀ ਜ਼ਿਆਦਾ ਸੀ। ਇਨ੍ਹਾਂ ਚੈਨਲਾਂ ’ਤੇ ਵਿਗਿਆਪਨ ਵੀ ਆਉਂਦੇ ਸਨ।
ਇਹ ਵੀ ਪੜ੍ਹੋ- WHO ਦਾ ਵੱਡਾ ਖ਼ੁਲਾਸਾ, ਕਿਹਾ- 100 ਫ਼ੀਸਦੀ ਪ੍ਰਭਾਵਸ਼ਾਲੀ ਨਹੀਂ ਮੰਕੀਪਾਕਸ ਵੈਕਸੀਨ
1. Loktantra Tv- 23,72,27,331 ਵਿਊਜ਼, 12.90 ਲੱਖ ਸਬਸਕ੍ਰਾਈਬਰ
2. URV TV- 14,40,03291 ਵਿਊਜ਼, 10.20 ਲੱਖ ਸਬਸਕ੍ਰਾਈਬਰ
3. AM Razvi- 1,22,78,194 ਵਿਊਜ਼, 95,900 ਸਬਸਕ੍ਰਾਈਬਰ
4. Gouravshall Pawan Mithilanchal- 15.99.32,594 ਵਿਊਜ਼, 7 ਲੱਖ ਸਬਸਕ੍ਰਾਈਬਰ
5. Sep TOpSTH- 24,83,64,997 ਵਿਊਜ਼, 33.50 ਲੱਖ ਸਬਸਕ੍ਰਾਈਬਰ
6. Sarkari Update- 70,11,723 ਵਿਊਜ਼, 80,900 ਸਬਸਕ੍ਰਾਈਬਰ
7. Sab Kuch Dexho- 32,86,03,227 ਵਿਊਜ਼, 19.40 ਲੱਖ ਸਬਸਕ੍ਰਾਈਬਰ
8. News ki Dunva (ਪਾਕਿਸਤਾਨੀ)- 61,69,439 ਵਿਊਜ਼, 97,000 ਸਬਸਕ੍ਰਾਈਬਰ
ਇਹ ਵੀ ਪੜ੍ਹੋ- ਹਸਪਤਾਲ ਮੈਡੀਕਲ ਕਰਵਾਉਣ ਲਈ ਲਿਆਂਦੇ ਹਵਾਲਾਤੀ ਦੀ ਪਿੱਠ ‘ਤੇ ਲਿਖਿਆ ‘Gangster’, ਵੀਡੀਓ
ਦੱਸ ਦੇਈਏ ਕਿ ਇਸਤੋਂ ਪਹਿਲਾਂ ਪਿਛਲੇ ਮਹੀਨੇ ਹੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਸੀ ਕਿ ਸਰਕਾਰ ਨੇ ਸਾਲ 2021-22 ਦੌਰਾਨ ਫੇਕ ਨਿਊਜ਼ ਫੈਲਾਉਣ ਦੇ ਦੋਸ਼ ’ਚ 94 ਯੂਟਿਊਬ ਚੈਨਲਾਂ ’ਤੇ ਪਾਬੰਦੀ ਲਗਾਈ ਹੈ। ਇਸਦੇ ਨਾਲ ਹੀ 19 ਸੋਸ਼ਲ ਮੀਡੀਆ ਅਕਾਊਂਟ ਅਤੇ 747 ਯੂ.ਆਰ.ਐੱਲ. ਨੂੰ ਵੀ ਬੈਨ ਕੀਤਾ ਗਿਆ ਹੈ।