ਅਜੇ ਪੰਜਾਬ ‘ਚ ਸਕੂਲ ਖੁੱਲਿ੍ਹਆਂ ਨੂੰ ਕੁਝ ਹੀ ਦਿਨ ਹੋਏ ਸਨ ਕਿ ਸਕੂਲਾਂ ‘ਤੇ ਕੋਰੋਨਾ ਦਾ ਖਤਰਾ ਫਿਰ ਤੋਂ ਮੰਡਰਾਉਣਾ ਸ਼ੁਰੂ ਹੋ ਗਿਆ ਹੈ।ਬੀਤੇ ਦਿਨੀਂ ਲੁਧਿਆਣਾ ਦੇ 2 ਸਕੂਲਾਂ ‘ਚ ਬੱਚਿਆਂ ਦਾ ਕੋਰੋਨਾ ਟੈਸਟ ਪਾਜ਼ੇਟਿਵ ਆਇਆ ਸੀ ਜਿਸ ਕਰਕੇ ਸਕੂਲਾਂ ਨੂੰ ਬੰਦ ਕਰਨਾ ਪਿਆ ਅਤੇ ਉਸ ਤੋਂ ਬਾਅਦ ਟਾਂਡਾ ਦੇ ਇਕ ਸਕੂਲ ‘ਚ ਬੱਚੇ ਕੋਰੋਨਾ ਸੰਕਰਮਿਤ ਪਾਏ ਗਏ।ਹੁਣ ਇਸ ਤੋਂ ਬਾਅਦ ਅਜਨਾਲਾ ਦੇ ਇੱਕ ਸਕੂਲ ‘ਚ 8 ਵਿਦਿਆਰਥਣਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ ਜਿਸਦੇ ਮੱਦੇਨਜ਼ਰ ਸਕੂਲ ਨੂੰ 14 ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ।ਇਸਦੇ ਨਾਲ ਹੀ ਸਿਹਤ ਵਿਭਾਗ ਵਲੋਂ ਸਕੂਲ ਸਟਾਫ ਦੇ ਕੋਰੋਨਾ ਟੈਸਟ ਕੀਤੇ ਜਾ ਰਹੇ ਹਨ।