ਅਕਸਰ ਹੀ ਅਸੀਂ ਸੁਣਦੇ ਦੇਖਦੇ ਹਾਂ ਕਿ ਘਰਾਂ ‘ਚ ਔਰਤਾਂ ਹੱਥ ਨਾਲ ਕੱਪੜਿਆਂ ‘ਤੇ ਕਢਾਈ ਕਰਦੀਆਂ ਹਨ।ਦਰੀਆਂ ਬੁਣਦੀਆਂ, ਖੇਸ,ਪੱਖੀਆਂ ਆਦਿ ਬਹੁਤ ਸਾਰੀਆਂ ਚੀਜ਼ਾਂ ਤਿਆਰ ਕਰਦੀਆਂ ਹਨ।ਪਰ ਤੁਸੀਂ ਇਹ ਕਦੇ ਨਹੀਂ ਦੇਖਿਆ ਹੋਣਾ ਕਿ ਸੁੱਕੇ ਪੱਤੇ ‘ਤੇ ਕਢਾਈ ਕਿਵੇਂ ਹੁੰਦੀ।ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਕੋਈ ਸੁੱਕੇ ਪੱਤੇ ‘ਤੇ ਕਢਾਈ ਕਿਵੇਂ ਕਰ ਸਕਦਾ ਹੈ।ਹਾਂ ਜੀ ਮਹਾਰਾਸ਼ਟਰ ਦੇ ਅਹਿਮਦਨਗਰ ਜ਼ਿਲ੍ਹੇ ਦਾ ਇੱਕ ਸਖਸ਼ ਸੌਰਭ ਜੋ ਇਸ ਕਲਾ ‘ਚ ਮਾਹਿਰ ਹੈ।ਉਹ ਪਿਛਲੇ ਦੋ ਸਾਲਾਂ ਤੋਂ ਰੁੱਖਾਂ ਦੇ ਸੁੱਕੇ ਪੱਤਿਆਂ ਨੂੰ ਆਪਣੇ ਹੱਥਾਂ ਨਾਲ ਸਜਾਵਟੀ ਲੁਕ ਦੇ ਰਿਹਾ ਹੈ ਅਤੇ ਘਰ ਦਾ ਸਾਜ਼ੋ-ਸਮਾਨ ਬਣਾ ਰਿਹਾ ਹੈ।
ਸੌਰਭ ਦਾ ਕਹਿਣਾ ਹੈ ਉਹ ਸੋਸ਼ਲ ਮੀਡੀਆ ‘ਤੇ ਆਪਣੇ ਬਣਾਏ ਹੋਏ ਸਮਾਨ ਦੀ ਮਾਰਕੀਟਿੰਗ ਕਰਦਾ ਹਾਂ।ਇਸ ਦੇ ਨਾਲ ਹੀ ਸੌਰਭ ਨੇ ਦੱਸਿਆ ਕਿ ਉਹ ਹਰ ਮਹੀਨੇ 80 ਰੁਪਏ ਤੱਕ ਦੀ ਕਮਾਈ ਕਰ ਲੈਂਦਾ ਹੈ।ਜ਼ਿਕਰਯੋਗ ਹੈ ਕਿ ਦੇਸ਼ ਭਰ ਦੇ ਨਾਲ ਨਾਲ ਬਾਲੀਵੁੱਡ ‘ਚ ਵੀ ਉਸਦੀ ਇਸ ਕਲਾ ਦੀਆਂ ਚਰਚਾਵਾਂ ਹਨ।ਸੌਰਭ ਦਾ ਕਹਿਣਾ ਹੈ ਕਿ ਉਸਦੇ ਮਾਪੇ ਉਸਨੂੰ ਡਾਕਟਰ ਜਾਂ ਇੰਜੀਨੀਅਰ ਬਣਾਉਣਾ ਚਾਹੁੰਦਾ ਸਨ, ਪਰ ਬਚਪਨ ਤੋਂ ਹੀ ਉਸਦਾ ਰੁਝਾਨ ਕਢਾਈ ਬੁਣਾਈ ਵਲ ਸੀ।
ਇਸ ਲਈ ਉਸ ਨੇ ਕਲਾ ਦੇ ਖੇਤਰ ‘ਚ ਹੀ ਅੱਗੇ ਵਧਣ ਦਾ ਫੈਸਲਾ ਕੀਤਾ।ਇਸ ਤੋਂ ਬਾਅਦ ਉਸਨੇ ਫੈਸ਼ਨ ਡਿਜ਼ਾਈਨਿੰਗ ਦੀ ਪੜ੍ਹਾਈ ਕਰਨ ਦੀ ਸੋਚੀ।ਜਿਸ ਤੋਂ ਬਾਅਦ ਉਸਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ।ਉਸਨੇ ਦੱਸਿਆ ਕਿ ਉਨਾਂ੍ਹ ਦੇ ਉਤਪਾਦ 400 ਰੁਪਏ ਤੋਂ ਸ਼ੁਰੂ ਹੋਏ, ਉਹ ਕੱਪੜੇ ‘ਤੇ ਪੇਂਟ ਕਰਦੇ ਹਨ, ਕਢਾਈ-ਬੁਣਾਈ ਕਰਦੇ ਹਨ ਅਤੇ ਪੱਤਿਆਂ ‘ਤੇ ਆਪਣੀ ਕਲਾ ਦਿਖਾਉਂਦੇ ਹਨ।ਜਿਸਦੇ ਬਾਲੀਵੁਡ ‘ਚ ਵੀ ਚਰਚੇ ਹਨ।