ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਦੇ ਪਿਛਲੇ 3 ਮਹੀਨਿਆਂ ਅੰਦਰ ਸਭ ਤੋਂ ਘੱਟ ਮੌਤਾਂ ਦਾ ਅੰਕੜਾ ਸਾਹਮਣੇ ਆਇਆ ਹੈ| ਬੀਤੇ 1 ਦਿਨ ਅੰਦਰ ਕੋਰੋਨਾ ਦੇ 39,796 ਕੇਸ ਸਾਹਮਣੇ ਆਏ ਤੇ 723 ਕੋਰੋਨਾ ਮਰੀਜ਼ਾਂ ਦੀ ਮੌਤ ਹੋਈ ਹੈ | ਕੋਰੋਨਾ ਦੇ ਕੁੱਲ੍ਹ ਮਾਮਲਿਆਂ ਦੀ ਗਿਣਤੀ ਵੱਧ ਕੇ 3,05,85,229 ਹੋ ਗਿਆ ਹੈ | ਜੇ ਗੱਲ ਕਰੀਏ ਪਿਛਲੇ 88 ਦਿਨਾਂ ਦੀ ਤਾਂ ਇੱਕ ਦਿਨ ਅੰਦਰ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦਾ ਸਭ ਤੋਂ ਹੇਠਲਾ ਅੰਕੜਾ ਹੈ | ਕੋਰੋਨਾ ਵੈਕਸੀਨ ਆਉਣ ਦੇ ਨਾਲ ਦੂਜੀ ਲਹਿਰ ਦੌਰਾਨ ਕੇਸਾਂ ਦੀ ਗਿਣਤੀ ਦੇ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ ਪਰ ਇਹ ਵੀ ਕਿਆਸ ਲਾਏ ਜਾ ਰਹੇ ਹਨ ਕਿ ਕੋਰੋਨਾ ਦੀ ਤੀਜ਼ੀ ਲਹਿਰ ਵੀ ਆਉਣ ਵਾਲੀ ਹੈ ਜੋ ਇਨ੍ਹਾਂ ਨਾਲੋਂ ਭਿਆਨਕ ਹੋ ਸਕਦੀ ਹੈ |