ਭਾਈ ਅਮਰੀਕ ਸਿੰਘ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸੀ ਅਤੇ 6 ਜੂਨ, 1984 ਨੂੰ ਦਰਬਾਰ ਸਾਹਿਬ ਅਮ੍ਰਿਤਸਰ ਵਿੱਚ ਫੌਜ ਦੀ ਕਾਰਵਾਈ ਵਿੱਚ ਸ਼ਹੀਦ ਹੋ ਗਏ ਸਨ |ਅਮਰੀਕ ਸਿੰਘ ਸਾਹਿਦ ਗਿਆਨੀ ਕਰਤਾਰ ਸਿੰਘ ਭਿੰਡਰਾਂਵਾਲੇ, ਦਮਦਮੀ ਟਕਸਾਲ ਦੇ 13 ਵੇਂ ਨੇਤਾ ਦੇ ਪੁੱਤਰ ਸਨ।ਉਹ ਗੁਰਬਾਣੀ ਅਤੇ ਸਿੱਖ ਸਾਹਿਤ ਵਿਚ ਨਿਪੁੰਨ ਸੀ | ਉਨਾਂ ਅੰਮ੍ਰਿਤਸਰ ਵਿਚ ਖ਼ਾਲਸਾ ਕਾਲਜ ਤੋਂ ਪੰਜਾਬੀ ਵਿਚ ਮਾਸਟਰ ਪਾਸ ਕੀਤਾ ਸੀ, ਜਿਸ ਤੋਂ ਬਾਅਦ ਉਨਾਂ ਨੇ ਆਪਣੀ ਪੀਐਚ.ਡੀ. ਗੁਰੂ ਨਾਨਕ ਦੇਵ ਯੂਨੀਵਰਸਿਟੀ ਅਮ੍ਰਿਤਸਰ ਤੋਂ ਕੀਤੀ ਸੀ |ਅਮਰੀਕ ਸਿੰਘ ਸੰਤ ਜਰਨੈਲ ਸਿੰਘ ਜੀ ਖਾਲਸ ਭਿੰਡਰਾਂਵਾਲਿਆਂ ਸਮੇਤ ਸੱਚੇ ਸਿੱਖ ਧੜੇ ਦੇ ਪ੍ਰਮੁੱਖ ਆਗੂ ਸਨ।ਸ਼ਹੀਦ ਅਮਰੀਕ ਸਿੰਘ ਨੇ ਭਿੰਡਰਾਂਵਾਲੇ ਦੀ ਹਮਾਇਤ ਪ੍ਰਾਪਤ 1979 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਸ਼੍ਰੋਮਣੀ ਕਮੇਟੀ) ਦੀ ਚੋਣ ਲੜੀ ਪਰ ਜੀਵਨ ਸਿੰਘ ਉਮਰਾਨੰਗਲ ਤੋਂ ਹਾਰ ਗਏ।ਭਾਈ ਅਮਰੀਕ ਸਿੰਘ ਦੀ ਬੇਟੀ ਨਾਲ ਜਦੋ ਸਾਡੇ ਪੱਤਰਕਾਰ ਨੇ ਗੱਲਬਾਤ ਕੀਤੀ ਤਾਂ ਉਨਾਂ ਦੀ ਬੇਟੀ ਨੇ 84 ਦਾ ਸਾਰ ਦਰਦ ਫਰੋਲਿਆ | ਜਿਸ ‘ਚ ਉਨਾਂ ਕਿਹਾ ਕਿ 84 ਤੋਂ ਬਾਅਦ ਸਾਡੀ ਸਿੱਖ ਕੌਮ ਨੂੰ ਚੰਗੀ ਲੀਡਰਸ਼ਿਪ ਨਹੀਂ ਮਿਲੀ | ਭਾਈ ਅਮਰੀਕ ਸਿੰਘ ਦਾ ਦਰਬਾਰ ਸਾਹਿਬ ‘ਚ ਉਹ ਕਮਰਾ ਜਿੱਥੇ ਉਨਾਂ ਦਾ ਪਰਿਵਾਰ ਆਖਰੀ ਵਾਰ ਉਨ੍ਹਾਂ ਨੂੰ ਮਿਲਿਆ ਸੀ ਉਥੇ ਭਾਈ ਅਮਰੀਕ ਸਿੰਘ ਦੀ ਬੇਟੀ ਅੱਜ ਵੀ ਨਤਮਸਕ ਹੁੰਦੀ ਹੈ |