Moga Boy name in Guinness Book of World Wide Record: ਮੋਗਾ ਦੇ 8ਵੀਂ ਜਮਾਤ ਦੇ ਬੱਚੇ ਨੇ ਗਿਨੀਜ਼ ਬੁੱਕ ਆਫ ਵਰਲਡ ਵਾਈਡ ਰਿਕਾਰਡ ਬਣਾਇਆ ਹੈ। ਦੱਸ ਦਈਏ ਕਿ ਜ਼ਿਲ੍ਹੇ ਦੇ ਤਰੁਸ਼ੀ ਨੇ 1 ਮਿੰਟ 42 ਸੈਕਿੰਡ ‘ਚ ਗਣਿਤ ਦੇ 100 ਸਵਾਲਾਂ ਦੇ ਸਹੀ ਜਵਾਬ ਦੇ ਕੇ ਵਿਸ਼ਵ ਪੱਧਰ ‘ਤੇ ਰਿਕਾਰਡ ਬਣਾਇਆ ਹੈ।
ਇਸ ਤੋਂ ਪਹਿਲਾਂ ਇੱਕ ਹੋਰ ਬੱਚੇ ਨੇ 2 ਮਿੰਟ 50 ਸੈਕਿੰਡ ‘ਚ ਗਣਿਤ ਦੇ 100 ਸਵਾਲਾਂ ਦੇ ਜਵਾਬ ਦੇ ਕੇ ਇਹ ਰਿਕਾਰਡ ਬਣਾਇਆ ਸੀ। ਪਰ ਤੈਰੁਸ਼ੀ ਨੇ ਮਹਿਜ਼ 1 ਮਿੰਟ 42 ਸੈਕਿੰਡ ਵਿੱਚ 100 ਸਵਾਲਾਂ ਦੇ ਸਹੀ ਜਵਾਬ ਦੇ ਕੇ ਪੁਰਾਣੇ ਰਿਕਾਰਡ ਨੂੰ ਤੋੜ ਦਿੱਤਾ ਤੇ ਵਿਸ਼ਵ ਪੱਧਰੀ ਬੁੱਕ ਰਿਕਾਰਡ ਦਾ ਖਿਤਾਬ ਆਪਣੇ ਨਾਂ ਕਰ ਲਿਆ।
ਇਸੇ ਖੁਸ਼ੀ ਵਿੱਚ ਤਰੁਸ਼ੀ ਦੇ ਸੈਂਟਰ ਵਿੱਚ ਉਸ ਦਾ ਸਨਮਾਨ ਕੀਤਾ ਗਿਆ ਤੇ ਉਸ ਕੈਲਕੂਲਸ ਦਾ ਰਿਕਾਰਡ ਬਣਾਉਣ ਦੀ ਖੁਸ਼ੀ ਵਿੱਚ ਕੇਕ ਵੀ ਕੱਟਿਆ ਗਿਆ। ਇਸ ਮੌਕੇ ਉਸ ਦੇ ਅਧਿਆਪਕ ਅਤੇ ਮਾਤਾ-ਪਿਤਾ ਨੇ ਤਰੁਸ਼ੀ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ। ਤਰੁਸ਼ੀ ਦੇ ਅਧਿਆਪਕ ਨੇ ਲੈਪਟਾਪ ‘ਤੇ ਤੇਜ਼ੀ ਨਾਲ ਕੁਝ ਵੱਡੀ-ਵੱਡੀ ਕੈਲਕੁਲੈਸ਼ਨ ਅੰਕੜੇ ਬੋਲੇ ਜਿਸ ਵਿੱਚ ਜਮਾ ਤੇ ਘਟਾ ਦੇ ਸਵਾਲ ਸੀ ਤੇ ਤਰੁਸ਼ੀ ਨੇ ਇਨ੍ਹਾਂ ਸਵਾਲਾਂ ਦੇ ਜਵਾਬ ਦੇ ਕੇ ਸਭ ਨੂੰ ਹੈਰਾਨ ਕਰ ਦਿੱਤਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h