ਭ੍ਰਿਸ਼ਟਾਚਾਰ ਦੇ ਵਿਰੁੱਧ ਪੰਜਾਬ ਸਰਕਾਰ ਵਲੋਂ ਵੱਡੀ ਕਾਰਵਾਈ ਕੀਤੀ ਗਈ ਹੈ | ਪੰਜਾਬ ‘ਚ ਲੁਧਿਆਣਾ ਰੇਂਜ ਦੇ ਤਿੰਨ ਜਿਲਿਆਂ ‘ਚੋ 9 ਪੁਲਿਸ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ,ਦੱਸਣਯੋਗ ਹੈ ਕਿ 1 SHO ਅਤੇ 8 ASI ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ |
ਜਿਨ੍ਹਾਂ ਤੇ ਵੱਖ -ਵੱਖ ਇਲਜ਼ਾਮ ਲੱਗੇ ਨੇ ਕਿਹਾ ਗਿਆ ਹੈ ਕਿ ਇਹ ਸਹੀ ਤਰੀਕੇ ਨਾਲ ਕੰਮ ਨਹੀਂ ਕਰਦੇ ਸਨ ਅਤੇ ਜਿੰਨੇ ਵੀ ਕੇਸ ਹਨ ਉਨ੍ਹਾਂ ਦੀ ਪੂਰੀ investigation ਨਹੀ ਕਰਦੇ ਨਾਲ ਹੀ ਦੱਸਿਆ ਗਿਆ ਹੈ ਕਿ ਇਹ political ਕੰਮ ਸਹੀ ਨਹੀਂ ਕਰਦੇ ਇਹਨਾਂ ਕਾਰਨਾਂ ਕਰਕੇ ਪੁਲਿਸ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ | ਪਿਛਲੇ ਦਿਨਾਂ ਵਿਚ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਵੀ ਅਸੀ ਪੰਜਾਬ ਵਿੱਚੋ ਭ੍ਰਿਸ਼ਟਾਚਾਰ ਖ਼ਤਮ ਕਰਾਂਗੇ |
ਜਿਨ੍ਹਾਂ ਨੂੰ ਸਸਪੈਂਡ ਕੀਤਾ ਗਿਆ ਹੈ ਉਨ੍ਹਾਂ ਦੇ ਨਾਮ ਇੰਸਪੈਕਟਰ ਪ੍ਰੇਮ ਸਿੰਘ ਜੋ ਕਿ ਲੁਧਿਆਣੇ ਦੇ ਦਾਖੇ ਤੋਂ SHO ਹਨ , ਇਹਨਾਂ ਤੇ ਵੀ ਦੋਸ਼ ਲਾਏ ਗਏ ਹਨ ਕਿ ਮਾਮਲੇ ‘ਚ ਸਹੀ investigation ਨਹੀਂ ਕਰਦੇ ਸੀ |
ASI ਗੁਰਮੀਤ ਸਿੰਘ ਜੋ ਕਿ ਲੁਧਿਆਣਾ ਦੇ ਜੋਧਾਂ ਤੋਂ ਹਨ ,ਇਹਨਾਂ ਤੇ ਵੀ ਦੋਸ਼ ਲਾਏ ਗਏ ਵੀ ਇਹਨਾਂ ਦੇ ਚੰਗੇ ਲੋਕਾਂ ਨਾਲ ਸੰਪਰਕ ਨਹੀਂ ਸੀ ,ਖੰਨਾ ਤੋਂ ASI ਮੇਜਰ ਸਿੰਘ ,ASI ਬਲਜੀਤ ਸਿੰਘ ,ASI ਸੋਹਣ ਸਿੰਘ ,ASI ਸੁਖਪਾਲ ਸਿੰਘ ਬੰਗਾ ਤੋਂ ਹਨ ,ASI ਜਸਵਿੰਦਰਪਾਲ ਸਿੰਘ ਜੋ ਕਿ ਰਾਹੋਂ ‘ਚ ਤੈਨਾਤ ਹਨ ,ਬਲਾਚੌਰ ਤੋਂ ASI ਪੁਸ਼ਪਿੰਦਰ ਕੁਮਾਰ ,ਇਹਨਾਂ ਨੂੰ ਸਸਪੈਂਡ ਕੀਤਾ ਗਿਆ ਹੈ | ਦੱਸਣਯੋਗ ਹੈ ਕਿ 1 SHO ਸਮੇਤ 8 ASI 3 ਜਿਲਿਆਂ ਦੇ 9 ਪੁਲਿਸ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ |