ਇੱਕ ਹੋਜਰੀ ਤੋਂ ਜ਼ਿਲ੍ਹਾ ਟਾਸਕ ਫੋਰਸ ਟੀਮ ਨੇ 9 ਬਾਲ ਮਜ਼ਦੂਰਾਂ ਨੂੰ ਰਿਹਾਅ ਕਰਵਾਇਆ ਹੈ।ਟੀਮ ਦੀ ਸ਼ਿਕਾਇਤ ‘ਤੇ ਥਾਣਾ ਬਸਤੀ ਜੋਧੇਵਾਲ ਦੀ ਪੁਲਿਸ ਨੇ ਵਿਜੇ ਨਗਰ ਨਿਵਾਸੀ ਰਾਜ ਕੁਮਾਰ ਦੇ ਵਿਰੁੱਧ ਮਾਮਲਾ ਦਰਜ ਕੀਤਾ ਹੈ।ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।ਪੁਲਿਸ ਅਨੁਸਾਰ ਜ਼ਿਲ੍ਹਾ ਟਾਸਕ ਫੋਰਸ ਟੀਮ ਨੂੰ ਸੂਚਨਾ ਮਿਲੀ ਸੀ ਕਿ ਵਰਧਮਾਨ ਨਗਰ ਗਲੀ ਨੰਬਰ 8 ਸਥਿਤ ਐੱਮਐੱਸ ਰਾਜ ਹੋਜਰੀ ‘ਚ ਛੋਟੇ ਬੱਚਿਆਂ ਤੋਂ ਮਜ਼ਦੂਰੀ ਕਰਵਾਈ ਜਾ ਰਹੀ ਹੈ।ਟੀਮ ਨੇ ਮੌਕੇ ‘ਤੇ ਚੈਕਿੰਗ ਕੀਤੀ ਅਤੇ 9 ਬਾਲ ਮਜ਼ਦੂਰਾਂ ਨੂੰ ਉੱਥੋਂ ਰਿਹਾਅ ਕਰਵਾਇਆ।ਜਿਨ੍ਹਾਂ ਦੀ ਸ਼ਿਕਾਇਤ ‘ਤੇ ਪੁਲਿਸ ਨੇ ਆਰੋਪੀਆਂ ਨੂੰ ਨਾਮਜ਼ਦ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਪੁਲਿਸ ਦਾ ਕਹਿਣਾ ਹੈ ਕਿ ਆਰੋਪੀਆਂ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।ਕੀਆਂ