ਪੰਜਾਬ ਸਰਕਾਰ ਦੇ ਐਲਾਨ ਨੂੰ ਟਿੱਚ ਜਾਣਦਿਆਂ ਅਕਾਲੀ ਲੀਡਰ ਨੇ ਸ਼ੂਟਿੰਗ ਕਰਦੇ ਦੀ ਪਾਈ ਵੀਡੀਓ
ਜੇ ਮੇਰੇ ‘ਤੇ ਪਰਚਾ ਕਰਨ ਨਾਲ ‘ਅਮਨ-ਕਾਨੂੰਨ’ ਠੀਕ ਹੁੰਦਾ ਤਾਂ ਕਰੋ ਪਰਚਾ: ਅਕਾਲੀ ਲੀਡਰ
ਪੰਜਾਬ ਸਰਕਾਰ ਦੇ ਸਖ਼ਤ ਐਲਾਨ ਤੋਂ ਬਾਅਦ ਵੀ ਕੁਝ ਲੋਕਾਂ ਵਲੋਂ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ।ਅਜਿਹਾ ਕੋਈ ਆਮ ਨਾਗਰਿਕ ਨਹੀਂ ਸਗੋਂ ਸਿਆਸੀ ਲੋਕ ਹੀ ਪੰਜਾਬ ਸਰਕਾਰ ਦੇ ਐਲਾਨ ਦਾ ਮਜ਼ਾਕ ਬਣਾ ਰਹੇ ਹਨ।ਹਾਲ ਹੀ ‘ਚ ਇੱਕ ਅਕਾਲੀ ਆਗੂ ਦੀ ਬੰਦੂਕ ਨਾਲ ਸ਼ੂਟਿੰਗ ਕਰਦਿਆਂ ਦੀ ਵੀਡੀਓ ਸਾਹਮਣੇ ਆਈ ਹੈ।ਜਿਸ ‘ਤੇ ਬੋਲਦਿਆਂ ਉਨ੍ਹਾਂ ਇਹ ਵੀ ਕਿਹਾ ਕਿ ਕਰੋ ਮੇਰੇ ‘ਤੇ ਪਰਚਾ ਦਰਜ ਕਰਨ ਨਾਲ ਜੇਕਰ ਅਮਨ ਕਾਨੂੰਨ ਠੀਕ ਹੁੰਦਾ ਹੈ ਤਾਂ ਕਰੋ ਮੇਰੇ ‘ਤੇ ਪਰਚਾ।