ਅਫਗਾਨਿਸਤਾਨ ‘ਚ ਤਕਰੀਬਨ ਲੰਬੇ ਸਮੇਂ ਬਾਅਦ ਤਾਲਿਬਾਨ ਦਾ ਕਾਬਜ਼ ਹੋਇਆ ਹੈ। ਦੇਸ਼ ਦੀ ਵਿਗੜਦੀ ਸਥਿਤੀ ਦੌਰਾਨ ਲੋਕਾਂ ਨੂੰ ਦੇਸ਼ ਛੱਡ ਭੱਜਣਾ ਪੈ ਰਿਹਾ ਹੈ |ਜਿਸ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀਆਂ ਹਨ | ਬੀਤੇ ਦਿਨ ਵੀ ਹਵਾਈ ਅੱਡੇ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਜੋ ਇੱਕ ਰੇਲਵੇ ਸਟੇਸ਼ਨ ਲੱਗ ਰਿਹਾ ਸੀ | ਇਸੇ ਤਰ੍ਹਾਂ, ਹਾਲ ਹੀ ਵਿੱਚ ਇੱਕ ਛੋਟੀ ਅਫਗਾਨ ਲੜਕੀ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿੱਥੇ ਉਹ ਦੱਸ ਰਹੀ ਹੈ ਕਿ ਵਿਸ਼ਵ ਅਫਗਾਨਿਸਤਾਨ ਨਾਲ ਕਿਵੇਂ ਪੇਸ਼ ਆ ਰਿਹਾ ਹੈ। ਇਸ ਦੇ ਨਾਲ ਹੀ ਲੜਕੀ ਇਹ ਵੀ ਕਹਿ ਰਹੀ ਹੈ ਕਿ ਯੁੱਧ ਨਾਲ ਜੂਝ ਰਿਹਾ ਇਹ ਦੇਸ਼ ਛੇਤੀ ਹੀ ਭੁਲਾ ਦਿੱਤਾ ਜਾਵੇਗਾ।
ਈਰਾਨੀ ਪੱਤਰਕਾਰ ਮਸੀਹ ਅਲੀਨੇਜਾਦ ਨੇ ਟਵਿੱਟਰ ‘ਤੇ ਇੱਕ ਵੀਡੀਓ ਸਾਂਝਾ ਕੀਤਾ ਜਿਸ ‘ਚ ਇੱਕ ਲੜਕੀ ਦੇ ਹੰਝੂ ਦੇਖ ਕੇ ਹਰ ਕਿਸੇ ਦਾ ਦਿਲ ਪਿਗਲ ਜਾਵੇਗਾ | ਇਸ ਵੀਡੀਓ ‘ਤੇ ਲਿਖਿਆ ਗਿਆ ਹੈ ਕਿ ਅਸੀਂ ਨਹੀਂ ਕਿਸੇ ਵੀ ਗਿਣਤੀ ‘ਚ ਆਉਂਦੇ ਕਿਉਂਕਿ ਅਸੀਂ ਅਫਗਾਨਿਸਤਾਨ ਤੋਂ ਹਾਂ |ਅਸੀਂ ਇਤਿਹਾਸ ਵਿੱਚ ਹੌਲੀ ਹੌਲੀ ਮਰ ਜਾਵਾਂਗੇ ” ਇੱਕ ਨਿਰਾਸ਼ ਅਫਗਾਨ ਲੜਕੀ ਦੇ ਹੰਝੂ ਜਿਸਦਾ ਭਵਿੱਖ ਤਾਲਿਬਾਨ ਦੇ ਦੇਸ਼ ਵਿੱਚ ਅੱਗੇ ਵਧਣ ਦੇ ਨਾਲ ਟੁੱਟ ਰਿਹਾ ਹੈ |ਪੱਤਰਕਾਰ ਨੇ ਕਿਹਾ ਕਿ ਅਫਗਾਨਿਸਤਾਨ ਦੀਆਂ ਔਰਤਾਂ ਲਈ ਮੇਰਾ ਦਿਲ ਟੁੱਟ ਗਿਆ| ਦੁਨੀਆ ਨੇ ਉਨ੍ਹਾਂ ਨੂੰ ਅਸਫਲ ਕਰ ਦਿੱਤਾ ਹੈ| ਇਤਿਹਾਸ ਇਸ ਨੂੰ ਲਿਖੇਗ |
"We don't count because we're from Afghanistan. We'll die slowly in history"
Tears of a hopeless Afghan girl whose future is getting shattered as the Taliban advance in the country.
My heart breaks for women of Afghanistan. The world has failed them. History will write this. pic.twitter.com/i56trtmQtF
— Masih Alinejad 🏳️ (@AlinejadMasih) August 13, 2021
ਲਗਭਗ 45 ਸੈਕਿੰਡ ਦੀ ਇਸ ਵੀਡੀਓ ਦੇ ਵਿੱਚ ਉਹ ਮਾਸੂਮ ਲੜਕੀ ਰੌਂਦੀ ਹੀ ਦਿਖਾਈ ਦੇ ਰਹੀ ਹੈ | ਉਹ ਕਹਿ ਰਹੀ ਹੈ, ’ਮੈਂ’ਤੁਸੀਂ ਰੋਣਾ ਨਹੀਂ ਰੋਕ ਸਕਦੀ। ਇਸ ਵੀਡੀਓ ਨੂੰ ਬਣਾਉਣ ਲਈ ਮੈਨੂੰ ਆਪਣੇ ਹੰਝੂ ਪੂੰਝਣੇ ਪੈਣਗੇ। ਕੋਈ ਸਾਡੀ ਪਰਵਾਹ ਨਹੀਂ ਕਰਦਾ। ਅਸੀਂ ਇਤਿਹਾਸ ਵਿੱਚ ਹੌਲੀ ਹੌਲੀ ਮਰ ਜਾਵਾਂਗੇ। ਇਹ ਕੋਈ ਮਜ਼ਾਕ ਨਹੀਂ ਹੈ। ” ਵੀਡੀਓ ਸਾਹਮਣੇ ਆਉਣ ਤੋਂ ਬਾਅਦ ਲੋਕ ਲਗਾਤਾਰ ਇਸ ‘ਤੇ ਪ੍ਰਤੀਕਿਰਿਆ ਦੇ ਰਹੇ ਹਨ।
ਅਫਗਾਨਿਸਤਾਨ ਵਿੱਚ ਆਪਣੀ ਪਿਛਲੀ ਸਰਕਾਰ ਦੇ ਦੌਰਾਨ, ਤਾਲਿਬਾਨ ਨੇ ਔਰਤਾਂ ਨੂੰ ਘਰ ਤੋਂ ਬਾਹਰ ਕੰਮ ਕਰਨ ਜਾਂ ਸਕੂਲ ਜਾਣ ਤੋਂ ਵਰਜਿਆ ਸੀ। ਔਰਤਾਂ ਕੇਵ ਲ ਆਪਣੇ ਪੁਰਸ਼ ਰਿਸ਼ਤੇਦਾਰਾਂ ਦੇ ਨਾਲ ਹੀ ਘਰ ਤੋਂ ਬਾਹਰ ਜਾ ਸਕਦੀਆਂ ਸਨ ਅਤੇ ਉਨ੍ਹਾਂ ਨੂੰ ਇਸ ਸਮੇਂ ਦੌਰਾਨ ਬੁਰਕਾ ਪਹਿਨਣਾ ਜ਼ਰੂਰੀ ਹੈ। ਲੋਕ ਹੁਣ ਡਰਦੇ ਹਨ ਕਿ ਦੋ ਦਹਾਕਿਆਂ ਵਿੱਚ ਔਰਤਾਂ ਨੂੰ ਦਿੱਤੀ ਗਈ ਆਜ਼ਾਦੀ ਤਾਲਿਬਾਨ ਦੇ ਆਉਣ ਨਾਲ ਖ਼ਤਮ ਹੋ ਜਾਵੇਗੀ। ਇਸ ਦੇ ਨਾਲ ਹੀ ਐਨਜੀਓ ਵਰਕਰਾਂ ਅਤੇ ਪੱਤਰਕਾਰਾਂ ਦੇ ਕੰਮ ‘ਤੇ ਪਾਬੰਦੀਆਂ ਲੱਗਣਗੀਆਂ।
ਸੰਯੁਕਤ ਰਾਸ਼ਟਰ ਦੇ ਅੰਕੜੇ ਦਰਸਾਉਂਦੇ ਹਨ ਕਿ ਮਈ ਦੇ ਅੰਤ ਤੋਂ ਤਕਰੀਬਨ 250,000 ਅਫਗਾਨ ਆਪਣੇ ਘਰ ਛੱਡ ਕੇ ਚਲੇ ਗਏ ਹਨ, ਇਸ ਡਰ ਤੋਂ ਕਿ ਤਾਲਿਬਾਨ ਇਸਲਾਮ ਦੇ ਸਖਤ ਨਿਯਮ ਲਾਗੂ ਕਰ ਦੇਣਗੇ।