ਮੰਗਲਵਾਰ, ਸਤੰਬਰ 30, 2025 12:30 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਪੰਜਾਬ

ਗੈਂਗਸਟਰਵਾਦ ਦੇ ਮੁੱਦੇ ‘ਤੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਲਈ ‘ਆਪ’ ਨੇ ਬਿਕਰਮ ਮਜੀਠੀਆ ‘ਤੇ ਬੋਲਿਆ ਹਮਲਾ

'ਆਪ' ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ, ਪੰਜਾਬ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਚੇਅਰਮੈਨ ਡਾ: ਸੰਨੀ ਆਹਲੂਵਾਲੀਆ ਅਤੇ ਪਾਰਟੀ ਬੁਲਾਰੇ ਐਡਵੋਕੇਟ ਰਵਿੰਦਰ ਸਿੰਘ ਨੇ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ।

by Gurjeet Kaur
ਦਸੰਬਰ 6, 2022
in ਪੰਜਾਬ
0

Chandigarh: ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ‘ਤੇ ਤਿੱਖਾ ਹਮਲਾ ਕਰਦੇ ਹੋਏ ਆਮ ਆਦਮੀ ਪਾਰਟੀ (ਆਪ) ਨੇ ਉਨ੍ਹਾਂ ਨੂੰ ਨਸ਼ੇ ਤਸਕਰਾਂ ਨਾਲ ਆਪਣੇ ਸਬੰਧਾਂ ਬਾਰੇ ਦੱਸਣ ਦੀ ਚੁਣੌਤੀ ਦਿੰਦਿਆਂ ਕਿਹਾ ਕਿ ਮਜੀਠੀਆ ਵਰਗੇ ‘ਦਾਗੀ’ ਨੇਤਾ, ਜੋ ਕਿ ਖੁਦ ਡਰੱਗ ਮਾਮਲੇ ‘ਚ ਜ਼ਮਾਨਤ ‘ਤੇ ਹੈ, ਕੋਲ ਪੰਜਾਬ ਸਰਕਾਰ ਦੇ ਕੰਮਕਾਜ ‘ਤੇ ਸਵਾਲ ਉਠਾਉਣ ਦਾ ਕੋਈ ਨੈਤਿਕ ਆਧਾਰ ਨਹੀਂ ਹੈ।

‘ਆਪ’ ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ, ਪੰਜਾਬ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਚੇਅਰਮੈਨ ਡਾ: ਸੰਨੀ ਆਹਲੂਵਾਲੀਆ ਅਤੇ ਪਾਰਟੀ ਬੁਲਾਰੇ ਐਡਵੋਕੇਟ ਰਵਿੰਦਰ ਸਿੰਘ ਨੇ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ। ਕੰਗ ਨੇ ਮਜੀਠੀਆ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਆਪਣੇ ਨਿੱਜੀ ਫਾਇਦੇ ਲਈ 10 ਸਾਲਾਂ ਦੇ ਅਕਾਲੀ ਰਾਜ ਦੌਰਾਨ ਬਦਨਾਮ ਗੈਂਗਸਟਰਾਂ ਦੀ ਪਿੱਠ ਥਾਪੜਨ ਵਾਲੇ, ਨਸ਼ਾ ਤਸਕਰਾਂ, ਗੈਂਗਸਟਰਾਂ ਅਤੇ ਮਾਫੀਆ ਨੂੰ ਰਾਜਨੀਤਿਕ ਪੁਸ਼ਤਪਨਾਹੀ ਦੇਣ ਵਾਲੇ ਅੱਜ ਪੰਜਾਬ ਦੇ ਉਸ ਮੁੱਖ ਮੰਤਰੀ ਦੇ ਬਿਆਨ ‘ਤੇ ਬੇਸ਼ਰਮੀ ਨਾਲ ਸਵਾਲ ਉਠ ਰਹੇ ਹਨ, ਜੋ ਦਿਨ ਰਾਤ ਸੂਬੇ ਚੋਂ ਨਸ਼ਾ ਅਤੇ ਸੰਗਠਿਤ ਅਪਰਾਧ ਨੂੰ ਖ਼ਤਮ ਕਰਨ ਲਈ ਕੰਮ ਕਰ ਰਹੇ ਹਨ।

ਕੰਗ ਨੇ ਅੱਗੇ ਕਿਹਾ ਕਿ ਅਕਾਲੀ ਆਗੂ ਦੇ ਇਨ੍ਹਾਂ ਬਿਆਨਾਂ ਅਤੇ ਬੇਚੈਨੀ ਤੋਂ ਪਤਾ ਲੱਗਦਾ ਹੈ ਕਿ ਇਨ੍ਹਾਂ ਦੇ ਤਾਰ ਵੀ ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਨਾਲ ਜੁੜੇ ਹੋਏ ਹਨ ਅਤੇ ਇਨ੍ਹਾਂ ਨੂੰ ਡਰ ਹੈ ਕਿ ਇਨ੍ਹਾਂ ਦਾ ਨੰਬਰ ਵੀ ਜਲਦ ਲੱਗਣ ਵਾਲਾ ਹੈ।

ਕੰਗ ਨੇ ਮਜੀਠੀਆ ਨੂੰ ਬਦਨਾਮ ਨਸ਼ਾ ਤਸਕਰਾਂ ਸਤਪ੍ਰੀਤ ਸਿੰਘ ਉਰਫ ਸੱਤਾ, ਅਮਰਿੰਦਰ ਸਿੰਘ ਉਰਫ਼ ਲਾਡੀ ਨਾਲ ਆਪਣੇ ਸਬੰਧਾਂ ਬਾਰੇ ਦੱਸਣ ਲਈ ਕਿਹਾ ਅਤੇ ਕਿਹਾ ਕਿ ਜਦੋਂ ਉਹ ਪੰਜਾਬ ਵਿੱਚ ਅਕਾਲੀ-ਭਾਜਪਾ ਸਰਕਾਰ ਦੌਰਾਨ ਮੰਤਰੀ ਸੀ ਤਾਂ ਉਹ ਉਨ੍ਹਾਂ ਦੀਆਂ ਕਾਰਾਂ ਇਹ ਸਾਰੇ ਲੋਕ ਕਿਉਂ ਘੁੰਮਦੇ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਨੇ ਆਪਣਾ ਨਿੱਜੀ ਖਜ਼ਾਨਾ ਭਰਨ ਲਈ ਕਾਲਜ ਜਾਣ ਵਾਲੇ ਨੌਜਵਾਨਾਂ ਅਤੇ ਖਿਡਾਰੀਆਂ ਨੂੰ ਗੈਂਗਸਟਰ ਅਤੇ ਨਸ਼ੇ ਦੇ ਸੌਦਾਗਰ ਬਣਾ ਦਿੱਤਾ।

ਕੰਗ ਨੇ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਬਿਕਰਮ ਮਜੀਠੀਆ ਨੂੰ ਇੱਕ ਬਦਨਾਮ ਗੈਂਗਸਟਰ ਦੇ ਬਿਆਨ ‘ਤੇ ਭਰੋਸਾ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਦੇ ਬਿਆਨ ‘ਤੇ ਉਹ ਸਵਾਲ ਉਠਾ ਰਹੇ ਹਨ। ਮਜੀਠੀਆ ‘ਤੇ ਤੰਜ ਕੱਸਦੇ ਕੰਗ ਨੇ ਕਿਹਾ, “ਲੋਕਾਂ ਵੱਲੋਂ ਨਕਾਰੇ ਮਜੀਠੀਆ ਜੀ ਨਾਂ ਤਿੰਨ ‘ਚ ਨੇ, ਨਾਂ ਤੇਰਾ ‘ਚ ਨੇ, ਨਾ ਪਲੇਅਰਾਂ ‘ਚ ਤੇ ਨਾਂ ਸਪੇਅਰਾਂ ‘ਚ ਅਤੇ ਨਾਂਹ ਹੀ ਡੁੱਲ੍ਹੇ ਬੇਰਾਂ ‘ਚ, ਫਿਰ ਉਹ ਕਿਹੜੇ ਮੂੰਹ ਨਾਲ ਮਾਨ ਸਰਕਾਰ ਨੂੰ ਸਵਾਲ ਕਰ ਰਹੇ ਹਨ।”

ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਪੰਜਾਬ ਦੇ ਲੋਕ ਜਾਣਦੇ ਹਨ ਕਿ ਕਿਸ ਨੇ ਆਪਣੇ 10 ਸਾਲਾਂ ਦੇ ਘਿਨਾਉਣੇ ਸ਼ਾਸਨ ਦੌਰਾਨ ਅਪਰਾਧੀਆਂ ਅਤੇ ਗੈਂਗਸਟਰਾਂ ਨੂੰ ਸਰਪ੍ਰਸਤੀ ਦਿੱਤੀ ਅਤੇ ਪੰਜਾਬ ਦੇ ਭਵਿੱਖ ਨੂੰ ਤਬਾਹ ਕਰ ਦਿੱਤਾ ਪਰ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਅਪਰਾਧੀਆਂ ਦਾ ਸਫਾਇਆ ਕਰਨ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਹੀ ਹੈ ਅਤੇ ਸੰਗਠਿਤ ਅਪਰਾਧ ਨੂੰ ਖ਼ਤਮ ਕਰਨ ਲਈ ਲਗਾਤਾਰ ਕਦਮ ਚੁੱਕੇ ਜਾ ਰਹੇ ਹਨ। ਮਾਨ ਸਰਕਾਰ ਗੈਂਗਸਟਰਾਂ, ਮਾਫੀਆ ਅਤੇ ਨਸ਼ਾ ਤਸਕਰਾਂ ਦੇ ਘਟੀਆ ਗਠਜੋੜ ਦੀ ਕਮਰ ਤੋੜ ਸੂਬੇ ਨੂੰ ਮੁੜ ‘ਰੰਗਲਾ ਪੰਜਾਬ’ ਬਣਾਉਣ ਲਈ ਲਗਾਤਾਰ ਯਤਨਸ਼ੀਲ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੇ ਪਿਛਲੇ ਸੱਤ ਮਹੀਨਿਆਂ ਦੌਰਾਨ 400 ਤੋਂ ਵੱਧ ਗੈਂਗਸਟਰਾਂ/ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਹੈ, 02 ਗੈਂਗਸਟਰਾਂ ਦਾ ਇਨਕਾਉਂਟਰ ਕੀਤਾ ਹੈ, 3 ਦੋਸ਼ੀਆਂ ਖਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕਰਵਾਇਆ, 105 ਗੈਂਗਸਟਰ/ਅਪਰਾਧਿਕ ਮਾਡਿਊਲਾਂ ਦਾ ਪਰਦਾਫਾਸ਼ ਕੀਤਾ ਹੈ ਅਤੇ ਅਪਰਾਧਿਕ ਗਤੀਵਿਧੀਆਂ ਵਿੱਚ ਵਰਤੇ ਜਾਂਦੇ 385 ਹਥਿਆਰ ਅਤੇ 90 ਵਾਹਨ ਬਰਾਮਦ ਕੀਤੇ ਹਨ।

(16.3.22 ਤੋਂ 02.12.22 ਤੱਕ ਐੱਨਡੀਪੀਐੱਸ ਦੀ ਰਿਕਵਰੀ)

ਐਫਆਈਆਰ———— 9983
ਦੋਸ਼ੀ ਗ੍ਰਿਫਤਾਰ—31201
ਵਪਾਰਕ ਮਾਤਰਾ —-1049
ਮੀਡੀਅਮ ਮਾਤਰਾ ———-7263
ਘੱਟ ਮਾਤਰਾ ————- 1670

ਰਿਕਵਰੀ
ਹੀਰੋਇਨ —–397.83+147.5 (ਗੁਜਰਾਤ ਅਤੇ ਮਹਾਰਾਸ਼ਟਰ ਸਮੁੰਦਰੀ ਬੰਦਰਗਾਹਾਂ ਤੋਂ ਬਰਾਮਦ = 545.33 ਕਿਲੋਗ੍ਰਾਮ
ਅਫੀਮ —–539.20 ਕਿਲੋਗ੍ਰਾਮ
ਭੁੱਕੀ —–358 ਕੁਇੰਟਲ
ਗਾਂਜਾ —–273.58 ਕਿਲੋਗ੍ਰਾਮ
ਸਮੈਕ —– 2.213 ਕਿਲੋਗ੍ਰਾਮ
ਸੁਲਫਾ —– 12.676 ਕਿਲੋਗ੍ਰਾਮ
ਚਰਸ —- 14.12 ਕਿਲੋਗ੍ਰਾਮ
ਟੀਕੇ/ਗੋਲੀਆਂ/ਕੈਪਸੂਲ/ਸੀਰਪ
23677+4401295+552523+81172 = 5058667
ਭਗੌੜੇ —-680

Tags: Gangstervadpro punjab tvPunjab Gangstervadpunjab government
Share205Tweet128Share51

Related Posts

ਅਦਾਕਾਰ ਸ਼ਾਹਰੁਖ ਖਾਨ ਦੀ ਮੀਰ ਫਾਊਂਡੇਸ਼ਨ ਨੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਵੰਡੀ ਰਾਹਤ ਸਮੱਗਰੀ

ਸਤੰਬਰ 29, 2025

ਕੰਗਨਾ ਰਣੌਤ ਨੂੰ ਬਠਿੰਡਾ ਅਦਾਲਤ ਤੋਂ ਝਟਕਾ, ਅਦਾਕਾਰਾ ਦੀ ਇਹ ਪਟੀਸ਼ਨ ਕੀਤੀ ਰੱਦ

ਸਤੰਬਰ 29, 2025

ਦਿਲਜੀਤ ਦੋਸਾਂਝ ਨੇ SHOW ਦੌਰਾਨ ਸਟੇਜ ਤੋਂ ਗਾਇਕ ਰਾਜਵੀਰ ਜਵੰਦਾ ਲਈ ਕੀਤੀ ਅਰਦਾਸ

ਸਤੰਬਰ 29, 2025

ਮੁੱਖ ਮੰਤਰੀ ਭਗਵੰਤ ਮਾਨ ਨੇ ਹੜ੍ਹਾਂ ਦੌਰਾਨ ਹੋਏ ਨੁਕਸਾਨ ਲਈ ਮੁਆਵਜ਼ੇ ਦਾ ਕੀਤਾ ਐਲਾਨ

ਸਤੰਬਰ 29, 2025

ਪੰਜਾਬ ‘ਚ ਗਰਮੀ ਦੀ ਕਹਿਰ ਜਾਰੀ, ਤਾਪਮਾਨ 36 ਡਿਗਰੀ ਦੇ ਆਸ-ਪਾਸ, ਮੀਂਹ ਦੀ ਨਹੀਂ ਕੋਈ ਉਮੀਦ

ਸਤੰਬਰ 29, 2025

ਤੀਜੇ ਦਿਨ ਵੀ ਵੈਂਟੀਲੇਟਰ ਸਪੋਰਟ ਤੇ ਗਾਇਕ ਰਾਜਵੀਰ ਜਵੰਦਾ, ਮੌਜੂਦਾ ਹਾਲਤ ਨੂੰ ਲੈ ਕੇ ਡਾਕਟਰਾਂ ਨੇ ਦਿੱਤਾ ਬਿਆਨ

ਸਤੰਬਰ 29, 2025
Load More

Recent News

NPS ਦੇ ਨਵੇਂ ਨਿਯਮ: 1 ਅਕਤੂਬਰ ਤੋਂ ਰਾਸ਼ਟਰੀ ਪੈਨਸ਼ਨ ਪ੍ਰਣਾਲੀ ਵਿੱਚ ਹੋਣਗੇ ਕਈ ਵੱਡੇ ਬਦਲਾਅ

ਸਤੰਬਰ 29, 2025

ਅਦਾਕਾਰ ਸ਼ਾਹਰੁਖ ਖਾਨ ਦੀ ਮੀਰ ਫਾਊਂਡੇਸ਼ਨ ਨੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਵੰਡੀ ਰਾਹਤ ਸਮੱਗਰੀ

ਸਤੰਬਰ 29, 2025

ਕੰਗਨਾ ਰਣੌਤ ਨੂੰ ਬਠਿੰਡਾ ਅਦਾਲਤ ਤੋਂ ਝਟਕਾ, ਅਦਾਕਾਰਾ ਦੀ ਇਹ ਪਟੀਸ਼ਨ ਕੀਤੀ ਰੱਦ

ਸਤੰਬਰ 29, 2025

iPhone 17 ਸੀਰੀਜ਼ ਤੋਂ ਬਾਅਦ ਨਵੀਂ MacBook ਲਾਈਨਅੱਪ ਲਾਂਚ ਕਰ ਸਕਦੀ ਹੈ Apple

ਸਤੰਬਰ 29, 2025

ਚੰਡੀਗੜ੍ਹ ਯੂਨੀਵਰਸਿਟੀ ਨੇ ਜਾਪਾਨ ਦੀ ਚੁਬੂ ਯੂਨੀਵਰਸਿਟੀ ਨਾਲ ਸਾਂਝੀ ਖੋਜ

ਸਤੰਬਰ 29, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.