Sidhu Moosewala Murder Case: ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਕਤਲ ਕੇਸ ‘ਚ ਗੈਂਗਸਟਰ ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਸ਼ੱਕ ਹੈ।ਇਸ ਵਿਚਾਲੇ ਗੋਲਡੀ ਬਰਾੜ ਨੇ ਅਮਰੀਕਾ ‘ਚ ਆਪਣੇ ਡਿਟੇਨ ਹੋਣ ਦੀਆਂ ਖਬਰਾਂ ਤੋਂ ਪਰਦਾ ਉਠਾਦਿਆਂ ਇਕ ਪੱਤਰਕਾਰ ਨਾਲ ਗੱਲਬਾਤ ਕੀਤੀ ਜਿਸ ‘ਚ ਉਹ ਕਹਿੰਦਾ ਹੈ ਕਿ ਮੇਰੀ ਕੋਈ ਗ੍ਰਿਫ਼ਤਾਰੀ ਨਹੀਂ ਹੋਈ।ਦਰਅਸਲ, ਖੁਦ ਗੋਲਡੀ ਬਰਾੜ ਨੇ ਇੱਕ ਆਡੀਓ ਇੰਟਰਵਿਊ ਜਾਰੀ ਕਰਕੇ ਦਾਅਵਾ ਕੀਤਾ ਹੈ ਕਿ ਉਸ ਨੂੰ ਨਾ ਤਾਂ ਗ੍ਰਿਫਤਾਰ ਕੀਤਾ ਗਿਆ ਹੈ ਤੇ ਨਾ ਹੀ ਉਹ ਅਮਰੀਕੀ ਪੁਲਿਸ ਦੀ ਕਸਟੱਡੀ ‘ਚ ਹੈ।ਗੈਂਗਸਟਰ ਦਾ ਕਥਿਤ ਵੀਡੀਓ ਪੰਜਾਬ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਉਸ ਦਾਅਵੇ ਦੇ ਤਿੰਨ ਦਿਨਾਂ ਬਾਅਦ ਸਾਹਮਣੇ ਆਇਆ ਹੈ, ਜਿਸ ‘ਚ ਉਨ੍ਹਾਂ ਨੇ ਬਰਾੜ ਦੀ ਗ੍ਰਿਫ਼ਤਾਰੀ ਦੀ ਗੱਲ ਦੱਸੀ ਸੀ।
ਸੀਐੱਮ ਨੇ ਕਿਹਾ ਸੀ ਕਿ ਬਰਾੜ ਨੂੰ ਕੈਲੀਫੋਰਨੀਆ ‘ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਉਹ ਜਲਦ ਹੀ ਪੰਜਾਬ ਪੁਲਿਸ ਦੀ ਹਿਰਾਸਤ ‘ਚ ਹੋਵੇਗਾ।ਹਾਲੀਆ ਯੂਟਿਊਬ ਇੰਟਰਵਿਊ ‘ਚ ਕਥਿਤ ਰੂਪ ‘ਚ ਗੋਲਡੀ ਬਰਾੜ ਨੇ ਕਿਹਾ ਕਿ ਉਸ ਨੂੰ ਅਮਰੀਕੀ ਪੁਲਿਸ ਨੇ ਗ੍ਰਿਫਤਾਰ ਨਹੀਂ ਕੀਤਾ ਹੈ।ਕਥਿਤ ਰੂਪ ਨਾਲ ਗੈਂਗਸਟਰ ਨੇ ਕਿਹਾ, ” ਮੁੱਖ ਮੰਤਰੀ ਭਗਵੰਤ ਮਾਨ ਦੇ ਦਾਅਵੇ ਗਲਤ ਹਨ, ਮੈਂ ਅਮਰੀਕਾ ‘ਚ ਹੈ ਹੀ ਨਹੀਂ, ਅਜਿਹੇ ‘ਚ ਮੇਰੀ ਹਿਰਾਸਤ ਦਾ ਸਵਾਲ ਹੀ ਨਹੀਂ ਉਠਦਾ।ਹਾਲਾਂਕਿ ਪ੍ਰੋ ਪੰਜਾਬ ਟੀਵੀ ਇਸ ਆਡੀਓ ਦੀ ਪੁਸ਼ਟੀ ਨਹੀਂ ਕਰਦਾ।
ਇਹ ਵੀ ਪੜ੍ਹੋ : Sidhu Moosewala Murder Case: ਬੱਬੂ ਮਾਨ, ਮਨਕੀਰਤ ਔਲਖ ਤੇ ਅਜੇਪਾਲ ਮਿੱਡੂਖੇੜਾ ਤੋਂ ਹੋਵੇਗੀ ਪੁੱਛਗਿੱਛ
ਪਿਛਲੇ ਦਿਨੀਂ ਸਿਰਫ਼ ਪੰਜਾਬ ਦੇ ਸੀਐੱਮ ਹੀ ਨਹੀਂ, ਸਗੋਂ ਸੂਬੇ ਦੇ ਕਈ ਸੀਨੀਅਰ ਅਧਿਕਾਰੀਆਂ ਨੇ ਵੀ ਕਿਹਾ ਸੀ ਕਿ ਬਰਾੜ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ।ਇੰਨਾ ਹੀ ਨਹੀਂ, ਇਸ ਦੌਰਾਨ ਇਹ ਵੀ ਖਬਰ ਆਈ ਕਿ ਅਮਰੀਕਾ ਦੀ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਨੇ ਪੰਜਾਬ ਪੁਲਿਸ ਨੂੰ ਬਰਾੜ ਦੀ ਹਿਰਾਸਤ ਦੇ ਸਿਲਸਿਲੇ ‘ਚ ਕਾਂਟੈਕਟ ਵੀ ਕੀਤਾ ਸੀ।ਇਹ ਵੀ ਦੱਸਿਆ ਗਿਆ ਕਿ ਐਫਬੀਆਈ ਤੇ ਪੰਜਾਬ ਪੁਲਿਸ ਦੇ ਵਿਚਾਲੇ ਇਹ ਗੱਲਬਾਤ ਕੇਂਦਰੀ ਵਿਦੇਸ਼ ਮੰਤਰਾਲੇ ਦੇ ਇੰਟਰਵੈਂਸ਼ਨ ਦੇ ਬਾਅਦ ਹੋਈ।
ਹਾਲਾਂਕਿ ਇਹ ਸਾਰੀਆਂ ਖਬਰਾਂ ਤੇ ਦਾਅਵਿਆਂ ਨੂੰ ਵਿਰੋਧੀ ਨੇ ਝੂਠਾ ਕਰਾਰ ਦੇ ਦਿੱਤਾ ਹੈ।ਗੁਜਰਾਤ ਵਿਧਾਨ ਸਭਾ ਚੋਣਾਂ ਦੇ ਵਿਚਾਲੇ ਸੀਐੱਮ ਮਾਨ ਵਲੋਂ ਕੀਤੇ ਗਏ ਦਾਅਵਿਆਂ ਨੂੰ ਵਿਰੋਧੀਆਂ ਨੇ ਸਿਆਸੀ ਲਾਭ ਦੇ ਲਈ ਝੂਠਾ ਬਿਆਨ ਦੇਣ ਦਾ ਦੋਸ਼ ਲਾਇਆ ਹੈ।
ਕਥਿਤ ਰੂਪ ਨਾਲ ਗੈਂਗਸਟਰ ਗੋਲਡੀ ਬਰਾੜ ਨੇ ਕਿਹਾ, ਮੁੱਖ ਮੰਤਰੀ ਭਗਵੰਤ ਮਾਨ ਦੇ ਦਾਅਵੇ ਗਲਤ ਹਨ।ਮੈਂ ਅਮਰੀਕਾ ‘ਚ ਹੈ ਹੀ ਨਹੀਂ, ਅਜਿਹੇ ‘ਚ ਮੇਰੀ ਹਿਰਾਸਤ ਦਾ ਸਵਾਲ ਹੀ ਨਹੀਂ ਉਠਦਾ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h