ਤਾਨਾਸ਼ਾਹ ਕਿਮ ਜੋਂਗ ਉਨ ਦੀ ਤਾਨਾਸ਼ਾਹੀ ਅਤੇ ਅਜੀਬੋ-ਗਰੀਬ ਕਾਨੂੰਨਾਂ ਲਈ ਬਦਨਾਮ ਦੇਸ਼ ਉੱਤਰੀ ਕੋਰੀਆ ਤੋਂ ਇਕ ਹੋਰ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਇੱਥੇ ਦੋ ਸਕੂਲੀ ਵਿਦਿਆਰਥੀਆਂ ਨੂੰ ਬੈਨ ਫਿਲਮ ਦੇਖਣ ਲਈ ਮੌਤ ਦੀ ਸਜ਼ਾ ਸੁਣਾਈ ਗਈ ਤੇ ਇਸ ਮਾਮੂਲੀ ਗਲਤੀ ਲਈ ਵਿਦਿਆਰਥੀਆਂ ਨੂੰ ਗੋਲੀ ਮਾਰ ਦਿੱਤੀ। ਵਿਦਿਆਰਥੀਆਂ ਦੀ ਉਮਰ 15 ਤੋਂ 16 ਸਾਲ ਸੀ।
ਦੱਖਣੀ ਕੋਰੀਆ ਨੂੰ ਉੱਤਰੀ ਕੋਰੀਆ ਦਾ ਦੁਸ਼ਮਣ ਦੇਸ਼ ਮੰਨਿਆ ਜਾਂਦਾ ਹੈ। ਇੱਥੇ ਦੱਖਣੀ ਕੋਰੀਆ ਦੀਆਂ ਕੁਝ ਡਰਾਮਾ ਲੜੀਵਾਰਾਂ ਅਤੇ ਫਿਲਮਾਂ ਦੀ ਵਧਦੀ ਲੋਕਪ੍ਰਿਯਤਾ ਨੂੰ ਦੇਖਦੇ ਹੋਏ ਇੱਕ ਕਾਨੂੰਨ ਪਾਸ ਕੀਤਾ ਗਿਆ ਅਤੇ ਉਨ੍ਹਾਂ ਨੂੰ ਬੈਨ ਕਰ ਦਿੱਤਾ ਤੇ ਇਸ ਸਬੰਧੀ ਬਹੁਤ ਸਖ਼ਤ ਨਿਯਮ ਲਾਗੂ ਕੀਤੇ ਗਏ । ਇਸ ਦੌਰਾਨ 15-16 ਸਾਲ ਦੀ ਉਮਰ ਦੇ ਦੋ ਵਿਦਿਆਰਥੀਆਂ ਨੂੰ ਦੱਖਣੀ ਕੋਰੀਆ ਦੀ ਫਿਲਮ ਦੇਖਣ ਦਾ ਦੋਸ਼ੀ ਪਾਇਆ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ।
ਕਾਨੂੰਨ ਦੀ ਸਖ਼ਤੀ ਦਿਖਾਉਣ ਲਈ ਉੱਤਰੀ ਕੋਰੀਆ ਦੇ ਪ੍ਰਸ਼ਾਸਨ ਨੇ ਭੀੜ ਇਕੱਠੀ ਕੀਤੀ ਅਤੇ ਦੋਸ਼ੀ ਵਿਦਿਆਰਥੀਆਂ ਨੂੰ ਜਨਤਕ ਤੌਰ ‘ਤੇ ਗੋਲੀ ਮਾਰ ਦਿੱਤੀ। ਇਹ ਘਟਨਾ ਅਕਤੂਬਰ ਮਹੀਨੇ ਦੀ ਹੈ, ਜੋ ਹੁਣ ਸਾਹਮਣੇ ਆ ਰਹੀ ਹੈ। ਵਿਦਿਆਰਥੀਆਂ ਨੂੰ ਕਿਮ ਜੋਂਗ ਦੇ ਅਧਿਕਾਰੀਆਂ ਨੇ ਹੇਸਨ ਸ਼ਹਿਰ ਦੇ ਲੋਕਾਂ ਦੇ ਸਾਹਮਣੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਤੋਂ ਇਲਾਵਾ, ਦੋਵਾਂ ਵਿਦਿਆਰਥੀਆਂ ‘ਤੇ ਬੈਨ ਫਿਲਮਾਂ ਦੂਜਿਆਂ ਨੂੰ ਭੇਜਣ ਦਾ ਵੀ ਦੋਸ਼ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h