Aliens and UFO, ਇਹ ਅਜਿਹੇ ਸ਼ਬਦ ਹਨ, ਜੋ ਸਿਰਫ਼ ਕਲਪਨਾ ਹੈ। ਲੋਕ ਮੰਨਦੇ ਹਨ ਕਿ ਏਲੀਅਨ ਮੌਜੂਦ ਨਹੀਂ, ਜਦਕਿ ਕੁਝ ਲੋਕ ਮੰਨਦੇ ਹਨ ਕਿ ਏਲੀਅਨ ਮੌਜੂਦ ਹਨ। ਇਨਸਾਨ ਅਜੇ ਵੀ ਵੱਖਰੀ ਦੁਨੀਆ ਦੇ ਇਨ੍ਹਾਂ ਜੀਵਾਂ ਤੋਂ ਅਣਜਾਣ ਹੈ। ਇਸ ਦੌਰਾਨ ਇਕ ਵਿਅਕਤੀ ਦੀ ਇਨ੍ਹੀਂ ਦਿਨੀਂ ਕਾਫੀ ਚਰਚਾ ਹੋ ਰਹੀ ਹੈ, ਜਿਸ ਦਾ ਦਾਅਵਾ ਹੈ ਕਿ ਉਹ ਨਾ ਸਿਰਫ ਏਲੀਅਨ ਨੂੰ ਮਿਲਿਆ ਹੈ, ਸਗੋਂ ਉਸ ਨੇ ਪੁਲਾੜ ਵਿਚ ਜੰਗ ਵੀ ਲੜੀ। ਇਹ ਕਾਫੀ ਹੈਰਾਨੀਜਨਕ ਅਤੇ ਅਜੀਬ ਦਾਅਵਾ ਹੈ, ਹਾਲਾਂਕਿ ਉਸ ਵਿਅਕਤੀ ਦਾ ਕਹਿਣਾ ਹੈ ਕਿ ਉਸ ਦੇ ਦਾਅਵੇ ਹਵਾ-ਹਵਾਈ ਨਹੀਂ, ਸਗੋਂ ਉਸ ਕੋਲ ਇਸ ਗੱਲ ਦਾ ਸਬੂਤ ਵੀ ਹੈ ਕਿ ਉਹ ਏਲੀਅਨਾਂ ਨੂੰ ਮਿਲਿਆ ਹੈ।
ਰੱਸ ਕੇਲੇਟ ਨੇ ਕਿਹਾ ਬ੍ਰਹਿਮੰਡ ‘ਚ ਵੱਖ-ਵੱਖ ਪ੍ਰਜਾਤੀਆਂ ਦੇ ਏਲੀਅਨ ਹਨ ਅਤੇ ਉਸ ਨੇ ਆਪਣੇ ਪਿਛਲੇ 30 ਸਾਲ ‘ਸੁਪਰ ਸਿਪਾਹੀ’ ਦੇ ਤੌਰ ‘ਤੇ ਉਨ੍ਹਾਂ ਵੱਖ-ਵੱਖ ਏਲੀਅਨ ਪ੍ਰਜਾਤੀਆਂ ਵਿਚਕਾਰ ਲੜਾਈ ਲੜਦਿਆਂ ਬਿਤਾਏ। 58 ਸਾਲਾ ਵਿਅਕਤੀ ਨੇ ਇਕ ਫੁਟੇਜ ਵੀ ਸ਼ੇਅਰ ਕੀਤੀ ਅਤੇ ਦਾਅਵਾ ਕੀਤਾ ਕਿ ਇਹ ਇਸ ਗੱਲ ਦਾ ਸਬੂਤ ਹੈ ਕਿ ਧਰਤੀ ਤੋਂ ਪਾਰ ਵੀ ਜੀਵਨ ਹੈ।
ਇੱਕ ਸ਼ਾਮ ਜਦੋਂ ਉਸਨੇ ਆਪਣੀ ਚਾਹ ਖਤਮ ਕੀਤੀ ਤਾਂ ਉਸਨੇ ਅਚਾਨਕ ਅਸਮਾਨ ਵਿੱਚ ਦੋ ਵਿਸ਼ਾਲ ਗੇਂਦਾਂ ਚਮਕਦੀਆਂ ਵੇਖੀਆਂ। ਫਿਰ ਥੋੜ੍ਹੇ ਸਮੇਂ ਵਿੱਚ ਉਹ ਗੇਂਦਾਂ ਬੱਦਲਾਂ ਵਿੱਚ ਗਾਇਬ ਹੋ ਗਈਆਂ। ਇਸ ਤੋਂ ਬਾਅਦ ਉਸ ਨੇ ਇਹ ਸੋਚ ਕੇ ਆਪਣਾ ਕੈਮਰਾ ਕੱਢ ਲਿਆ ਕਿ ਸ਼ਾਇਦ ਉਹ ਅਜਿਹੀ ਰਹੱਸਮਈ ਚੀਜ਼ ਨੂੰ ਫਿਰ ਤੋਂ ਦੇਖ ਸਕੇ ਅਤੇ ਬੀਚ ‘ਤੇ ਤੁਰਨ ਲੱਗਾ। ਇਸ ਦੌਰਾਨ ਉਸ ਨੇ ਏਲੀਅਨ ਦੇ ਕਈ ਲੜਾਕੂ ਜਹਾਜ਼ ਇੱਕੋ ਸਮੇਂ ਦੇਖੇ। ਉਸ ਨੂੰ ਆਪਣੀਆਂ ਅੱਖਾਂ ‘ਤੇ ਵੀ ਯਕੀਨ ਨਹੀਂ ਆਇਆ। ਪਰ ਬਾਅਦ ਵਿੱਚ ਉਸ ਨੇ ਇਹ ਰਹੱਸਮਈ ਨਜ਼ਾਰਾ ਆਪਣੇ ਕੈਮਰੇ ਵਿੱਚ ਕੈਦ ਕਰ ਲਿਆ।
ਉਸ ਦਾ ਕਹਿਣਾ ਹੈ ਕਿ ਏਲੀਅਨ ਦੇ ਉਹ ਜਹਾਜ਼ ਉੱਤਰੀ ਸਾਗਰ ਦੇ ਹੇਠਾਂ ਇੱਕ ਗੁਪਤ ਬੇਸ ਤੋਂ ਆਏ। ਉਹ ਕਹਿੰਦਾ ਹੈ, ‘ਮੇਰਾ ਖਿਆਲ ਹੈ ਕਿ ਏਲੀਅਨਾਂ ਨੇ ਦੁਨੀਆ ਭਰ ਦੇ ਸਮੁੰਦਰਾਂ ਦੀ ਡੂੰਘਾਈ ਵਿੱਚ ਬਹੁਤ ਸਾਰੇ ਗੁਪਤ ਟਿਕਾਣੇ ਬਣਾਏ, ਤਾਂ ਜੋ ਅਸੀਂ ਮਨੁੱਖ ਉਨ੍ਹਾਂ ਨੂੰ ਲੱਭ ਨਾ ਸਕੀਏ’।ਰੱਸ ਨੇ ਦੱਸਿਆ ਸੀ ਕਿ ਏਲੀਅਨਜ਼ ਨੇ ਉਸਨੂੰ ਘੱਟੋ-ਘੱਟ 60 ਵਾਰ ਅਗਵਾ ਕੀਤਾ। ਉਸ ਨੂੰ ਪਹਿਲੀ ਵਾਰ ਅਗਵਾ ਓਦੋਂ ਕੀਤਾ ਗਿਆ, ਜਦੋਂ ਉਹ ਸਿਰਫ਼ 16 ਸਾਲ ਦਾ ਸੀ। ਉਹ ਦਾਅਵਾ ਕਰਦਾ ਹੈ ਕਿ ਏਲੀਅਨ 15 ਫੁੱਟ ਲੰਬੇ ਅਤੇ ਕਿਸੇ ਡਰੈਕੁਲਾ ਵਰਗੇ ਦਿਖਾਈ ਦਿੰਦੇ ਸਨ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h