ਐਪਲ ਨੇ ਕੁਝ ਮਹੀਨੇ ਪਹਿਲਾਂ ਆਈਫੋਨ 14 ਸੀਰੀਜ਼ ਲਾਂਚ ਕੀਤੀ, ਜਿਸ ‘ਚ ਪ੍ਰੋ ਮਾਡਲਾਂ ‘ਚ ਵੱਡੇ ਬਦਲਾਅ ਕੀਤੇ ਗਏ। ਡਾਇਨਾਮਿਕ ਆਈਲੈਂਡ ਅਤੇ ਸ਼ਾਨਦਾਰ ਕੈਮਰਾ ਕੁਆਲਿਟੀ ਦੇ ਨਾਲ ਪੇਸ਼ ਕੀਤਾ ਗਿਆ। iPhone 15 ਸੀਰੀਜ਼ ਨੂੰ 2023 ‘ਚ ਲਾਂਚ ਕੀਤਾ ਜਾਵੇਗਾ।
ਟਿਪਸ ਨੇ ਫੋਨ ਨੂੰ ਲੈ ਕੇ ਕਈ ਖੁਲਾਸੇ ਕੀਤੇ ਤੇ ਕਿਹਾ ਜਾ ਰਿਹਾ ਹੈ ਕਿ ਅਗਲੇ ਸਾਲ ਕੰਪਨੀ iPhone 15 ਨੂੰ ਨਵੇਂ ਡਿਜ਼ਾਈਨ ‘ਚ ਲਾਂਚ ਕਰੇਗੀ। ਇਸ ਦੇ ਨਾਲ ਹੀ ਇਕ ਨਵੀਂ ਰਿਪੋਰਟ ‘ਚ ਕਿਹਾ ਗਿਆ ਹੈ ਕਿ ਡਿਜ਼ਾਈਨ iPhone 14 ਵਰਗਾ ਹੀ ਹੋਵੇਗਾ।
ਕੁਝ ਸਾਲ ਪਹਿਲਾਂ ਇੱਕ ਤਸਵੀਰ ਵਾਇਰਲ ਹੋਈ, ਜਿੱਥੇ iPhone 14 ਸੀਰੀਜ਼ ਨੂੰ ਕਰਵ ਡਿਜ਼ਾਈਨ ਨਾਲ ਦਿਖਾਇਆ ਗਿਆ, ਪਰ ਲਾਂਚ ਇੱਕ ਫਲੈਟ ਰੀਅਰ ਪੈਨਲ ਨਾਲ ਹੋਇਆ। ਹੁਣ ਕਿਹਾ ਜਾ ਰਿਹਾ ਹੈ ਕਿ iPhone 15 ਵਿੱਚ iPhone 5c ਵਾਂਗ ਕਰਵ ਡਿਜ਼ਾਈਨ ਹੋਵੇਗਾ।
ਪਰ ਕੰਪਨੀ ਨੇ ਇਸ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ। ਇਸ ਅਫਵਾਹ ਦੇ ਆਉਣ ਤੋਂ ਬਾਅਦ, ਮਸ਼ਹੂਰ ਟਿਪਸਟਰ LeaksApplePro ਨੇ ਫੋਰਬਸ ਨੂੰ ਦੱਸਿਆ ਹੈ ਕਿ ਐਪਲ ਨੇ ਅਜੇ ਵੀ iPhone 15 ਦੇ ਡਿਜ਼ਾਈਨ ਨੂੰ ਬਦਲਣ ਦੀ ਪੁਸ਼ਟੀ ਨਹੀਂ ਕੀਤੀ।
ਇਹ ਸਾਬਤ ਕਰਦਾ ਹੈ ਕਿ iPhone 15 ਵਿੱਚ ਕਰਵਡ ਡਿਜ਼ਾਈਨ ਬਾਰੇ ਕੋਈ ਵੀ ਜਾਣਕਾਰੀ ਨਹੀਂ ਮਿਲੀ। ਡਿਜ਼ਾਈਨ ਨੂੰ ਲੈ ਕੇ ਕੰਪਨੀ ਨੂੰ ਕੁਝ ਸਮਾਂ ਲੱਗ ਸਕਦਾ ਹੈ। ਇਸ ਤੋਂ ਇਲਾਵਾ ਆਉਣ ਵਾਲੇ iPhone 15 ਦੇ ਸਾਈਡ ਫ੍ਰੇਮ ਲਈ ਟਾਇਟੇਨੀਅਮ ਦੀ ਵਰਤੋਂ ਕੀਤੀ ਜਾ ਸਕਦੀ ਹੈ। ਜਿਸ ਕਾਰਨ ਫੋਨ ਬਹੁਤ ਹਲਕਾ ਹੋ ਜਾਵੇਗਾ।
ਜੇਕਰ ਟਾਈਟੇਨੀਅਮ ਦੀ ਵਰਤੋਂ ਕੀਤੀ ਜਾਂਦੀ ਹੈ, ਤਾਂ ਇਹ ਪਹਿਲਾ ਆਈਫੋਨ ਹੋਵੇਗਾ, ਜਿਸ ਵਿੱਚ ਪ੍ਰੀਮੀਅਮ ਸਮੱਗਰੀ ਦੀ ਵਰਤੋਂ ਕੀਤੀ ਜਾਵੇਗੀ। ਪਰ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਦੀ ਵਰਤੋਂ ਸਿਰਫ ਪ੍ਰੋ ਮਾਡਲਾਂ ‘ਚ ਹੀ ਹੋਵੇਗੀ। ਇਸ ਤੋਂ ਇਲਾਵਾ ਕੰਪਨੀ ਲਾਈਟਨਿੰਗ ਪੋਰਟ ਨੂੰ ਛੱਡ ਕੇ USB Type-C ਦੀ ਵਰਤੋਂ ਵੀ ਕਰ ਸਕਦੀ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h
iOS: https://apple.co/3F63oER