ਬ੍ਰਿਟੇਨ ਦੇ ਰਾਜਾ ਚਾਰਲਸ III ਸੋਮਵਾਰ ਨੂੰ ਇੰਗਲੈਂਡ ਵਿਖੇ ਬਣੇ ਨਵੇਂ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ। ਇਥੇ ਉਹਨਾਂ ਨੇ ਗੁਰਦੁਆਰਾ ਸਾਹਿਬ ਦਾ ਉਦਘਾਟਨ ਕੀਤਾ ਅਤੇ ਸੰਗਤਾਂ, ਵਲੰਟੀਅਰਾਂ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਇਹ ਗੁਰਦੁਆਰਾ ਸਾਹਿਬ ਬੈੱਡਫੋਰਡਸ਼ਾਇਰ ਦੇ ਪੂਰਬੀ ਇੰਗਲੈਂਡ ਖੇਤਰ ਵਿੱਚ ਲੂਟਨ ਵਿੱਚ ਸਥਿਤ ਹੈ।
ਚਾਰਲਸ ਨੇ ਆਪਣੇ ਸਿਰ ‘ਤੇ ਰੁਮਾਲ ਬੰਨ੍ਹਿਆ ਹੋਇਆ ਸੀ। ਹੱਥ ਜੋੜ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕੀਤੀ ਅਤੇ ਪ੍ਰਾਰਥਨਾ ਹਾਲ ਵਿਚ ਸਿੱਖ ਸ਼ਰਧਾਲੂਆਂ ਨਾਲ ਬੈਠੇ। ਉਨ੍ਹਾਂ ਨੇ ਗੁਰਦੁਆਰਾ ਸਾਹਿਬ ਵਿਖੇ ਬਣ ਰਹੇ ਲੰਗਰ ਬਾਰੇ ਵੀ ਜਾਣਕਾਰੀ ਲਈ। ਉਨ੍ਹਾਂ ਸ਼ਰਧਾਲੂਆਂ ਲਈ ਪ੍ਰਸ਼ਾਦਾ ਤਿਆਰ ਕਰਨ ਵਾਲੀਆਂ ਸੰਗਤਾਂ ਨਾਲ ਵੀ ਗੱਲਬਾਤ ਕੀਤੀ।
ਗੁਰਦੁਆਰਾ ਸਾਹਿਬ ਵਿਖੇ ਉਨ੍ਹਾਂ ਦਾ ਭਾਰਤੀ ਮੂਲ ਦੇ ਪ੍ਰੋਫੈਸਰ ਗੁਰਚ ਰੰਧਾਵਾ ਜੋ ਸਥਾਨਕ ਸਿੱਖ ਮੰਡਲੀ ਦੇ ਮੈਂਬਰ ਅਤੇ ਯੂਨੀਵਰਸਿਟੀ ਆਫ ਬੈਡਫੋਰਡਸ਼ਾਇਰ ਵਿਖੇ ਇੰਸਟੀਚਿਊਟ ਫਾਰ ਹੈਲਥ ਰਿਸਰਚ ਦੇ ਡਾਇਰੈਕਟਰ ਹਨ ਨੇ ਉਹਨਾਂ ਦੇ ਗਲ ‘ਚ ਸਿਰੋਪਾ ਪਾ ਕੇ ਉਹਨਾਂ ਨੂੰ ਸਨਮਾਨਿਤ ਕੀਤਾ।
ਕਿੰਗ ਚਾਰਲਸ ਪੰਜਾਬੀ ਅਤੇ ਰਵਾਇਤੀ ਸੰਗੀਤ ਸਿੱਖ ਰਹੇ ਬੱਚਿਆਂ ਨੂੰ ਵੀ ਮਿਲੇ। ਨਵੇਂ ਗੁਰਦੁਆਰੇ ਦੀ ਇਮਾਰਤ ਦਾ ਕੰਮ 2020 ਵਿੱਚ ਸ਼ੁਰੂ ਹੋਇਆ ਸੀ ਅਤੇ ਇਸਨੂੰ ਸਥਾਨਕ ਦਾਨ ਦੇ ਸਹਿਯੋਗ ਨਾਲ ਬਣਾਇਆ ਗਿਆ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h