ਮਸ਼ਹੂਰ ਨਾਇਬ ਤਹਿਸੀਲਦਾਰ ਭਰਤੀ ਘੁਟਾਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ। ਇਸ ਅਹੁਦੇ ਲਈ ਸੌਦਾ 20-20 ਲੱਖ ਰੁਪਏ ਵਿੱਚ ਹੋਇਆ ਸੀ। ਨਾਇਬ ਤਹਿਸੀਲਦਾਰ ਦੇ ਅਹੁਦੇ ‘ਤੇ ਜੁਆਇਨ ਕਰਨ ਤੋਂ ਤੁਰੰਤ ਬਾਅਦ ਠੱਗੀ ਕਰਨ ਵਾਲੇ ਉਮੀਦਵਾਰ ਨੇ ਇਹ ਰਕਮ ਗਰੋਹ ਨੂੰ ਦੇਣੀ ਸੀ। ਇਸ ਮਾਮਲੇ ਵਿੱਚ ਪ੍ਰੀਖਿਆ ਵਿੱਚ ਰੈਂਕ ਹਾਸਲ ਕਰਨ ਵਾਲੇ ਪੰਜ ਉਮੀਦਵਾਰਾਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ।
ਹੁਣ ਕਈ ਹੋਰ ਉਮੀਦਵਾਰ ਪੁਲਿਸ ਦੇ ਰਡਾਰ ‘ਤੇ ਹਨ। ਉਨ੍ਹਾਂ ਨੂੰ ਜਾਂਚ ਵਿੱਚ ਸ਼ਾਮਲ ਕਰਕੇ ਉਨ੍ਹਾਂ ਦਾ ਅਕਾਦਮਿਕ ਰਿਕਾਰਡ ਚੈੱਕ ਕਰਨ ਦੇ ਨਾਲ-ਨਾਲ ਪੁੱਛਗਿੱਛ ਆਦਿ ਵੀ ਕੀਤੀ ਜਾ ਰਹੀ ਹੈ। ਇਸ ਦੀ ਪੁਸ਼ਟੀ ਕਰਦਿਆਂ ਡੀਐਸਪੀ ਘਨੌਰ ਰਘਬੀਰ ਸਿੰਘ ਨੇ ਦੱਸਿਆ ਕਿ ਅਜੇ ਤਫ਼ਤੀਸ਼ ਬਹੁਤ ਅਹਿਮ ਪੜਾਅ ’ਤੇ ਹੈ। ਇਸ ਮਾਮਲੇ ‘ਚ ਬਹੁਤਾ ਖੁਲਾਸਾ ਨਹੀਂ ਹੋ ਸਕਦਾ ਪਰ ਜਲਦ ਹੀ ਕੁਝ ਹੋਰ ਗ੍ਰਿਫਤਾਰੀਆਂ ਹੋ ਸਕਦੀਆਂ ਹਨ।
ਇਸ ਘੁਟਾਲੇ ਦੀ ਜਾਂਚ ਲਈ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਹੁਣ ਤੱਕ 11 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਨ੍ਹਾਂ ਵਿੱਚੋਂ ਛੇ ਇਲੈਕਟ੍ਰਾਨਿਕ ਯੰਤਰਾਂ ਦੀ ਮਦਦ ਨਾਲ ਨਕਲ ਕਰਨ ਵਾਲੇ ਗਰੋਹ ਦੇ ਮੈਂਬਰ ਹਨ ਅਤੇ ਪੰਜ ਉਮੀਦਵਾਰ ਹਨ। ਇਨ੍ਹਾਂ ਉਮੀਦਵਾਰਾਂ ਵਿੱਚ ਦੂਸਰਾ ਰੈਂਕ ਪ੍ਰਾਪਤ ਕਰਨ ਵਾਲੇ ਬਲਰਾਜ ਸਿੰਘ, 12ਵਾਂ ਰੈਂਕ ਪ੍ਰਾਪਤ ਕਰਨ ਵਾਲੇ ਲਵਪ੍ਰੀਤ ਸਿੰਘ, 21ਵਾਂ ਰੈਂਕ ਪ੍ਰਾਪਤ ਕਰਨ ਵਾਲੇ ਵਰਿੰਦਰਪਾਲ ਚੌਧਰੀ, ਚੌਥਾ ਰੈਂਕ ਪ੍ਰਾਪਤ ਕਰਨ ਵਾਲੇ ਬਲਦੀਪ ਸਿੰਘ ਅਤੇ ਪੰਜਵਾਂ ਰੈਂਕ ਪ੍ਰਾਪਤ ਕਰਨ ਵਾਲੀ ਸੁਨੀਤਾ ਸ਼ਾਮਲ ਹਨ।
ਇਹ ਗਿਰੋਹ ਨਕਲ ਲਈ ਸਾਮਾਨ ਦਿੰਦਾ ਸੀ
ਇਹ ਗਰੋਹ ਪੇਪਰ ਦੇਣ ਆਏ ਉਮੀਦਵਾਰਾਂ ਨੂੰ ਜੀਐਸਐਮ ਯੰਤਰ ਮੁਹੱਈਆ ਕਰਵਾਉਂਦਾ ਸੀ। ਇਸ ਵਿੱਚ ਸਿਮ ਕਾਰਡ ਪਾ ਕੇ ਆਸਾਨ ਕੁਨੈਕਟੀਵਿਟੀ ਲਈ ਛੋਟੇ ਬਲੂਟੁੱਥ ਈਅਰ ਬਡ ਦਿੱਤੇ ਗਏ ਹਨ। ਉਮੀਦਵਾਰ ਆਮ ਤੌਰ ‘ਤੇ ਇਹਨਾਂ GSM ਯੰਤਰਾਂ ਨੂੰ ਜੁੱਤੀਆਂ, ਜੁਰਾਬਾਂ ਆਦਿ ਵਿੱਚ ਲੁਕਾ ਕੇ ਲੈ ਜਾਂਦੇ ਹਨ। ਉਨ੍ਹਾਂ ਰਾਹੀਂ ਪੇਪਰ ਵਿੱਚ ਨਕਲ ਕਰਵਾਈ ਜਾਂਦੀ ਸੀ। ਇਸ ਗਰੋਹ ਕੋਲੋਂ ਹੁਣ ਤੱਕ ਸੱਤ ਮਿੰਨੀ ਬਲੂਟੁੱਥ ਈਅਰ ਬਡ, 12 ਮੋਬਾਈਲ, ਇੱਕ ਲੈਪਟਾਪ, ਦੋ ਪੈੱਨ ਡਰਾਈਵਾਂ ਅਤੇ 11 ਜੀਐਸਐਮ ਡਿਵਾਈਸ ਬਰਾਮਦ ਕੀਤੇ ਗਏ ਹਨ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h