ਕੁਝ ਲੋਕਾਂ ਦਾ ਮੰਨਣਾ ਹੈ ਕਿ ਭੂਰੇ ਅੰਡੇ ਸਿਹਤਮੰਦ ਜਾਂ ਜ਼ਿਆਦਾ ਕੁਦਰਤੀ ਹੁੰਦੇ ਹਨ, ਜਦੋਂ ਕਿ ਕੁਝ ਲੋਕ ਕਹਿੰਦੇ ਹਨ ਕੀ ਸਫੇਦ ਅੰਡੇ ਸਵਾਦ ਵਿੱਚ ਸਾਫ਼ ਜਾਂ ਬਿਹਤਰ ਹੁੰਦੇ ਹਨ। ਪਰ ਕੀ ਸਫੇਦ ਅੰਡੇ ਅਤੇ ਭੂਰੇ ਅੰਡੇ ਵਿੱਚ ਕੋਈ ਅੰਤਰ ਹੈ ? ਚਿਕਨ ਦੇ ਅੰਡੇ ਬਹੁਤ ਸਾਰੇ ਵੱਖ-ਵੱਖ ਰੰਗਾਂ ਵਿੱਚ ਆਉਂਦੇ ਹਨ ਅਤੇ ਭੂਰੇ ਅਤੇ ਚਿੱਟੇ ਦੋਵੇਂ ਅੰਡੇ ਬਾਜ਼ਾਰ ਵਿੱਚ ਆਸਾਨੀ ਨਾਲ ਮਿਲ ਜਾਂਦੇ ਹਨ। ਕਈ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕੀ ਕਿਸ ਕਾਰਨ ਆਂਡਿਆਂ ਦਾ ਰੰਗ ਬਦਲਦਾ ਹੈ। ਅੰਡੇ ਦੇ ਰੰਗ ਦੇ ਨਾਲ-ਨਾਲ ਇਸ ਦੀ ਗੁਣਵੱਤਾ ਵਿੱਚ ਵੀ ਬਹੁਤ ਅੰਤਰ ਹੁੰਦਾ ਹੈ।
ਆਂਡੇ ਦਾ ਰੰਗ ਮੁਰਗੀ ਦੀ ਨਸਲ ‘ਤੇ ਨਿਰਭਰ ਕਰਦਾ ਹੈ। ਉਦਾਹਰਨ ਲਈ, ਵ੍ਹਾਈਟ ਲੇਘੌਰਨ ਚਿਕਨ ਇੱਕ ਚਿੱਟੇ ਸ਼ੈੱਲ ਵਾਲਾ ਆਂਡਾ ਦਿੰਦੀ ਹੈ, ਜਦੋਂ ਕਿ ਪਲਾਈਮਾਊਥ ਰੌਕਸੀ ਅਤੇ ਰ੍ਹੋਡ ਆਈਲੈਂਡ ਰੇਡਸ ਚਿਕਨ ਇੱਕ ਭੂਰੇ-ਸ਼ੈਲ ਵਾਲਾ ਆਂਡਾ ਦਿੰਦੀ ਹੈ। ਮੁਰਗੀ ਦੀਆਂ ਹੋਰ ਨਸਲਾਂ ਜਿਵੇਂ ਅਰਾਉਕਾਨਾ, ਡੋਂਗਸਿਆਂਗ ਅਤੇ ਲੂਸੀ ਚਿਕਨ ਨੀਲੇ ਜਾਂ ਨੀਲੇ-ਹਰੇ ਆਂਡੇ ਦਿੰਦੀਆਂ ਹਨ। ਇੱਕੋ ਨਸਲ ਦੇ ਮੁਰਗੇ ਦੇ ਆਂਡੇ ਦਾ ਰੰਗ ਵੀ ਵੱਖਰਾ ਹੋ ਸਕਦਾ ਹੈ। ਇਹ ਜੈਨੇਟਿਕ ਕਾਰਨਾ ਕਰਕੇ ਹੋ ਸਕਦਾ ਹੈ।
ਕਿਹੜਾ ਆਂਡਾ ਸਿਹਤਮੰਦ ਹੈ ਭੂਰਾ ਜਾਂ ਚਿੱਟਾ
ਜਿਹੜੇ ਲੋਕ ਜ਼ਿਆਦਾ ਭੂਰੇ ਆਂਡੇ ਖਾਂਦੇ ਹਨ, ਉਨ੍ਹਾਂ ਦਾ ਮੰਨਣਾ ਹੈ ਕਿ ਭੂਰੇ ਆਂਡੇ ਚਿੱਟੇ ਆਂਡੇ ਨਾਲੋਂ ਸਿਹਤਮੰਦ ਅਤੇ ਕੁਦਰਤੀ ਹੁੰਦੇ ਹਨ। ਭੂਰੇ ਅਤੇ ਚਿੱਟੇ ਦੋਵੇਂ ਆਂਡੇ ਸਿਹਤਮੰਦ ਭੋਜਨ ਦੀ ਸ਼੍ਰੇਣੀ ਚ ਆਉਂਦੇ ਹਨ। ਆਂਡੇ ਵਿੱਚ ਬਹੁਤ ਸਾਰੇ ਵਿਟਾਮਿਨ, ਖਣਿਜ ਅਤੇ ਉੱਚ ਗੁਣਵੱਤਾ ਵਾਲੇ ਪ੍ਰੋਟੀਨ, ਜੋ ਸਾਡੀ ਸਿਹਤ ਲਈ ਕਾਫੀ ਫਾਇਦੇਮੰਦ ਹੁੰਦਾ ਹੈ। ਖੋਜ ਵਿੱਚ ਇਹ ਪਾਇਆ ਗਿਆ ਕੀ ਸ਼ੈੱਲ ਦਾ ਰੰਗ ਆਂਡੇ ਦੀ ਗੁਣਵੱਤਾ ‘ਤੇ ਬਹੁਤਾ ਪ੍ਰਭਾਵ ਨਹੀਂ ਪਾਉਂਦਾ ਹੈ। ਮੁਰਗੀ ਦੀ ਖੁਰਾਕ ਕੀ ਹੈ, ਇਸ ਦਾ ਪਤਾ ਆਂਡੇ ਨੂੰ ਦੇਖ ਕੇ ਚਲਦਾ ਹੈ ।