ਕੋਰੋਨਾ ਦੀ ਦੂਜੀ ਲਹਿਰ ਦੌਰਾਨ ਕੋਰੋਨਾ ਦੇ ਮਾਮਲੇ ਹਾਲਾਂਕਿ ਘੱਟ ਹੁੰਦੇ ਜਾ ਰਹੇ ਹਨ ਪਰ ਫਿਰ ਵੀ ਇਸ ਨੂੰ ਲੈ ਕੇ ਸਰਕਾਰ ਚਿੰਤਤ ਹੈ ਹਰ ਕਿਸੇ ਇਕੱਠ ਵਾਲੀ ਥਾਂ ‘ਤੇ ਹਰ ਜ਼ਿਲ੍ਹੇ ਦੇ ਪ੍ਰਸ਼ਾਸਨ ਵੱਲੋਂ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ | ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਤੋਂ ਸੰਯੁਕਤ ਅਰਬ ਅਮੀਰਾਤ ਦੀ ਯਾਤਰਾ ਕਰਨ ਵਾਲੇ ਨਾਗਰਿਕਾਂ ਲਈ ਰੈਪਿਡ-ਪੀਸੀਆਰ ਟੈਸਟ ਲਾਜ਼ਮੀ ਕਰ ਦਿੱਤਾ ਗਿਆ ਹੈ।
ਯਾਤਰੀਆਂ ਨੂੰ ਹੁਣ ਉਡਾਣ ਚੋਂ ਪਹਿਲਾਂ ਟੈਸਟ ਕਰਵਾਉਣਾ ਪਵੇਗਾ |ਲੋਕਾਂ ਨੂੰ ਉਡਾਣ ਤੋਂ ਪਹਿਲਾਂ ਇਹ ਟੈਸਟ ਕਰਵਾਉਣਾ ਹੋਵੇਗਾ। ਇਸ ਨੂੰ ਦੇਖਦੇ ਹੋਏ ਅੰਮ੍ਰਿਤਸਰ ਅਥਾਰਟੀ ਨੇ ਏਅਰਪੋਰਟ ਤੇ ਇਹ ਟੈਸਟ ਸੁਵਿਧਾ ਸ਼ੁਰੂ ਕੀਤੀ ਹੈ। ਖਾਸ ਗੱਲ ਇਹ ਹੈ ਕਿ ਇਸ ਟੈਸਟ ਦੀ ਰਿਪੋਰਟ ਵੀ ਅੱਧੇ ਘੰਟੇ ਵਿੱਚ ਆ ਜਾਂਦੀ ਹੈ।
ਪ੍ਰਾਪਤ ਜਾਣਕਾਰੀ ਦੇ ਅਨੁਸਾਰ, ਪਹਿਲਾਂ ਲੋਕਾਂ ਨੂੰ ਯੂਏਈ ਦੇ ਹਵਾਈ ਅੱਡਿਆਂ ਤੇ ਪਹੁੰਚਣ ਤੋਂ ਬਾਅਦ ਟੈਸਟ ਕਰਵਾਉਣਾ ਪੈਂਦਾ ਸੀ। ਇੰਨਾ ਹੀ ਨਹੀਂ, ਬਹੁਤ ਸਾਰੇ ਲੋਕ ਪਹਿਲਾਂ ਟੈਸਟ ਕਰਨ ਅਤੇ ਫਿਰ ਰਿਪੋਰਟ ਦੇਣ ਲਈ ਯੂਏਈ ਦੇ ਹਵਾਈ ਅੱਡਿਆਂ ‘ਤੇ 24 ਤੋਂ 48 ਘੰਟਿਆਂ ਤੱਕ ਉਡੀਕ ਕਰਦੇ ਸਨ, ਪਰ ਹੁਣ ਯੂਏਈ ਨੇ ਉਡਾਣ ਤੋਂ ਪਹਿਲਾਂ ਕੀਤੇ ਤੇਜ਼ ਟੈਸਟ ਨੂੰ ਮਨਜ਼ੂਰੀ ਦੇ ਦਿੱਤੀ ਹੈ. ਹੁਣ ਲੋਕ ਉਡਾਣ ਭਰਨ ਤੋਂ ਪਹਿਲਾਂ ਏਅਰਪੋਰਟ ‘ਤੇ ਇਹ ਟੈਸਟ ਕਰਵਾ ਸਕਦੇ ਹਨ।