INDW vs AUSW: ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਆਸਟ੍ਰੇਲੀਆ ਨੂੰ ਫਸਵੇਂ ਮੁਕਾਬਲੇ ਵਿਚ ਹਰਾਇਆ। ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ। ਆਸਟ੍ਰੇਲੀਆ ਨੇ 1 ਵਿਕਟ ਦੇ ਨੁਕਸਾਨ ‘ਤੇ 187 ਦੌੜਾਂ ਬਣਾਈਆਂ ਜਿਸ ਦੇ ਜਵਾਬ ਵਿਚ ਭਾਰਤ ਨੇ ਵੀ 20 ਓਵਰਾਂ ਵਿਚ 187 ਦੌੜਾਂ ਬਣਾ ਲਈਆਂ। ਮੈਚ ਟਾਈ ਹੋਣ ਕਾਰਨ ਸੁਪਰ ਓਵਰ ਹੋਇਆ ਜਿਸ ਵਿਚ ਭਾਰਤ ਨੇ ਆਸਟ੍ਰੇਲੀਆ ਟੀਮ ਨੂੰ ਹਰਾ ਦਿੱਤਾ।
ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਨੂੰ ਸਮ੍ਰਿਤੀ ਮੰਧਾਨਾ ਅਤੇ ਸ਼ਿਫਾਲੀ ਵਰਮਾ ਦੀਆਂ ਸ਼ਾਨਦਾਰ ਪਾਰੀਆਂ ਨੇ ਚੰਗੀ ਸ਼ੁਰੂਆਤ ਦਿੱਤੀ। ਸਮ੍ਰਿਤੀ ਮੰਧਾਨਾ ਨੇ 49 ਗੇਂਦਾਂ ਵਿਚ 9 ਚੌਕੇ ਅਤੇ 4 ਛੱਕਿਆਂ ਦੀ ਮਦਦ ਨਾਲ 79 ਦੌੜਾਂ ਅਤੇ ਸ਼ਿਫਾਲੀ ਵਰਮਾ ਨੇ 23 ਗੇਂਦਾਂ ਵਿਚ 4 ਚੌਕੇ ਅਤੇ 1 ਛੱਕੇ ਦੀ ਮਦਦ ਨਾਲ 34 ਦੌੜਾਂ ਬਣਾਈਆਂ। ਭਾਰਤ ਨੂੰ ਅਖੀਰਲੇ ਓਵਰ ਵਿਚ ਜਿੱਤ ਲਈ 14 ਦੌੜਾਂ ਦੀ ਲੋੜ ਸੀ। 5 ਵਿਕਟਾਂ ਗੁਆਉਣ ਤੋਂ ਬਾਅਦ ਭਾਰਤ ਵੱਲੋਂ ਰਿਚਾ ਘੋਸ਼ ਅਤੇ ਦੇਵਿਕਾ ਵੈਦਿਆ ਬੱਲੇਬਾਜ਼ੀ ਕਰ ਰਹੀਆਂ ਸਨ। ਅਖੀਰਲੀ ਗੇਂਦ ‘ਤੇ ਭਾਰਤ ਨੂੰ 5 ਦੌੜਾਂ ਦੀ ਲੋੜ ਸੀ ਜਿਸ ‘ਤੇ ਦੇਵਿਕਾ ਨੇ ਸਕੱਟ ਦੀ ਵਾਈਡ ਯਾਰਕਰ ਗੇਂਦ ਨੂੰ ਸਲਾਈਸ ਕਰ ਕੇ ਚੌਕਾ ਮਾਰ ਦਿੱਤਾ ਅਤੇ ਸਕੋਰ ਬਰਾਬਰ ਹੋ ਗਿਆ। ਇੰਝ ਭਾਰਤ ਨੇ 20 ਓਵਰਾਂ ਵਿਚ 5 ਵਿਕਟਾਂ ਗੁਆ ਕੇ 187 ਦੌੜਾਂ ਬਣਾ ਲਈਆਂ।
ਸੁਪਰ ਓਵਰ ਵਿਚ ਮਿਲੀ ਸ਼ਾਨਦਾਰ ਜਿੱਤ
ਸਕੋਰ ਬਰਾਬਰ ਹੋਣ ਤੋਂ ਬਾਅਦ ਸੁਪਰ ਮੈਚ ਦੇ ਨਤੀਜੇ ਲਈ ਸੁਪਰ ਓਵਰ ਕਰਵਾਇਆ ਗਿਆ। ਇਸ ਲਈ ਭਾਰਤ ਵੱਲੋਂ ਬੱਲੇਬਾਜ਼ੀ ਕਰਨ ਉਤਰੀ ਰਿਚਾ ਘੋਸ਼ ਨੇ ਪਹਿਲੀ ਗੇਂਦ ‘ਤੇ ਹੀ ਛੱਕਾ ਮਾਰਿਆ ਪਰ ਦੂਸਰੀ ਗੇਂਦ ‘ਤੇ ਆਊਟ ਹੋ ਗਈ। ਸਮ੍ਰਿਤੀ ਮੰਧਾਨਾ ਦੀਆਂ ਸ਼ਾਨਦਾਰ ਸ਼ਾਰਟਾਂ ਦੀ ਬਦੌਲਤ ਭਾਰਤ ਨੇ ਸੁਪਰ ਓਵਰ ਵਿਚ ਆਸਟ੍ਰੇਲੀਆ ਨੇ 21 ਦੌੜਾਂ ਦਾ ਟੀਚਾ ਦਿੱਤਾ। ਭਾਰਤੀ ਗੇਂਦਬਾਜ਼ ਰੇਣੁਕਾ ਨੇ ਆਸਟ੍ਰੇਲੀਆ ਟੀਮ ਨੂੰ 16 ਦੌੜਾਂ ‘ਤੇ ਰੋਕ ਕੇ ਮੈਚ ਭਾਰਤ ਦੀ ਝੋਲੀ ਪਾਇਆ। ਸਮ੍ਰਿਤੀ ਮੰਧਾਨਾ ਨੂੰ ਮੈਨ ਆਫ਼ ਦਾ ਮੈਚ ਚੁਣਿਆ ਗਿਆ।
ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਲਿਆ ਸੀ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਆਸਟ੍ਰੇਲੀਆ ਟੀਮ ਨੇ 20 ਓਵਰਾਂ ਵਿਚ 1 ਵਿਕਟ ਗੁਆ ਕੇ 187 ਦੌੜਾਂ ਬਣਾਈਆਂ। ਆਸਟ੍ਰੇਲੀਆ ਵੱਲੋਂ ਮੂਨੀ ਨੇ 54 ਗੇਂਦਾਂ ਵਿਚ 13 ਚੌਕਿਆਂ ਦੀ ਮਦਦ ਨਾਲ 82 ਅਤੇ ਤਹੀਲਾ ਮੈਕਗ੍ਰਾਥ ਨੇ 51 ਗੇਂਦਾਂ ਵਿਚ 1 ਛੱਕੇ ਅਤੇ 10 ਚੌਕਿਆਂ ਦੀ ਮਦਦ ਨਾਲ 70 ਦੌੜਾਂ ਬਣਾ ਕੇ ਅਜੇਤੂ ਰਹੇ। ਭਾਰਤ ਦੀ ਦਿਪਤੀ ਸ਼ਰਮਾ ਨੇ 4 ਓਵਰਾਂ ਵਿਚ 31 ਦੌੜਾਂ ਦੇ ਕੇ 1 ਵਿਕਟ ਲਈ। ਉਸ ਨੇ ਆਸਟ੍ਰੇਲੀਆਈ ਕਪਤਾਨ ਹੈਲੀ ਨੂੰ 25 ਦੌੜਾਂ ‘ਤੇ ਆਉਟ ਕੀਤਾ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h