Punjabi Girl: ਪੰਜਾਬ ਦੇ ਕਪੂਰਥਲਾ ਦੀ ਇਸ ਧੀ ਦੀ ਅਜਿਹੀ ਕਹਾਣੀ ਜਿਹੜੀ ਅਸੀਂ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ।ਇਸ ਧੀ ਦਾ ਅਜਿਹਾ ਸਫ਼ਰ ਜੋ ਪਹਿਲਾਂ ਆਪਣੇ ਸੁਨਹਿਰੇ ਭਵਿੱਖ ਲਈ ਵਿਦੇਸ਼ ਜਾਂਦੀ ਹੈ ਤੇ ਉਥੋਂ ਦੇ ਲੋਕਾਂ ‘ਚ ਰਹਿ ਕੇ ਸੰਘਰਸ਼ ਕਰਦੀ ਹੈ ਖਾਸ ਗੱਲ ਇਹ ਹੈ ਕਿ ਉਹ ਆਪਣੀ ਨਵਜਨਮੀ ਬੱਚੀ ਨੂੰ ਲੈ ਸਾਊਥ ਕੋਰੀਅਨ ਦੀ ਵਿਦੇਸ਼ੀ ਧਰਤੀ ‘ਤੇ ਜ਼ਿੰਦਗੀ ‘ਚ ਕੁਝ ਹਾਸਿਲ ਕਰਨ ਲਈ ਸੰਘਰਸ਼ ਕਰਦੀ ਹੈ।ਆਪਣੀ ਨਵੀਂ ਬੱਚੀ ਨੂੰ ਨਾਲ ਲੈ ਕੇ ਯੂਨੀਵਰਸਿਟੀ ਕਲਾਸ ਲਾਉਂਦੀ ਹੈ,
ਪੇਪਰ ਦੇਣ ਜਾਂਦੀ ਹੈ ਉਸ ਵਿਦੇਸ਼ ਧਰਤੀ ‘ਤੇ ਪੇਟ ਪਾਲਣ ਲਈ ਪਾਰਟ ਟਾਈਮ ਇੱਕ ਰੈਸਟੋਰੈਂਟ ‘ਚ ਕੰਮ ਕਰਦੀ ਹੈ ਜਿੱਥੇ ਵੀ ਆਪਣੀ ਨਵਜਨਮੀ ਧੀ ਨੂੰ ਕੈਰੀਬੈਗ ‘ਚ ਆਪਣੀ ਗੋਦੀ ਨਾਲ ਬੰਨ੍ਹ ਕੇ ਕੰਮ ਕਰਦੀ ਹੈ।ਸੰਦੀਪ ਕੌਰ ਨੇ ਵਿਦੇਸ਼ੀ ਧਰਤੀ ‘ਤੇ ਸਾਊਥ ਕੋਰੀਆ ‘ਚ 4 ਸਾਲ ਇਹ ਪੰਜਾਬੀ ਦੀ ਧੀ ਨੇ ਸੰਘਰਸ਼ ਕੀਤਾ।
ਸੰਦੀਪ ਕੌਰ ਨੇ ਦੱਸਿਆ ਕਿ ਕਿਵੇਂ ਉਹ ਰੈਸਟੋਰੈਂਟ ‘ਚ ਸੱਪ, ਕੇਕੜੇ ਕੱਟਣੇ ਪੈਂਦੇ ਸਨ।ਦੱਸ ਦੇਈਏ ਕਿ ਮੌਜੂਦਾ ਸਮੇਂ ‘ਚ ਸੰਦੀਪ ਕੌਰ ਸਾਊਥ ਕੋਰੀਆ ਤੋਂ ਆ ਕੇ ਮੋਹਾਲੀ ‘ਚ ਸਟ੍ਰੀਟ ਫੂਡ ਦਾ ਆਪਣਾ ਕੰਮ ਕਰ ਰਹੇ ਹਨ ਤੇ ਸੰਦੀਪ ਕੌਰ ਨੇ ਪ੍ਰੋ ਪੰਜਾਬ ਟੀਵੀ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਸਨੂੰ ਆਪਣਾ ਇਹ ਖੁਦ ਦਾ ਕੰਮ ਕਰਕੇ ਖੁਸ਼ੀ ਮਿਲਦੀ ਹੈ ਜਦੋਂ ਕਸਟਮਰ ਉਸਨੂੰ ਆ ਕੇ ਰਿਵਿਊ ਦਿੰਦੇ ਹਨ ਤੇ ਉਨ੍ਹਾਂ ਦਾ ਕਹਿਣਾ ਹੈ ਮੈਂ ਆਪਣਾ ਕੰਮ ਕਰਕੇ ਆਪਣੇ ਪਰਿਵਾਰ ਤੇ ਬੱਚਿਆਂ ਨਾਲ ਵਧੀਆ ਟਾਈਮ ਸਪੈਂਡ ਹੁੰਦਾ ਹੈ।
ਪੂਰੀ ਜਾਣਕਾਰੀ ਲਈ ਦੇਖੋ ਇਹ ਵੀਡੀਓ