Winter Season Diet: ਠੰਡ ਦਾ ਮੌਸਮ ਆਉਂਦੇ ਹੀ ਲੋਕ ਆਪਣੀ ਡਾਈਟ ‘ਚ ਕਈ ਬਦਲਾਅ ਕਰਨਾ ਸ਼ੁਰੂ ਕਰ ਦਿੰਦੇ ਹਨ। ਠੰਡ ਦੇ ਮੌਸਮ ‘ਚ ਪਾਚਨ ਤੰਤਰ ਸਹੀ ਕੰਮ ਕਰਦਾ ਹੈ, ਇਸ ਲਈ ਲੋਕ ਇਸ ਮੌਸਮ ‘ਚ ਭਾਰੀ ਖੁਰਾਕ ਲੈਣਾ ਪਸੰਦ ਕਰਦੇ ਹਨ। ਜ਼ਿਆਦਾ ਠੰਡ ਦੇ ਕਾਰਨ ਕਈ ਲੋਕਾਂ ਨੂੰ ਸਿਹਤ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ, ਇਸ ਲਈ ਜ਼ੁਕਾਮ ਸ਼ੁਰੂ ਹੋਣ ਤੋਂ ਪਹਿਲਾਂ ਅਜਿਹੀਆਂ ਚੀਜ਼ਾਂ ਨੂੰ ਡਾਈਟ ‘ਚ ਸ਼ਾਮਲ ਕਰੋ ਤਾਂ ਜੋ ਸਰੀਰ ਨੂੰ ਗਰਮੀ ਮਿਲ ਸਕੇ। ਇਸ ਦੇ ਨਾਲ ਹੀ ਇਹ ਖਾਂਸੀ ਅਤੇ ਜ਼ੁਕਾਮ ਵਿੱਚ ਵੀ ਫਾਇਦੇਮੰਦ ਸਾਬਤ ਹੁੰਦਾ ਹੈ। ਠੰਡ ਦੇ ਮੌਸਮ ਵਿੱਚ ਚੁਕੰਦਰ ਅਤੇ ਲਸਣ ਦਾ ਸੇਵਨ ਕਰਨ ਨਾਲ ਕਈ ਸਿਹਤ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਲਸਣ ਅਤੇ ਚੁਕੰਦਰ ਸੂਪ-
ਚੁਕੰਦਰ ਇੱਕ ਜੜ੍ਹ ਦੀ ਸਬਜ਼ੀ ਹੈ, ਜਿਸ ਨੂੰ ਪੱਤਿਆਂ ਦੇ ਨਾਲ ਖਾਧਾ ਜਾ ਸਕਦਾ ਹੈ। ਚੁਕੰਦਰ ਪੋਟਾਸ਼ੀਅਮ ਅਤੇ ਮੈਂਗਨੀਜ਼ ਨਾਲ ਭਰਪੂਰ ਹੁੰਦਾ ਹੈ। ਇਸ ਤੋਂ ਇਲਾਵਾ ਲਸਣ ‘ਚ ਐਂਟੀ-ਬਾਇਓਟਿਕ ਅਤੇ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ, ਜੋ ਚਮੜੀ ਦੀ ਸਿਹਤ ਲਈ ਫਾਇਦੇਮੰਦ ਹੋ ਸਕਦੇ ਹਨ। ਲਸਣ ਅਤੇ ਚੁਕੰਦਰ ਦਾ ਸੂਪ ਠੰਡ ਦੇ ਮੌਸਮ ਵਿੱਚ ਤੁਹਾਨੂੰ ਕਈ ਸਮੱਸਿਆਵਾਂ ਤੋਂ ਬਚਾ ਸਕਦਾ ਹੈ।
ਚੁਕੰਦਰ ਸਲਾਦ-
ਠੰਡ ਦੇ ਮੌਸਮ ‘ਚ ਬਹੁਤ ਸਾਰੀਆਂ ਸਬਜ਼ੀਆਂ ਮਿਲਦੀਆਂ ਹਨ, ਜਿਵੇਂ ਮਟਰ, ਗੋਭੀ, ਗਾਜਰ ਅਤੇ ਚੁਕੰਦਰ। ਇਨ੍ਹਾਂ ਸਾਰੀਆਂ ਸਬਜ਼ੀਆਂ ਵਿੱਚ ਬਹੁਤ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ। ਇਨ੍ਹਾਂ ਸਬਜ਼ੀਆਂ ਨੂੰ ਡਾਈਟ ‘ਚ ਸ਼ਾਮਲ ਕਰਨ ਲਈ ਸਲਾਦ ਦੇ ਰੂਪ ‘ਚ ਖਾਧਾ ਜਾ ਸਕਦਾ ਹੈ। ਸਲਾਦ ਨੂੰ ਸੁਆਦੀ ਬਣਾਉਣ ਲਈ, ਲਸਣ ਨੂੰ ਜੈਤੂਨ ਦੇ ਤੇਲ ਵਿੱਚ ਪਕਾਇਆ ਜਾ ਸਕਦਾ ਹੈ ਅਤੇ ਡਰੈਸਿੰਗ ਦੇ ਤੌਰ ਤੇ ਵਰਤਿਆ ਜਾ ਸਕਦਾ ਹੈ।
ਚੁਕੰਦਰ ਦਾ ਪਰਾਠਾ-
ਠੰਡ ਦੇ ਮੌਸਮ ‘ਚ ਲੋਕ ਪਰਾਠਾ ਖਾਣਾ ਬਹੁਤ ਪਸੰਦ ਕਰਦੇ ਹਨ। ਜੇਕਰ ਇਸ ਪਰਾਂਠੇ ‘ਚ ਚੁਕੰਦਰ ਨੂੰ ਮਿਲਾ ਦਿੱਤਾ ਜਾਵੇ ਤਾਂ ਇਸ ਦਾ ਪੌਸ਼ਟਿਕ ਮੁੱਲ ਦੁੱਗਣਾ ਹੋ ਸਕਦਾ ਹੈ। ਆਟੇ ਵਿੱਚ ਚੁਕੰਦਰ ਅਤੇ ਲਸਣ ਨੂੰ ਮਿਲਾ ਕੇ ਪਰਾਠਾ ਬਣਾਇਆ ਜਾ ਸਕਦਾ ਹੈ। ਸਰੀਰ ‘ਚ ਖੂਨ ਦੀ ਮਾਤਰਾ ਵਧਾਉਣ ਦੇ ਨਾਲ-ਨਾਲ ਇਹ ਪਾਚਨ ਤੰਤਰ ਨੂੰ ਵੀ ਸੁਧਾਰ ਸਕਦਾ ਹੈ।
ਠੰਡ ਦੇ ਮੌਸਮ ‘ਚ ਸਿਹਤਮੰਦ ਚੀਜ਼ਾਂ ਨੂੰ ਡਾਈਟ ‘ਚ ਸ਼ਾਮਲ ਕੀਤਾ ਜਾ ਸਕਦਾ ਹੈ। ਇਸ ਮੌਸਮ ‘ਚ ਫਲ ਅਤੇ ਸਬਜ਼ੀਆਂ ਦਾ ਵੱਧ ਤੋਂ ਵੱਧ ਸੇਵਨ ਕਰਨਾ ਚਾਹੀਦਾ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h