ਪੰਜਾਬ ਕੈਬਨਿਟ ਵਿੱਚ ਵੱਡੇ ਫੈਸਲੇ ਲਏ ਗਏ ਹਨ, ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਹੁਣ ਹਰ ਸਾਲ ਪੰਜਾਬ ਵਿੱਚ 1800 ਸਿਪਾਹੀ ਭਰਤੀ ਕੀਤੇ ਜਾਣਗੇ। ਉਹਨਾਂ ਨੇ ਕਿਹਾ ਕਿ ਉਹ ਪ੍ਰਕਿਰਿਆ ਪਹਿਲਾਂ 4 ਸਾਲ ਬਾਅਦ ਹੁੰਦੀ ਸੀ ਪਰ ਹੁਣ ਹਰ ਸਾਲ ਹੋਵੇਗੀ।
ਪੰਜਾਬ ਪੁਲਿਸ ‘ਚ ਹਰ ਸਾਲ ਭਰਤੀ: ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਕੈਬਨਿਟ ‘ਚ ਫੈਸਲਾ ਲਿਆ ਹੈ ਕਿ ਹਰ ਸਾਲ ਪੰਜਾਬ ‘ਚ 1800 ਸਿਪਾਹੀ ਭਰਤੀ ਕੀਤੇ ਜਾਣਗੇ।ਉਨ੍ਹਾਂ ਕਿਹਾ ਕਿ ਉਹ ਪ੍ਰੀਕ੍ਰਿਆ ਪਹਿਲਾਂ 4 ਸਾਲ ਬਾਅਦ ਹੁੰਦੀ ਸੀ ਪਰ ਹੁਣ ਹਰ ਸਾਲ ਹੋਵੇਗੀ।
300 ਸਬ-ਇੰਸਪੈਕਟਰਾਂ ਦੀ ਹਰ ਸਾਲ ਹੋਵੇਗੀ ਭਰਤੀ- ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਹਰ ਸਾਲ ਪੰਜਾਬ ਪੁਲਿਸ ਦੇ 300 ਸਬ-ਇੰਸਪੈਕਟਰਾਂ ਦੀ ਭਰਤੀ ਕੱਢੀ ਜਾਵੇਗੀ ਤੇ ਇਹ ਭਰਤੀ ਪ੍ਰਕ੍ਰਿਆ ਵੀ ਉਸੇ ਸਾਲ ‘ਚ ਹੀ ਪੂਰੀ ਕੀਤੀ ਜਾਵੇਗੀ।
5 ਤੋਂ 30 ਸਤੰਬਰ ਤੱਕ ਫਿਜ਼ੀਕਲ ਟੈਸਟ: ਮੰਤਰੀ ਹਰਪਾਲ ਚੀਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰ ਸਾਲ ਸਤੰਬਰ ਦੇ ਮਹੀਨੇ 15 ਤੋਂ 30 ਸਤੰਬਰ ਤੱਕ ਫਿਜ਼ੀਕਲ ਟੈਸਟ ਲਿਆ ਜਾਵੇਗਾ, ਜਿਸ ‘ਚ ਹਰ ਇੱਕ ਅਸਾਮੀਆਂ ਸ਼ਾਮਿਲ ਹਨ।ਉਨ੍ਹਾਂ ਨੇ ਕਿਹਾ ਇਸ ਸਬੰਧੀ ਇਸ਼ਤਿਹਾਰ ਵੀ ਜਾਰੀ ਹੋਵੇਗਾ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h