ਅਮ੍ਰਿਤਸਰ ਬੱਸ ਸਟੈਂਡ ਦੇ ਬਾਹਰ ਉਸ ਸਮੇਂ ਇੱਕ ਭਿਆਨਕ ਹਾਦਸਾ ਵਾਪਰਿਆ ਜਦੋਂ ਇੱਕ ਪਨਬਸ ਦੇ ਡਰਾਈਵਰ ਵੱਲੋ ਇਕ ਔਰਤ ਨੂੰ ਬੱਸ ਹੇਠਾਂ ਦੇ ਦਿੱਤਾ ਜਿਸਦੇ ਚਲਦੇ ਬੱਸ ਹੇਠਾਂ ਆਉਣ ਦੇ ਨਾਲ ਔਰਤ ਦੀ ਮੌਤ ਹੋ ਗਈ ਤੇ ਮੋਕੇ ਤੋਂ ਹੀ ਬੱਸ ਡਰਾਈਵਰ ਫਰਾਰ ਹੋ ਗਿਆ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਔਰਤ ਜਿਸਦਾ ਨਾਮ ਰਾਣੀ ਹੈ ਉਸਦੇ ਲੜਕੇ ਸ਼ਹਨਾਜਗਿੱਲ ਨੇ ਦੱਸਿਆ ਕਿ ਅਸੀਂ ਪੰਡੋਰੀ ਵੜੈਚ ਅੰਬਰਸਰ ਦੇ ਰਹਿਣ ਵਾਲੇ ਹਾਂ ਉਨ੍ਹਾਂ ਕਿਹਾ ਕਿ ਮੈਂ ਮੇਰੀ ਪਤਨੀ ਤੇ ਮੇਰੀ ਮਾਤਾ ਬੱਸ ਸਟੈਂਡ ਤੋਂ ਰਾਮਬਾਗ ਵੱਲ ਜਾ ਰਹੇ ਸੀ
ਪਿੱਛੋਂ ਦੀ ਪਨਬੱਸ ਕਮਪਣੀ ਦੀ ਸਰਕਾਰੀ ਬੱਸ ਬੜੀ ਤੇਜ਼ ਰਫ਼ਤਾਰ ਨਾਲ ਆਈ ਤੇ ਉਸਨੇ ਮੇਰੀ ਮਾਤਾ ਨੂੰ ਟੱਕਰ ਮਾਰ ਦਿੱਤੀ ਤੇ ਪਾਸੇ ਹੇਠਾਂ ਦੇ ਦਿੱਤਾ ਹੈ ਜਿਸਦੇ ਚਲਦੇ ਉਨ੍ਹਾਂ ਦੀ ਮੋਕੇ ਤੇ ਹੀ ਮੌਤ ਹੋ ਗਈ ਤੇ ਬੱਸ ਡਰੈਵਰ ਬੱਸ ਛੱਡ ਕੇ ਭੱਜ ਗਿਆ ਉਨ੍ਹਾਂ ਕਿਹਾ ਕਿ ਅਸੀਂ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ਼ ਦੀ ਮੰਗ ਕਰਦੇ ਹਾਂ
ਓਥੇ ਹੀ ਥਾਣਾ ਬੱਸ ਸਟੈਂਡ ਦੀ ਪੁਲਸ ਚੌਂਕੀ ਦੇ ਅਧਿਕਾਰੀ ਕੁਲਵੰਤ ਸਿੰਘ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਕਿ ਪਨਬਸ ਦੇ ਡਰਾਈਵਰ ਵੱਲੋ ਇੱਕ ਔਰਤ ਜਿਸਦਾ ਨਾ ਰਾਣੀ ਹੈ ਉਸ ਨੂੰ ਟੋਰ ਉਹਦੀ ਬੱਸ ਹੇਠਾਂ ਦੇ ਦਿੱਤਾ ਹੈ ਜਿਸ ਦੇ ਚੱਲਦੇ ਉਸ ਦੀ ਮੌਤ ਹੋ ਗਈ ਹੈ ਬੱਸ ਡਰਾਈਵਰ ਫਰਾਰ ਹੋ ਗਿਆ ਹੈ ਅਸੀਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਬੱਸ ਡਰਾਈਵਰ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ