ਅੱਜਕੱਲ੍ਹ ਦੀ ਤਣਾਅ ਭਰੀ ਜ਼ਿੰਦਗੀ, ਜ਼ਿੰਦਗੀ ‘ਚ ਕਿਤੇ ਵੀ ਸਕੂਨ ਨਾ ਹੋਣਾ ਲੋਕਾਂ ਲਈ ਇੱਕ ਭਿਆਨਕ ਬਿਮਾਰੀ ਬਣਿਆ ਹੋਇਆ ਤੇ ਇਸ ਬੀਮਾਰੀ ਦਾ ਨਾਮ ਹਾਰਟਅਟੈਕ।ਅੱਜਕੱਲ੍ਹ ਨੌਜਵਾਨ, ਬਜ਼ੁਰਗਾਂ ਸਭ ਨੂੰ ਇਹ ਬੀਮਾਰੀ ਹੋਣ ਲੱਗੀ ਹੈ।ਰੋਜ਼ਾਨਾਂ ਕਈ ਖਬਰਾਂ ‘ਚ ਸੁਣਦੇ ਦੇਖਦੇ ਹਾਂ ਕਿ ਲੋਕਾਂ ਨੂੰ ਸਾਈਲੈਂਟ ਅਟੈਕ ਆਉਣ ਲੱਗੇ ਹਨ।ਇਸ ਤਾਂ ਬੰਦੇ ਨੂੰ ਹਸਪਤਾਲ ਲਿਜਾਣ ਦਾ ਮੌਕਾ ਵੀ ਮਿਲਦਾ।
ਅਜਿਹੀ ਹੀ ਇੱਕ ਖਬਰ ਲੁਧਿਆਣਾ ਤੋਂ ਸਾਹਮਣੇ ਆਈ ਜਿੱਥੇ ਇਕ ਵਿਅਕਤੀ ਨੂੰ ਗੱਡੀ ਚਲਾਉਂਦੇ ਨੂੰ ਹੀ ਹਾਰਟ ਅਟੈਕ ਆ ਜਾਂਦਾ ਹੈ। ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਜਗਰਾਉਂ ਕਸਬੇ ਵਿੱਚ ਲੁਧਿਆਣਾ-ਫਿਰੋਜ਼ਪੁਰ ਜੀਟੀ ਰੋਡ ‘ਤੇ ਇੱਕ ਬੇਕਾਬੂ ਫਾਰਚੂਨਰ ਡਿਵਾਈਡਰ ਤੋੜ ਕੇ ਸਰਵਿਸ ਲਾਈਨ ‘ਤੇ ਜਾ ਵੜਿਆ। ਇਸ ਹਾਦਸੇ ‘ਚ ਤਿੰਨ ਲੋਕ ਜ਼ਖਮੀ ਹੋ ਗਏ। ਦੋ ਵਿਅਕਤੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਜਦਕਿ ਗੱਡੀ ਦੇ ਡਰਾਈਵਰ ਦੀ ਹਾਲਤ ਨਾਜ਼ੁਕ ਹੈ।
ਹਾਦਸੇ ਦੀਆਂ ਤਸਵੀਰਾਂ ਸੀਸੀਟੀਵੀ ‘ਚ ਕੈਦ ਹੋ ਗਈਆਂ, ਜਿਨ੍ਹਾਂ ‘ਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਇਕ ਕਾਰ ਓਵਰਬ੍ਰਿਜ ਤੋਂ ਥੱਲੇ ਡਿੱਗਦੀ ਹੈ, ਜਿਸ ਨੂੰ ਦੇਖ ਕੇ ਹਰ ਕਿਸੇ ਦਾ ਦਿਲ ਜ਼ਰੂਰ ਡਰ ਜਾਵੇਗਾ। ਇਸ ਦੇ ਨਾਲ ਹੀ ਕਾਰ ਦੀਆਂ ਧੱਜੀਆਂ ਉੱਡਦੀਆਂ ਸਾਫ਼ ਦੇਖੀਆਂ ਜਾ ਸਕਦੀਆਂ ਹਨ।
ਇਸ ਮੌਕੇ ਬੱਸ ਸਟੈਂਡ ਚੌਕੀ ਇੰਚਾਰਜ ਗੁਰਸੇਵਕ ਸਿੰਘ ਨੇ ਦੱਸਿਆ ਕਿ ਤੇਜ਼ ਰਫ਼ਤਾਰ ਫਾਰਚੂਨਰ ਕਾਰ ਨਵਤੇਜ ਸਿੰਘ ਨਾਂ ਦਾ ਆਦਮੀ ਚਲਾ ਰਿਹਾ ਸੀ ਤੇ ਉਸ ਦੇ ਨਾਲ ਉਸ ਦੀ ਪਤਨੀ ਤੇ ਬੇਟੀ ਵੀ ਸਵਾਰ ਸਨ।
ਉਨ੍ਹਾਂ ਦੱਸਿਆ ਕਿ ਨਵਤੇਜ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਮੌਕੇ ‘ਤੇ ਪਹੁੰਚ ਕੇ ਦੱਸਿਆ ਕਿ ਕਾਰ ਸਵਾਰ ਨਵਤੇਜ ਸਿੰਘ ਦਿਲ ਦਾ ਮਰੀਜ਼ ਹੈ ਤੇ ਆਪਣੀ ਦਵਾਈ ਲੈਣ ਮੋਗਾ ਗਿਆ ਸੀ ਤੇ ਵਾਪਸੀ ਸਮੇਂ ਜਗਰਾਓਂ ਓਵਰਬ੍ਰਿਜ ‘ਤੇ ਕਾਰ ਚਾਲਕ ਨੂੰ ਹਾਰਟ ਅਟੈਕ ਆਇਆ, ਜਿਸ ਕਾਰਨ ਕਾਰ ਆਊਟ ਆਫ਼ ਕੰਟਰੋਲ ਹੋ ਗਈ ਤੇ ਓਵਰਬ੍ਰਿਜ ‘ਤੇ ਬਣੇ ਫੁੱਟਪਾਥ ਨੂੰ ਤੋੜਦੀ ਹੋਈ ਓਵਰਬ੍ਰਿਜ ਤੋਂ ਥੱਲੇ ਆ ਡਿੱਗੀ ਪਰ ਇਸ ਮੌਕੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਜ਼ਖ਼ਮੀ ਕਾਰ ਚਾਲਕ ਸਮੇਤ ਉਸ ਦੇ ਪਰਿਵਾਰ ਨੂੰ ਇਲਾਜ ਲਈ ਲੁਧਿਆਣਾ ਦੇ ਪ੍ਰਾਈਵੇਟ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h