ਗੁਰਦਆਰਾ ਸਿੰਘ ਸਭਾ ‘ਚ ਮੌਜੂਦ 60 ਹਿੰਦੁਆਂ ਅਤੇ ਸਿੱਖਾਂ ਨੂੰ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਵਲੋਂ ਸੁਰੱਖਿਅਤ ਟਿਕਾਣਿਆਂ ‘ਤੇ ਪਹੁੰਚਾਇਆ ਗਿਆ ਹੈ।ਉੱਥੋਂ ਉਨਾਂ੍ਹ ਨੂੰ ਛੇਤੀ ਹੀ ਭਾਰਤ ਪਹੁੰਚਾਉਣ ਦੇ ਇੰਤਜ਼ਾਮ ਕੀਤੇ ਜਾ ਰਹੇ ਹਨ।
ਹੁਣ ਅਫ਼ਗਾਨਿਸਤਾਨ ਦੇ ਜਿਆਦਾਤਰ ਸਿੱਖ ਭਾਰਤ ‘ਚ ਨਹੀਂ ਰਹਿਣਾ ਚਾਹੁੰਦੇ।ਸਗੋਂ ਕੈਨੇਡਾ ਤੇ ਅਮਰੀਕਾ ਜਾ ਕੇ ਸੈਟਲ ਹੋਣਾ ਚਾਹੁੰਦੇ ਹਨ।ਦੱਸਣਯੋਗ ਹੈ ਕਿ ਭਾਰਤ ‘ਚ ਅਫ਼ਗਾਨਿਸਤਾਨ ਦੇ ਸ਼ਰਨਾਰਥੀਆਂ ਦੀ ਹਾਲਤ ਬਹੁਤੀ ਵਧੀਆ ਨਹੀਂ ਹੈ।ਇਸ ਲਈ ਅਫਗਾਨਿਸਤਾਨ ਦੇ ਸਿੱਖ ਤੇ ਹਿੰਦੂ ਹੁਣ ਪੱਛਮੀ ਦੇਸ਼ਾਂ ‘ਚ ਜਾ ਕੇ ਵੱਸਣਾ ਚਾਹੁੰਦੇ ਹਨ।
ਅਫ਼ਗ਼ਾਨਿਸਤਾਨ ਦੀ ਸੰਸਦ ’ਚ ਦੋ ਸਿੱਖ ਮੈਂਬਰ, ਅਨਾਰਕਲੀ ਕੌਰ ਹੌਨਰਯਾਰ (ਜੋ ਉੱਪਰਲੇ ਸਦਨ ਦੇ ਮੈਂਬਰ ਹਨ) ਤੇ ਨਰਿੰਦਰ ਸਿੰਘ ਖ਼ਾਲਸਾ (ਜੋ ਹੇਠਲੇ ਸਦਨ ਦੇ ਮੈਂਬਰ ਹਨ) ਨੂੰ ਵੀ ਕਾਬੁਲ ’ਚ ਸੁਰੱਖਿਅਤ ਸਥਾਨਾਂ ਉੱਤੇ ਪਹੁੰਚਾ ਦਿੱਤਾ ਗਿਆ ਹੈ। ਨਰਿੰਦਰ ਸਿੰਘ ਖ਼ਾਲਸਾ ਉਸ ਅਫ਼ਗ਼ਾਨ ਸਿੱਖ ਆਗੂ ਅਵਤਾਰ ਸਿੰਘ ਖ਼ਾਲਸਾ ਦੇ ਪੁੱਤਰ ਹਨ, ਜਿਨ੍ਹਾਂ ਦਾ ਸਾਲ 2018 ਦੇ ਜਲਾਲਾਬਾਦ ਦਹਿਸ਼ਤਗਰਦ ਹਮਲੇ ਦੌਰਾਨ ਕਤਲ ਕਰ ਦਿੱਤਾ ਗਿਆ ਸੀ।