FIFA Football World Cup ਦਾ ਸੈਮੀਫਾਈਨਲ ਕਤਰ ਦੇ ਦੋਹਾ ‘ਚ ਚੱਲ ਰਿਹਾ ਹੈ। ਇਸ ਦੇ ਨਾਲ ਹੀ ਇਸ ਦਾ ਕ੍ਰੇਜ਼ ਬਾਲੀਵੁੱਡ ‘ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਜਿੱਥੇ ਬਾਲੀਵੁੱਡ ਸੈਲੇਬਸ ਇਸ ਵਾਰ ਆਪਣੇ ਪਰਿਵਾਰ ਨਾਲ ਫੀਫਾ ਵਿਸ਼ਵ ਕੱਪ ਦਾ ਆਨੰਦ ਲੈਣ ਪਹੁੰਚੇ, ਉੱਥੇ ਹੀ ਉਹ ਆਪਣੇ ਫੈਨਸ ਨਾਲ ਆਪਣੇ ਪਲਾਂ ਦੀਆਂ ਵੀਡੀਓਜ਼ ਸ਼ੇਅਰ ਕਰ ਰਹੇ ਹਨ। ਦਰਅਸਲ, ਹਾਲ ਹੀ ‘ਚ ਅਨੰਨਿਆ ਪਾਂਡੇ ਨੇ ਫੈਨਸ ਨਾਲ ਆਪਣੀ ਇਕ ਵੀਡੀਓ ਸ਼ੇਅਰ ਕੀਤੀ, ਜਿਸ ‘ਚ ਉਹ ਸਾਬਕਾ ਫੁੱਟਬਾਲ ਖਿਡਾਰੀ ਡੇਵਿਡ ਬੇਖਮ ਨੂੰ ਸਟੈਂਡ ‘ਤੇ ਦੇਖ ਕੇ ਖੁਸ਼ ਨਜ਼ਰ ਆ ਰਹੀ ਹੈ। ਹਾਲਾਂਕਿ ਅਨੰਨਿਆ ਪਾਂਡੇ ਤੋਂ ਇਲਾਵਾ ਕਈ ਅਜਿਹੇ ਸੈਲੇਬਸ, ਜੋ ਫੀਫਾ ਵਿਸ਼ਵ ਕੱਪ ਦੇ ਸੈਮੀਫਾਈਨਲ ਦਾ ਹਿੱਸਾ ਬਣਨ ਲਈ ਪਹੁੰਚੇ।
View this post on Instagram
ਐਕਟਰਸ ਕਰਿਸ਼ਮਾ ਕਪੂਰ ਨੇ ਵੀ ਆਪਣੇ ਫੀਫਾ ਪਲਾਂ ਨੂੰ ਫੈਨਸ ਨਾਲ ਸਾਂਝਾ ਕੀਤਾ। ਉਸ ਨੇ ਆਪਣੇ ਇੰਸਟਾਗ੍ਰਾਮ ‘ਤੇ ਕਈ ਤਸਵੀਰਾਂ ਅਤੇ ਵੀਡੀਓਜ਼ ਪੋਸਟ ਕੀਤੀਆਂ, ਉਸ ਦੀ ਤਸਵੀਰ ‘ਤੇ ਕਮੈਂਟ ਕਰਦੇ ਹੋਏ ਸੋਹਾ ਅਲੀ ਖਾਨ ਨੇ ਲਿਖਿਆ- Amazing.
View this post on Instagram
ਭਾਰਤੀ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਵੀ ਫੀਫਾ ਵਿਸ਼ਵ ਕੱਪ 2022 ਦਾ ਆਨੰਦ ਲੈਣ ਪਹੁੰਚੀ। ਸਾਨੀਆ ਦੀ ਇਸ ਤਸਵੀਰ ‘ਤੇ ਫੈਨਜ਼ ਅਤੇ ਸੈਲੇਬਸ ਜ਼ਬਰਦਸਤ ਕਮੈਂਟ ਕਰ ਰਹੇ ਹਨ।
View this post on Instagram
ਮੌਨੀ ਰਾਏ ਨੇ ਵੀ FIFA Football World Cup ਦੀਆਂ ਤਸਵੀਰਾਂ ਸ਼ੇਅਰ ਕੀਤੀਆਂ।
View this post on Instagram
ਇਸ ਤੋਂ ਇਲਾਵਾ ਬਾਲੀਵੁੱਡ ਅਭਿਨੇਤਾ ਸੰਜੇ ਕਪੂਰ ਵੀ ਆਪਣੇ ਪਰਿਵਾਰ ਨਾਲ ਫੀਫਾ ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਪਹੁੰਚੇ, ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਇੰਸਟਾਗ੍ਰਾਮ ‘ਤੇ ਪੋਸਟ ਕੀਤੀਆਂ।
View this post on Instagram
ਦੱਸ ਦੇਈਏ ਕਿ ਫੀਫਾ ਵਰਲਡ ਕੱਪ 2022 ਦੇ ਉਦਘਾਟਨੀ ਸਮਾਰੋਹ ਵਿੱਚ ਜਿੱਥੇ ਐਕਟਰਸ ਨੋਰਾ ਫਤੇਹੀ ਨੇ ਡਾਂਸ ਕਰਕੇ ਭਾਰਤ ਦਾ ਝੰਡਾ ਲਹਿਰਾਇਆ, ਉੱਥੇ ਹੀ ਦੀਪਿਕਾ ਪਾਦੂਕੋਣ ਵਿਸ਼ਵ ਕੱਪ ਟਰਾਫੀ ਦਾ ਉਦਘਾਟਨ ਕਰੇਗੀ।
View this post on Instagram