ਬਾਗਪਤ : ਇੱਕ ਇੰਸਪੈਕਟਰ ਵੱਲੋਂ ਮਹਿਲਾ ਪੁਲਿਸ ਕਰਮਚਾਰੀ ਨੂੰ I Love You ਕਹਿਣਾ ਮਹਿੰਗਾ ਪੈ ਗਿਆ। ਇੰਸਪੈਕਟਰ ਨੂੰ ਆਈ ਲਵ ਯੂ ਦੇ ਚੱਕਰ ਵਿੱਚ ਮੁਅੱਤਲ ਹੋਣਾ ਗਿਆ। ਦੱਸ ਦਈਏ ਕਿ ਉਤਰ ਪ੍ਰਦੇਸ਼ ਦੇ ਬਾਗਪਤ ਵਿੱਚ ਇੱਕ ਇੰਸਪੈਕਟਰ ਨੇ ਮਹਿਲਾ ਸਿਪਾਹੀ ਨੂੰ ‘I Love You‘ ਕਹਿ ਦਿੱਤਾ। ਉਸ ਤੋਂ ਬਾਅਦ ਮਹਿਲਾ ਸਿਪਾਹੀ ਨੇ ਇੰਸਪੈਕਟਰ ਖਿਲਾਫ ਆਪਣੇ ਉਚ ਅਧਿਕਾਰੀਆਂ ਨੂੰ ਸ਼ਿਕਾਇਤ ਕਰ ਦਿੱਤੀ।
ਜਾਂਚ ਵਿੱਚ ਦੋਸ਼ੀ ਪਾਏ ਜਾਣ ‘ਤੇ ਐਸਪੀ ਬਾਗਪਤ ਨੇ ਇੰਸਪੈਕਟਰ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਗਿਆ। ਮਾਮਲਾ ਬਾਗਪਤ ਜ਼ਿਲ੍ਹੇ ਦੀ ਖੇਕੜਾ ਕੋਤਵਾਲੀ ਦਾ ਹੈ। ਕੋਤਵਾਲੀ ਵਿੱਚ ਇੰਸਪੈਕਟਰ ਦੇਵੇਂਦਰ ਕੁਮਾਰ ਤਿਆਗੀ ਖਿਲਾਫ ਥਾਣੇ ਵਿੱਚ ਤੈਨਾਤ ਮਹਿਲਾ ਪੁਲਿਸ ਕਰਮਚਾਰੀ ਨੇ ਸ਼ਿਕਾਇਤ ਕੀਤੀ ਸੀ।
ਮਹਿਲਾ ਸਿਪਾਹੀ ਨੇ ਦੋਸ਼ ਲਗਾਇਆ ਕਿ ਇੰਸਪੈਕਟਰ ਦੇਵੇਂਦਰ ਕੁਮਾਰ ਨੇ ਉਸ ਨਾਲ ਗਲਤ ਭਾਸ਼ਾ ਦੀ ਵਰਤੋਂ ਕਰਦੇ ਹੋਏ ਬਦਸਲੂਕੀ ਕੀਤੀ ਹੈ। ਅਜਿਹਾ ਇਕ ਵਾਰ ਨਹੀਂ, ਉਹ ਪਹਿਲਾਂ ਵੀ ਕਈ ਵਾਰ ਕਰ ਚੁੱਕਿਆ ਹੈ।
ਮਹਿਲਾ ਸਿਪਾਹੀ ਨੇ ਆਪਣੀ ਲਿਖਤੀ ਸ਼ਿਕਾਇਤ ਵਿੱਚ ਬਾਗਪਤ ਐਸਪੀ ਨੂੰ ਦੱਸਿਆ ਕਿ ਤਿੰਨ ਦਿਨ ਪਹਿਲਾਂ ਇੰਸਪੈਕਟਰ ਨੇ ਦੇਰ ਸ਼ਾਮ ਨੂੰ ਆਪਣੇ ਦਫ਼ਤਰ ਵਿੱਚ ਬੁਲਾਇਆ। ਉਥੇ ਉਸ ਨਾਲ ਗੱਲਬਾਤ ਕਰਦੇ ਹੋਏ ‘I Love You’ ਬੋਲਿਆ। ਮਹਿਲਾ ਸਿਪਾਹੀ ਨੇ ਵਿਰੋਧ ਕੀਤਾ ਤਾਂ ਫਿਰ ਵੀ ਇੰਸਪੈਕਟਰ ਆਪਣੀ ਹਰਕਤ ਤੋਂ ਬਾਜ ਨਹੀਂ ਆਏ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h