ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (UNSC) ‘ਚ ਪਾਕਿਸਤਾਨ ‘ਤੇ ਨਿਸ਼ਾਨਾ ਸਾਧਿਆ। ਦਰਅਸਲ ਬੈਠਕ ‘ਚ ਪਾਕਿਸਤਾਨ ਦੇ ਪੱਖ ਤੋਂ ਕਸ਼ਮੀਰ ਮੁੱਦਾ ਇਕ ਵਾਰ ਫਿਰ ਉਠਾਇਆ ਗਿਆ। ਇਸ ‘ਤੇ ਜੈਸ਼ੰਕਰ ਨੇ ਜਵਾਬ ਦਿੱਤਾ ਕਿ ਜਿਹੜਾ ਦੇਸ਼ ਅਲ-ਕਾਇਦਾ ਦੇ ਨੇਤਾ ਓਸਾਮਾ ਬਿਨ-ਲਾਦੇਨ ਦੀ ਖਾਤਰਦਾਰੀ ਕਰ ਸਕਦਾ ਹੈ ਅਤੇ ਆਪਣੇ ਗੁਆਂਢੀ ਦੇਸ਼ ਦੀ ਸੰਸਦ ‘ਤੇ ਹਮਲਾ ਕਰ ਸਕਦਾ ਹੈ, ਉਸ ਨੂੰ ਸੰਯੁਕਤ ਰਾਸ਼ਟਰ ‘ਚ ‘ਪ੍ਰਚਾਰਕ’ ਬਣਨ ਦੀ ਕੋਈ ਲੋੜ ਨਹੀਂ।
ਜੈਸ਼ੰਕਰ ਨੇ ਕੀ ਕਿਹਾ?
1. ਜੈਸ਼ੰਕਰ ਨੇ 2001 ਦੇ ਸੰਸਦ ਹਮਲੇ ਬਾਰੇ ਕਿਹਾ, ”18 ਸਾਲ ਪਹਿਲਾਂ ਅੱਜ ਦੇ ਦਿਨ 13 ਦਸੰਬਰ ਨੂੰ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਨੇ ਦਿੱਲੀ ਦੇ ਸੰਸਦ ਕੰਪਲੈਕਸ ‘ਤੇ ਹਮਲਾ ਕੀਤਾ। ਇੱਥੇ ਅੱਤਵਾਦੀਆਂ ਨੇ ਗੋਲੀਬਾਰੀ ਕੀਤੀ ਤੇ ਜਿਸ ਵਿੱਚ ਨੌਂ ਲੋਕਾਂ ਦੀ ਮੌਤ ਹੋ ਗਈ।”
2. ਚੀਨ ਬਾਰੇ ਜੈਸ਼ੰਕਰ ਨੇ ਕਿਹਾ- “ਜਦੋਂ ਪੂਰੀ ਦੁਨੀਆ ਅੱਤਵਾਦ ਦੀਆਂ ਚੁਣੌਤੀਆਂ ਦੇ ਖਿਲਾਫ ਇੱਕਜੁੱਟ ਹੋ ਕੇ ਲੜ ਰਹੀ ਹੈ, ਅੱਤਵਾਦੀ ਗਤੀਵਿਧੀਆਂ ਅਤੇ ਉਨ੍ਹਾਂ ਦੀਆਂ ਸਾਜ਼ਿਸ਼ਾਂ ਦੇ ਦੋਸ਼ੀਆਂ ਨੂੰ ਬਚਾਉਣ ਅਤੇ ਉਨ੍ਹਾਂ ਨੂੰ ਜਾਇਜ਼ ਠਹਿਰਾਉਣ ਲਈ ਅੰਤਰਰਾਸ਼ਟਰੀ ਮੰਚਾਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ।” ਵਿਦੇਸ਼ ਮੰਤਰੀ ਨੇ ਚੀਨ ਦਾ ਜ਼ਿਕਰ ਕਰਦੇ ਹੋਏ ਕਿਹਾ, ਜਿਸ ਨੇ ਪਾਕਿਸਤਾਨ ਸਥਿਤ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਨੂੰ ਸੰਯੁਕਤ ਰਾਸ਼ਟਰ ‘ਚ ਅੰਤਰਰਾਸ਼ਟਰੀ ਅੱਤਵਾਦੀ ਐਲਾਨਣ ਦੇ ਭਾਰਤ ਅਤੇ ਅਮਰੀਕਾ ਦੇ ਪ੍ਰਸਤਾਵਾਂ ਨੂੰ ਵਾਰ-ਵਾਰ ਰੋਕ ਦਿੱਤਾ।
3. ਜੈਸ਼ੰਕਰ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ‘ਚ ਬਦਲਾਅ ਦੀ ਮੰਗ ਕੀਤੀ ਤੇ ਕਿਹਾ ਕਿ ਇਸ ਗਲੋਬਲ ਸੰਸਥਾ ‘ਚ ਸੁਧਾਰ ਸਮੇਂ ਦੀ ਲੋੜ ਹੈ। ਮੈਨੂੰ ਯਕੀਨ ਹੈ ਕਿ ਦੱਖਣੀ ਏਸ਼ੀਆ ਦੇ ਦੇਸ਼ ਵੀ ਭਾਰਤ ਦੀ ਇਸ ਵਚਨਬੱਧਤਾ ਦੇ ਨਾਲ ਹਨ। ਅਸੀਂ ਸਾਰੇ ਜਾਣਦੇ ਹਾਂ ਕਿ ਸੁਰੱਖਿਆ ਪ੍ਰੀਸ਼ਦ ‘ਚ ਬਰਾਬਰ ਪ੍ਰਤੀਨਿਧਤਾ ਅਤੇ ਵਧੀ ਹੋਈ ਮੈਂਬਰਸ਼ਿਪ ਦਾ ਮੁੱਦਾ ਦਹਾਕਿਆਂ ਤੋਂ ਸੰਯੁਕਤ ਰਾਸ਼ਟਰ ਮਹਾਸਭਾ ਦੇ ਏਜੰਡੇ ‘ਤੇ ਰਿਹਾ ਹੈ। ਹੁਣ ਜਦੋਂ ਸੁਧਾਰਾਂ ‘ਤੇ ਬਹਿਸ ਉਦੇਸ਼ ਰਹਿਤ ਹੋ ਗਈ ਹੈ, ਅਸਲ ਸੰਸਾਰ ਨਾਟਕੀ ਢੰਗ ਨਾਲ ਬਦਲ ਗਿਆ ਹੈ।
4. ਵਿਦੇਸ਼ ਮੰਤਰੀ ਨੇ ਕਿਹਾ ਕਿ ਅਜਿਹੇ ਸਮੇਂ ਜਦੋਂ ਵਿਸ਼ਵ ਹਿੰਸਾ, ਹਥਿਆਰਬੰਦ ਸੰਘਰਸ਼ ਅਤੇ ਮਾਨਵਤਾਵਾਦੀ ਸੰਕਟਾਂ ਨਾਲ ਜੂਝ ਰਿਹਾ ਹੈ, ਮਹਾਤਮਾ ਗਾਂਧੀ ਦੇ ਆਦਰਸ਼ ਸ਼ਾਂਤੀ ਅਤੇ ਸਥਿਰਤਾ ਨੂੰ ਯਕੀਨੀ ਬਣਾਉਣ ਅਤੇ ਮਾਰਗਦਰਸ਼ਨ ਕਰਨ ਲਈ ਢੁਕਵੇਂ ਰਹਿੰਦੇ ਹਨ। ਜੈਸ਼ੰਕਰ ਨੇ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਟੇਰੇਸ ਦੇ ਨਾਲ ਸੰਯੁਕਤ ਰਾਸ਼ਟਰ ਦੇ ਉੱਤਰੀ ਲਾਅਨ ਵਿਖੇ ਮਹਾਤਮਾ ਗਾਂਧੀ ਦੀ ਮੂਰਤੀ ਦਾ ਉਦਘਾਟਨ ਕਰਨ ਤੋਂ ਬਾਅਦ ਕਿਹਾ ਕਿ ਮਹਾਤਮਾ ਗਾਂਧੀ ਦੀ ਇਹ ਮੂਰਤੀ ਭਾਰਤ ਤੋਂ ਤੋਹਫੇ ਵਜੋਂ ਦਿੱਤੀ ਗਈ, ਜਿਸ ਨੂੰ ਪ੍ਰਸਿੱਧ ਮੂਰਤੀਕਾਰ ਰਾਮ ਸੁਤਾਰ ਨੇ ਬਣਾਇਆ।
5. ਯੂਕਰੇਨ ਯੁੱਧ ਦਾ ਹਵਾਲਾ ਦਿੰਦੇ ਹੋਏ, ਵਿਦੇਸ਼ ਮੰਤਰੀ ਨੇ ਕਿਹਾ, “ਭੋਜਨ, ਖਾਦ ਅਤੇ ਈਂਧਨ ਸੁਰੱਖਿਆ ‘ਤੇ ਹਾਲ ਹੀ ਦੀਆਂ ਚਿੰਤਾਵਾਂ ਨੂੰ ਵੱਡੇ ਫੈਸਲੇ ਲੈਣ ਵਾਲੇ ਫੋਰਮਾਂ ‘ਚ ਢੁਕਵੇਂ ਰੂਪ ਵਿੱਚ ਨਹੀਂ ਉਠਾਇਆ ਗਿਆ। ਦੁਨੀਆ ਦੇ ਜ਼ਿਆਦਾਤਰ ਲੋਕਾਂ ਨੇ ਮਹਿਸੂਸ ਕੀਤਾ ਕਿ ਉਨ੍ਹਾਂ ਦੇ ਹਿੱਤ ਮਹੱਤਵਪੂਰਨ ਹਨ, ਇਹ ਦੁਬਾਰਾ ਨਾ ਹੋਣ ਦਿਓ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h