Kangana Ranaut on Delhi Acid Attack: ਬਾਲੀਵੁਡ ਕੁਈਨ ਕੰਗਨਾ ਰਣੌਤ ਆਪਣੀ ਗੱਲ ਨੂੰ ਬੇਬਾਕ ਅੰਦਾਜ਼ ਨਾਲ ਰੱਖਣ ਲਈ ਜਾਣੀ ਜਾਂਦੀ ਹੈ। ਇਸ ਦੇ ਨਾਲ ਹੀ ਆਪਣੇ ਬਿਆਨਾਂ ਕਰਕੇ ਉਹ ਕਿਸੇ ਨਾ ਕਿਸੇ ਕਾਰਨ ਸੁਰਖੀਆਂ ਵਿੱਚ ਰਹਿੰਦੀ ਹੈ। ਉਹ ਦੂਜਿਆਂ ਦਾ ਨਾਂਅ ਲਏ ਬਗੈਰ ਤੰਨਜ ਕਰਦੀ ਹੈ, ਪਰ ਕੰਗਨਾ ਰਣੌਤ ਹਾਲ ਹੀ ਵਿੱਚ ਦਿੱਲੀ ਦੇ ਦਵਾਰਕਾ ਵਿੱਚ ਇੱਕ 17 ਸਾਲਾ ਲੜਕੀ ‘ਤੇ ਹੋਏ ਐਸਿਡ ਅਟੈਕ ਤੋਂ ਬਾਅਦ ਡਰ ਗਈ। ਐਕਟਰਸ ਨੂੰ ਆਪਣੀ ਭੈਣ ਨਾਲ ਵਾਪਰੀ ਘਟਨਾ ਯਾਦ ਆਈ, ਜਿਸ ਤੋਂ ਬਾਅਦ ਉਸ ਨੇ ਸੋਸ਼ਲ ਮੀਡੀਆ ‘ਤੇ ਇੱਕ ਲੰਬੀ ਪੋਸਟ ਲਿੱਖ ਆਪਣਾ ਗੁੱਸਾ ਜ਼ਾਹਰ ਕੀਤਾ ਹੈ।
ਕੰਗਨਾ ਨੇ ਸ਼ੇਅਰ ਕੀਤਾ ਪੋਸਟ
ਕੰਗਨਾ ਰਣੌਤ ਨੇ ਆਪਣੇ ਇੰਸਟਾਗ੍ਰਾਮ ਹੈਂਡਲ ‘ਤੇ ਉਨ੍ਹਾਂ ਦਿਨਾਂ ਨੂੰ ਯਾਦ ਕੀਤਾ, ਜਦੋਂ ਉਸ ਦੀ ਭੈਣ ਰੰਗੋਲੀ ਚੰਦੇਲ ਨਾਲ ਐਸਿਡ ਅਟੈਕ ਦੀ ਘਟਨਾ ਵਾਪਰੀ ਸੀ। ਐਕਟਰਸ ਨੇ ਫੈਨਸ ਨੂੰ ਘਟਨਾ ਤੋਂ ਬਾਅਦ ਮਹਿਸੂਸ ਕੀਤੇ ਡਰ ਬਾਰੇ ਦੱਸਿਆ। ਕੰਗਨਾ ਨੇ ਕਿਹਾ ਕਿ ਉਸ ਹਾਦਸੇ ਤੋਂ ਬਾਅਦ ਜਦੋਂ ਵੀ ਕੋਈ ਮੇਰੇ ਕੋਲੋਂ ਲੰਘਦਾ ਸੀ ਤਾਂ ਮੈਂ ਆਪਣਾ ਚਿਹਰਾ ਢੱਕ ਲੈਂਦੀ ਸੀ।
ਦੋਸ਼ੀ ਨੂੰ ਸਜ਼ਾ ਦਿੱਤੀ ਜਾਵੇ
ਕੰਗਨਾ ਨੇ ਇੰਸਟਾਗ੍ਰਾਮ ਸਟੋਰੀ ‘ਤੇ ਲਿਖਿਆ, ‘ਜਦੋਂ ਮੈਂ ਟੀਨਏਜਰ ਸੀ ਤਾਂ ਇੱਕ ਰੋਮੀਓ ਨੇ ਮੇਰੀ ਭੈਣ ਰੰਗੋਲੀ ਚੰਦੇਲ ‘ਤੇ ਸੜਕ ਕਿਨਾਰੇ ਤੇਜ਼ਾਬ ਸੁੱਟ ਦਿੱਤਾ ਸੀ। ਉਸ ਨੂੰ 52 ਸਰਜਰੀਆਂ ਕਰਵਾਉਣੀਆਂ ਪਈਆਂ। ਇੰਨਾ ਹੀ ਨਹੀਂ ਉਸ ਨੂੰ ਮਾਨਸਿਕ ਅਤੇ ਸਰੀਰਕ ਚੁਣੌਤੀਆਂ ਦਾ ਵੀ ਸਾਹਮਣਾ ਕਰਨਾ ਪਿਆ। ਸਾਡਾ ਸਾਰਾ ਪਰਿਵਾਰ ਟੁੱਟ ਗਿਆ। ਮੈਨੂੰ ਵੀ ਥੈਰੇਪੀ ਚੋਂ ਲੰਘਣਾ ਪਿਆ।
ਮੈਂ ਇਨ੍ਹਾਂ ਸਭ ਤੋਂ ਨਿਕਲ ਗਈ, ਪਰ ਇਹ ਘਟਨਾਵਾਂ ਰੁਕੀਆਂ ਨਹੀਂ। ਸਰਕਾਰ ਨੂੰ ਇਨ੍ਹਾਂ ਅਪਰਾਧਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਲੋੜ ਹੈ। ਮੈਂ ਗੌਤਮ ਗੰਭੀਰ ਦੀ ਗੱਲ ਨਾਲ ਸਹਿਮਤ ਹਾਂ, ਸਾਨੂੰ ਤੇਜ਼ਾਬੀ ਹਮਲਾਵਰਾਂ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਲੋੜ ਹੈ।
ਸੜ ਗਿਆ ਸੀ ਚਿਹਰਾ
ਭਾਵੇਂ ਅੱਜ ਰੰਗੋਲੀ ਆਪਣੀ ਵਿਆਹੁਤਾ ਜ਼ਿੰਦਗੀ ਖੁਸ਼ੀ ਨਾਲ ਬਤੀਤ ਕਰ ਰਹੀ ਹੈ ਪਰ ਇੱਕ ਸਮਾਂ ਸੀ ਜਦੋਂ ਉਹ ਕਾਫੀ ਡਰੀ ਹੋਈ ਸੀ। ਤੇਜ਼ਾਬੀ ਹਮਲੇ ਤੋਂ ਬਾਅਦ ਉਹ ਘਰੋਂ ਬਾਹਰ ਨਿਕਲਣ ਤੋਂ ਡਰਣ ਲੱਗ ਗਈ ਸੀ। ਰੰਗੋਲੀ ਦਾ ਅੱਧਾ ਚਿਹਰਾ ਬੁਰੀ ਤਰ੍ਹਾਂ ਨਾਲ ਸੜ ਗਿਆ ਸੀ, ਜਿਸ ਤੋਂ ਬਾਅਦ ਉਸ ਦੇ ਚਿਹਰੇ ‘ਤੇ 52 ਸਰਜਰੀਆਂ ਕੀਤੀਆਂ ਗਈਆਂ। ਰੰਗੋਲੀ ਨੂੰ ਅਕਸਰ ਕੰਗਨਾ ਨਾਲ ਦੇਖਿਆ ਜਾਂਦਾ ਹੈ। ਉਹ 5 ਸਾਲ ਦੇ ਬੇਟੇ ਪ੍ਰਿਥਵੀਰਾਜ ਦੀ ਮਾਂ ਵੀ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h