ਚਾਹ ਪੂਰੀ ਦੁਨੀਆ ‘ਚ ਬਹੁਤ ਮਸ਼ਹੂਰ ਹੈ। ਅੱਜ 15 ਦਸੰਬਰ ਨੂੰ ਭਾਰਤ ‘ਚ ਅੰਤਰਰਾਸ਼ਟਰੀ ਚਾਹ ਦਿਵਸ ਮਨਾਇਆ ਜਾਂਦਾ ਹੈ। ਜਾਣਕਾਰੀ ਮੁਤਾਬਕ ਚੀਨ ‘ਚ ਚਾਹ ਦੀ ਖੋਜ ਹੋਈ।ਕਾਲੀ ਚਾਹ ਸਭ ਤੋਂ ਵਧੀਆ ਹੁੰਦੀ ਹੈ, ਜੇਕਰ ਭਾਰਤ ਦੀ ਗੱਲ ਕਰੀਏ ਤਾਂ ਇੱਥੇ ਵੱਖ-ਵੱਖ ਕਿਸਮਾਂ ਦੀ ਚਾਹ ਮਿਲਦੀ ਹੈ।
ਆਸਾਮ ਦੀ ਚਾਹ:- ਚਾਹ ਦਾ ਨਾਮ ਆਉਂਦੇ ਹੀ ਆਸਾਮ ਦੀ ਚਾਹ ਦਾ ਜ਼ਿਕਰ ਸਭ ਤੋਂ ਪਹਿਲਾਂ ਆਉਂਦਾ ਹੈ। ਅਸਾਮ ‘ਚ ਬਹੁਤ ਸਾਰੇ ਚਾਹ ਦੇ ਬਾਗ ਹਨ ਜਿੱਥੇ ਇੱਕ ਖਾਸ ਕਿਸਮ ਦੀ ਚਾਹ ਮਿਲਦੀ ਹੈ ਜਿਸ ਨੂੰ ਰੋਂਗਾ ਸਾਹ ਕਿਹਾ ਜਾਂਦਾ ਹੈ। ਅਸਾਮ ‘ਚ ਪਾਈ ਜਾਣ ਵਾਲੀ ਇਹ ਚਾਹ ਹਲਕੇ ਲਾਲ ਜਾਂ ਭੂਰੇ ਰੰਗ ਦੀ ਹੁੰਦੀ ਹੈ, ਜਿਸ ਦਾ ਸਵਾਦ ਸੂਬੇ ‘ਚ ਬਹੁਤ ਪਸੰਦ ਕੀਤਾ ਜਾਂਦਾ ਹੈ।
ਬੰਗਾਲ ਦੀ ਚਾਹ:- ਬੰਗਾਲ ਦੀ ਲੈਂਬੂ ਚਾਹ ਬਹੁਤ ਪਸੰਦ ਕੀਤੀ ਜਾਂਦੀ ਹੈ ਤੇ ਇਹ ਬਹੁਤ ਮਸ਼ਹੂਰ ਵੀ ਹੈ। ਇਸ ਚਾਹ ਦੀ ਖਾਸੀਅਤ ਇਹ ਹੈ ਕਿ ਇਹ ਬਿਨਾਂ ਦੁੱਧ ਦੇ ਬਣਾਈ ਜਾਂਦੀ ਹੈ। ਇਸ ਚਾਹ ‘ਚ ਪਾਣੀ ਅਤੇ ਚਾਹ ਪੱਤੀਆਂ ਤੋਂ ਇਲਾਵਾ ਕਈ ਮਸਾਲਿਆਂ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਇਸ ਚਾਹ ‘ਚ ਨਿੰਬੂ ਵੀ ਨਿਚੋੜਿਆ ਜਾਂਦਾ ਹੈ। ਨਿੰਬੂ ਦੇ ਕਾਰਨ ਇਹ ਚਾਹ ਖੱਟੀ ਹੋ ਜਾਂਦੀ ਹੈ, ਜਿਸ ਕਾਰਨ ਇਸ ਦਾ ਸਵਾਦ ਬਿਲਕੁਲ ਵੱਖਰਾ ਹੁੰਦਾ ਹੈ।
ਹੈਦਰਾਬਾਦ ਦੀ ਚਾਹ :– ਹੈਦਰਾਬਾਦ ਦੀ ਇਰਾਨੀ ਚਾਹ ਕਾਫੀ ਮਸ਼ਹੂਰ ਹੈ। ਇਰਾਨੀ ਚਾਹ ਨੂੰ 19ਵੀਂ ਸਦੀ ‘ਚ ਫ਼ਾਰਸੀ ਲੋਕਾਂ ਵਲੋਂ ਭਾਰਤ ‘ਚ ਲਿਆਂਦਾ ਗਿਆ। ਇਹ ਚਾਹ ਆਮ ਤੌਰ ‘ਤੇ ਘਰ ‘ਚ ਬਣੀ ਚਾਹ ਤੋਂ ਬਿਲਕੁਲ ਵੱਖਰੀ ਹੈ। ਇਸ ਚਾਹ ‘ਚ ਮਾਵਾ ਜਾਂ ਖੋਆ ਮਿਲਾਇਆ ਜਾਂਦਾ ਹੈ ਤੇ ਇਸ ਤੋਂ ਇਲਾਵਾ ਇਸ ਚਾਹ ‘ਚ ਦਾਲਚੀਨੀ ਅਤੇ ਹਰੀ ਇਲਾਇਚੀ ਦੀ ਵਰਤੋਂ ਵੀ ਕੀਤੀ ਜਾਂਦੀ ਹੈ।
ਕੇਰਲ ਦੀ ਚਾਹ:- ਕੇਰਲ ਦੇ ਮਾਲਾਬਾਰ ਖੇਤਰ ਦੀ ਇਹ ਚਾਹ ਬਿਨਾਂ ਦੁੱਧ ਦੇ ਬਣਾਈ ਜਾਂਦੀ ਹੈ। ਇਸ ਨੂੰ ਸੁਲੇਮਾਨੀ ਚਾਹ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ‘ਚ ਲੌਂਗ, ਇਲਾਇਚੀ, ਦਾਲਚੀਨੀ, ਪੁਦੀਨੇ ਦੀਆਂ ਪੱਤੀਆਂ ਪਾਈਆਂ ਜਾਂਦੀਆਂ ਹਨ। ਚਾਹ ‘ਚ ਨਿੰਬੂ ਅਤੇ ਸ਼ਹਿਦ ਨੂੰ ਇੱਕ ਵੱਖਰੇ ਸੁਆਦ ਲਈ ਮਿਲਾਇਆ ਜਾਂਦਾ ਹੈ।
ਹਿਮਾਚਲ ਪ੍ਰਦੇਸ਼ ਦੀ ਚਾਹ: ਉੱਤਰੀ ਭਾਰਤ ਦੇ ਕਾਂਗੜਾ ‘ਚ ਕਾਲੀ ਅਤੇ ਹਰੀ ਚਾਹ ਉਗਾਈ ਜਾਂਦੀ ਹੈ। ਹਿਮਾਚਲ ਪ੍ਰਦੇਸ਼ ਦੇ ਇਸ ਖੇਤਰ ‘ਚ ਉਗਾਈ ਜਾਣ ਵਾਲੀ ਚਾਹ ਇੱਕ ਵਿਸ਼ੇਸ਼ ਹਰਬਲ ਸੁਗੰਧ ਦੀ ਹੁੰਦੀ ਹੈ। ਜੇਕਰ ਅਸੀਂ ਸਵਾਦ ਦੀ ਗੱਲ ਕਰੀਏ ਤਾਂ ਇਸਦਾ ਸਵਾਦ ਹਲਕਾ ਜਿਹਾ ਤਿੱਖਾ ਹੁੰਦਾ ਹੈ।
ਤਾਮਿਲਨਾਡੂ ਚਾਹ: ਤਾਮਿਲਨਾਡੂ ਨੀਲਗਿਰੀ ਦੀਆਂ ਪਹਾੜੀਆਂ ‘ਤੇ ਉਗਾਈ ਜਾਣ ਵਾਲੀ, ਡਸਕੀ ਆਰਚਿਡ ਅਤੇ ਵੁਡੀ ਪਲੱਮ ਵਾਲੀ ਚਾਹ ਹੈ। ਇਹ ਚਾਹ ਹਲਕੇ ਫਲਾਂ ਦੇ ਸਵਾਦ ਦੇ ਨਾਲ ਬਹੁਤ ਵਧੀਆ ਲੱਗਦੀ ਹੈ। ਇਸ ਚਾਹ ਨੂੰ ਪੀਣ ਨਾਲ ਸਰੀਰ ‘ਚ ਤਾਜ਼ਗੀ ਬਣੀ ਰਹਿੰਦੀ ਹੈ।
ਕਸ਼ਮੀਰੀ ਚਾਹ:– ਕਸ਼ਮੀਰ ‘ਚ ਚਾਹ ਦਾ ਇੱਕ ਵੱਖਰਾ ਹੀ ਕ੍ਰੇਜ਼ ਹੈ। ਇੱਥੇ ਚਾਹ ਪੱਤੀ, ਨਮਕ, ਬੇਕਿੰਗ ਸੋਡਾ ਮਿਲਾ ਕੇ ਚਾਹ ਬਣਾਈ ਜਾਂਦੀ ਹੈ। ਕਈ ਲੋਕ ਇਸ ਚਾਹ ‘ਚ ਗੁਲਾਬ ਦੀਆਂ ਪੱਤੀਆਂ ਅਤੇ ਸੁੱਕੇ ਮੇਵੇ ਮਿਲਾ ਕੇ ਪੀਂਦੇ ਹਨ। ਇਸਨੂੰ ਕਸ਼ਮੀਰ ਵਿੱਚ ਨੂਨ ਚਾਈ ਦੇ ਨਾਮ ਨਾਲ ਜਾਣਿਆ ਜਾਂਦਾ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h
iOS: https://apple.co/3F63oER