ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਾ ਨੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ।ਇਸ ਤਹਿਤ ਉਨਾਂ੍ਹ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਪੋਸਟ ਸਾਂਝੀ ਕੀਤੀ ਹੈ।
ਕੇਂਦਰ ਸਰਕਾਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਵਿਰੁੱਧ ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਦੇ ਧਰਨੇ ਨੂੰ ਅੱਠ
ਮਹੀਨਿਆਂ ਤੋਂ ਵੱਧ ਸਮਾਂ ਹੋ ਗਿਆ ਹੈ। ਕੇਂਦਰ ਸਰਕਾਰ ਦੇ ਨਾਲ ਕਿਸਾਨ ਸੰਗਠਨ ਦੇ ਨੇਤਾਵਾਂ ਦੇ ਵਿੱਚ ਕਈ ਦੌਰ ਦੀ ਗੱਲਬਾਤ ਵੀ ਹੋ ਚੁੱਕੀ ਹੈ, ਲੇਕਿਨ ਇਸਦਾ ਕੋਈ ਨਤੀਜਾ ਨਹੀਂ ਨਿਕਲਿਆ, ਹੁਣ ਇੱਕ ਵਾਰ ਫਿਰ ਤੋਂ ਗੱਲਬਾਤ ਦੇ ਲਈ ਮਾਹੌਲ ਬਣਾਇਆ ਜਾ ਰਿਹਾ ਹੈ। ਖੈਰ, ਗੱਲਬਾਤ ਕਦੋਂ ਹੋਵੇਗੀ ਇਸ ਬਾਰੇ ਅਜੇ ਫੈਸਲਾ ਨਹੀਂ ਕੀਤਾ ਗਿਆ ਹੈ। ਇਸ ਦੌਰਾਨ ਰਾਕੇਸ਼ ਟਿਕੈਤ ਨੇ ਆਪਣੇ ਟਵਿੱਟਰ ਹੈਂਡਲ ਤੋਂ ਕੁਝ ਲਾਈਨਾਂ ਟਵੀਟ ਕੀਤੀਆਂ ਹਨ ਅਤੇ ਲਿਖਿਆ ਹੈ ਕਿ ਹੁਣ ਕੇਂਦਰ ਸਰਕਾਰ ਤੋਂ ਵੀ ਇਸ ਦੇ ਖਾਤੇ ਮੰਗੇ ਜਾਣਗੇ। ਇਸਦੇ ਨਾਲ ਹੀ ਇੱਕ ਪੋਸਟਰ ਵੀ ਟਵੀਟ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਕਈ ਵਾਰ ਮੀਡੀਆ ਨਾਲ ਗਲਬਾਤ ਦੌਰਾਨ ਰਾਕੇਸ਼ ਟਿਕੈਤ ਇਹ ਕਹਿ ਚੁੱਕੇ ਹਨ ਕਿ ਆਉਣ ਵਾਲੀਆਂ ਚੋਣਾਂ ‘ਚ ਕਿਸਾਨ ਬੀਜੇਪੀ ਨੂੰ ਸਬਕ ਸਿਖਾਵੇਗਾ, ਉਨਾਂ੍ਹ ਨੇ ਕਿਹਾ ਕਿ ਕਿਸਾਨ ਦਾ ਇਲਾਜ ਸੰਸਦ ‘ਚ ਹੈ ਅਤੇ ਸੰਸਦ ‘ਚ ਬੈਠਣ ਵਾਲਿਆਂ ਦਾ ਇਲਾਜ ਪਿੰਡਾਂ ‘ਚ।ਇਸ ਤੋਂ ਪਹਿਲਾਂ ਵੀ ਉਹ ਸਰਕਾਰ ਵਿਰੁੱਧ ਜੰਤਰ ਮੰਤਰ ‘ਤੇ ਕਿਸਾਨ ਸੰਸਦ ਦਾ ਆਯੋਜਨ ਕਰ ਚੁੱਕੇ ਹਨ।ਉਨਾਂ੍ਹ ਨੇ ਕਿਹਾ ਸੀ ਕਿ ਸੰਸਦ ਭਵਨ ‘ਚ ਸੰਸਦ ਚੱਲੇਗੀ ਦੂਜੇ ਪਾਸੇ ਵਿਰੋਧ ਸਵਰੂਪ ਕਿਸਾਨਾਂ ਦੀ ਸੰਸਦ ਜੰਤਰ ਮੰਤਰ ‘ਤੇ ਚੱਲੇਗੀ, ਅਸੀਂ ਸਰਕਾਰ ਨੂੰ ਦਿਖਾਵਾਂਗੇ ਕਿ ਅਸੀਂ ਵੀ ਸੰਸਦ ਚਲਾ ਸਕਦੇ ਹਾਂ।