ਕਿਸਮਤ ਜਦੋਂ ਮਿਹਰਬਾਨ ਹੁੰਦੀ ਹੈ ਤਾਂ ਫਰਸ਼ ਤੋਂ ਅਰਸ਼ ‘ਤੇ ਪਹੁੰਚਣ ‘ਚ ਸਮਾਂ ਨਹੀਂ ਲੱਗਦਾ, ਜਾਂ ਫਿਰ ਇਹ ਕਹੀਏ ਕਿ ਸਮੇਂ ਦੀ ਗਰਦਿਸ਼ ਤੋਂ ਇੱਕ ਮਾਸੂਮ ਸ਼ਾਹਜੇਬ ਦੀ ਜ਼ਿੰਦਗੀ ‘ਤੇ ਛਾਏ ਮੁਸੀਬਤ ਤੇ ਬੱਦਲ ਇੱਕ ਝਟਕੇ ‘ਚ ਝੜ ਗਏ ਤੇ ਖੁਸ਼ੀਆਂ ਦੀ ਬਾਰਿਸ਼ ਹੋਣ ਲੱਗੀ।
ਦੋ ਵਕਤ ਦੀ ਰੋਟੀ ਲਈ ਕਦੇ ਚਾਹ ਦੀ ਦੁਕਾਨ ‘ਤੇ ਜੂਠੇ ਬਰਤਨ ਧੋਣੇ ਤੇ ਕਦੇ ਦੂਜਿਆਂ ਦੇ ਅੱਗੇ ਹੱਥ ਫੈਲਾਉਣ ਵਾਲੇ ਇਕ ਮਾਸੂਮ ਦੀ ਜ਼ਿੰਦਗੀ ਅਚਾਨਕ ਇੰਝ ਬਦਲੀ ਕਿ ਹਰ ਕੋਈ ਹੈਰਾਨ ਹੈ।
ਕਰੋੜਾਂ ਦੀ ਪੁਸ਼ਤੈਨੀ ਜਾਇਦਾਦ ਦਾ ਮਾਲਿਕ ਬਣ ਗਿਆ
ਅਕੀਦਤ ਦੀ ਨਗਰੀ ਪਿਰਾਨ ਕਲਿਅਰ ‘ਚ ਇਹ ਕੋਈ ਕਹਾਣੀ ਨਹੀਂ, ਸਗੋਂ ਹਕੀਕਤ ਹੈ।ਬੇਸਹਾਰਾ ਘੁੰਮਣ ਵਾਲਾ ਇਕ ਸਧਾਰਨ ਜਿਹੇ ਲੜਨੇ ਨੂੰ ਨਾ ਸਿਰਫ਼ ਉਸਦਾ ਖੋਇਆ ਹੋਇਆ ਪਰਿਵਾਰ ਮਿਲ ਗਿਆ, ਸਗੋਂ ਸਹਾਰਨਪੁਰ ਉਤਰ ਪ੍ਰਦੇਸ਼ ‘ਚ ਉਹ ਆਪਣੇ ਕਰੋੜਾਂ ਦੇ ਪੁਸ਼ਤੈਨੀ ਜਾਇਦਾਦ ਦਾ ਮਲਿਕ ਵੀ ਬਣ ਗਿਆ।
ਸਹਾਰਨਪੁਰ ਦੇ ਪੰਡੋਲੀ ਪਿੰਡ ਨਿਵਾਸੀ ਇਮਰਾਨਾ ਸਾਲ 2019 ‘ਚ ਸਹੁਰੇ ਵਾਲਿਆਂ ਤੋਂ ਨਾਰਾਜ਼ ਹੋ ਕੇ ਆਪਣੇ ਪੇਕੇ ਯਮੁਨਾਨਗਰ ਚਲੀ ਗਈ ਸੀ।ਜਦੋਂ ਉਸਦੇ ਪਤੀ ਨਾਵੇਦ ਉਸ ਨੂੰ ਲੈਣ ਲਈ ਯਮੁਨਾਨਗਰ ਗਏ ਸੀ, ਉਹ ਨਰਾਜ਼ ਹੋ ਕੇ ਆਪਣੇ 8 ਸਾਲ ਦੇ ਬੇਟੇ ਸ਼ਾਹਜੇਬ ਦੇ ਨਾਲ ਘਰ ਛੱਡ ਕੇ ਨਿਕਲ ਗਈ ਤੇ ਕਲੀਅਰ ‘ਚ ਆ ਕੇ ਰਹਿਣ ਲੱਗੀ।ਇਸ ਦੌਰਾਨ ਨਾਵੇਦ ਦੀ ਮੌਤ ਹੋ ਗਈ।
ਕਲਿਅਰ ‘ਚ ਮਾਂ ਇਮਰਾਨਾ ਦੀ ਕੋਰੋਨਾ ਨਾਲ ਮੌਤ ਹੋ ਗਈ : ਨਾਵੇਦ ਇਕ ਕਿਸਾਨ ਸੀ।ਇਸੇ ਦੌਰਾਨ ਕਲਿਅਰ ‘ਚ ਇਮਰਾਨਾ ਦੀ ਵੀ ਕੋਰੋਨਾ ਨਾਲ ਮੌਤ ਹੋ ਗਈ।ਇਸ ਤੋਂ ਬਾਅਦ ਸ਼ਾਹਜੇਬ ਅਨਾਥ ਹੋ ਗਿਆ।ਉਹ ਕਲਿਅਰ ‘ਚ ਰਹਿ ਕੇ ਚਾਹ ਆਦਿ ਦੀਆਂ ਦੁਕਾਨਾਂ ‘ਤੇ ਬਰਤਨ ਧੋਣ ਲੱਗਾ, ਲੋਕਾਂ ਤੋਂ ਭੀਖ ਮੰਗ ਕੇ ਗੁਜਰ ਬਸਰ ਕਰਨ ਲੱਗਾ।
ਇਸ ਦੌਰਾਨ ਸ਼ਾਹਜੇਬ ਦੇ ਛੋਟੇ ਦਾਦਾ ਸ਼ਾਹ ਆਲਮ ਨੇ ਆਪਣੇ ਪੋਤੇ ਤੇ ਬਹੂ ਦੀ ਤਲਾਸ਼ ਸ਼ੁਰੂ ਕਰ ਦਿੱਤੀ।ਨਾਲ ਹੀ ਇੰਟਰਨੈੱਟ ਮੀਡੀਆ ‘ਤੇ ਇਕ ਫੋਟੋ ਵੀ ਪਾਇਆ।ਜਿਸ ਤੋਂ ਬਾਅਦ ਵੀਰਵਾਰ ਨੂੰ ਕਲਿਅਰ ਆਏ ਸ਼ਾਹ ਆਲਮ ਦੇ ਇਕ ਦੂਰ ਦੇ ਰਿਸ਼ਤੇਦਾਰ ਨੇ ਉਸਨੂੰ ਪਛਾਣ ਲਿਆ ਤੇ ਉਸਨੇ ਸ਼ਾਹ ਆਲਮ ਨੂੰ ਇਸ ਗੱਲ ਦੀ ਸੂਚਨਾ ਦਿੱਤੀ।ਸ਼ਾਹ ਆਲਮ ਆਪਣੇ ਪੋਤੇ ਨੂੰ ਨਾਲ ਲੈ ਗਏ।
ਦਾਦਾ ਨੇ ਕੀਤਾ ਇਨਸਾਫ਼ ਤਾਂ ਬਣੀ ਗੱਲ : ਘਰ ਤੋਂ ਪਤਨੀ ਸਮੇਤ ਬੇਟੇ ਦੇ ਗਾਇਬ ਹੋਣ ਦੇ ਸਦਮੇ ‘ਚ ਪਿਤਾ ਨੇ ਦਮ ਤੋੜ ਦਿੱਤਾ।ਪਰ ਹਿਮਾਚਲ ‘ਚ ਸਰਕਾਰੀ ਅਧਿਆਪਕ ਰਹਿ ਚੁੱਕੇ ਦਾਦਾ ਮੁਹੰਮਦ ਯਾਕੂਬ ਨੇ ਬੇਟੇ ਤੋਂ ਬਾਅਦ ਉਸਦੀ ਨਿਸ਼ਾਨੀ ਨੂੰ ਲੱਭਣ ਲਈ ਬਹੁਤ ਜੱਦੋਜਹਿਦ ਕੀਤੀ।ਕੋਈ ਫਾਇਦਾ ਨਹੀਂ ਹੋਇਆ ਤੇ ਦਾਦਾ ਵੀ ਚਲ ਵਸੇ।
ਖਾਸ ਗੱਲ ਇਹ ਹੈ ਕਿ ਉਹ ਦੁਨੀਆ ਤੋਂ ਜਾਂਦੇ ਜਾਂਦੇ ਇਨਸਾਫ ਕਰ ਗਏ ਤੇ ਆਪਣੀ ਅੱਧੀ ਜਾਇਦਾਦ ਮਾਸੂਮ ਪੋਤੇ ਤੇ ਅੱਧੀ ਜਾਇਦਾਦ ਦੂਜੇ ਬੇਟੇ ਦੇ ਨਾਮ ਕੀਤੀ।ਦਾਦਾ ਨੇ ਆਪਣੀ ਵਸੀਅਤ ‘ਚ ਲਿਖਿਆ ਕਿ ਜਦੋਂ ਉਸਦਾ ਪੋਤਾ ਆਉਂਦਾ ਹੈ ਤਾਂ ਅੱਧੀ ਜਾਇਦਾਦ ਉਸਨੂੰ ਸੌਂਪ ਦਿੱਤੀ ਜਾਵੇ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h