ਜੈਵਿਕ ਖੇਤੀ ਰਾਹੀਂ ਬਠਿੰਡਾ ਦੇ ਪਿੰਡ ਬੀੜ ਬਹਿਮਨ ਦੇ ਅਗਾਂਹ ਵਧੂ ਕਿਸਾਨ ਜਗਸੀਰ ਸਿੰਘ ਵੱਲੋਂ ਪਿਛਲੇ ਚਾਰ ਸਾਲਾਂ ਤੋਂ ਜੈਵਿਕ ਖੇਤੀ ਕੀਤੀ ਜਾ ਰਹੀ ਹੈ। ਨੌਜਵਾਨ ਕਿਸਾਨ ਨੇ ਗੱਲਬਾਤ ਦੌਰਾਨ ਦੱਸਿਆ ਕਿ ਪਿਛਲੇ ਚਾਰ ਸਾਲਾਂ ਤੋਂ ਉਹ ਚਾਰ ਏਕੜ ਜ਼ਮੀਨ ਵਿੱਚ ਜੈਵਿਕ ਖੇਤੀ ਕਰ ਰਹੇ ਹਨ। ਉਹਨਾਂ ਦਾ ਇੱਕੋ ਮਿਸ਼ਨ ਹੈ ਕਿ ਰਸੋਈ ਬਾਜ਼ਾਰ ਮੁਕਤ ਅਤੇ ਧਰਤੀ ਜ਼ਹਿਰ-ਮੁਕਤ ਕਰਨੀ ਹੈ।
ਉਨ੍ਹਾਂ ਕਿਹਾ ਕਿ ਮਹਿਜ ਸੱਤ ਮਰਲੇ ਜ਼ਮੀਨ ਵਿਚ ਉਨ੍ਹਾਂ ਵੱਲੋਂ ਘਰੇਲੂ ਵਰਤੋਂ ਲਈ ਸਬਜੀਆਂ ਲਾਈ ਜਾਂਦੀ ਹੈ। ਇਸਦੇ ਨਾਲ ਹੀ ਉਹਨਾਂ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਾਢੇ ਪੰਜ ਸੌ ਸਾਲਾ ਤੇ ਸ੍ਰੀ ਗੁਰੂ ਨਾਨਕ ਜੰਗਲ ਲਗਾਇਆ ਗਿਆ ਹੈ ,ਤਾਂ ਜੋ ਅਲੋਪ ਹੋ ਰਹੇ ਪੰਛੀਆਂ ਨੂੰ ਰੈਣ ਬਸੇਰਾ ਮਿਲ ਸਕੇ ਅਤੇ ਉਨ੍ਹਾਂ ਦੀ ਹੋਂਦ ਨੂੰ ਬਚਾਇਆ ਜਾ ਸਕੇ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਚਾਰ ਏਕੜ ਦੇ ਵਿਚ ਮਿਸ਼ਰਤ ਹੈ ਫ਼ਲ ਅਤੇ ਸਬਜ਼ੀਆਂ ਦਾ ਉਤਪਾਦਨ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਰਸਾਇਣਕ ਖਾਦਾਂ ਨਾਲ ਇਕੱਲਾ ਮਨੁੱਖ ਪ੍ਰਭਾਵਤ ਨਹੀਂ ਹੋ ਰਿਹਾ ਇਸਦੇ ਨਾਲ ਦੁੱਧ ਦੇਣ ਵਾਲੇ ਜਾਨਵਰ ਵੀ ਪ੍ਰਭਾਵਤ ਹੋ ਰਹੇ ਹਨ।
ਇਸ ਲਈ ਉਨ੍ਹਾਂ ਵੱਲੋਂ ਜੈਵਿਕ ਖੇਤੀ ਰਾਹੀਂ ਹਰਾ ਚਾਰਾ ਦਾ ਉਤਪਾਦਨ ਕੀਤਾ ਜਾਂਦਾ ਹੈ ਤਾਂ ਜੋ ਦੁਧਾਰੂ ਪਸ਼ੂਆਂ ਦੀ ਸਿਹਤ ਤੰਦਰੁਸਤ ਰਹੇ ਹਨ। ਸ਼ੁਰੂ-ਸ਼ੁਰੂ ‘ਚ ਉਹਨਾਂ ਨੂੰ ਜੈਵਿਕ ਖੇਤੀ ਨੂੰ ਲੈ ਕੇ ਲੋਕਾਂ ਤੋਂ ਕਈ ਤਰ੍ਹਾਂ ਦੀਆਂ ਗੱਲਾਂ ਵੀ ਸੁਣਾਉਣੀਆਂ ਪਈਆਂ ਅਤੇ ਪਰਿਵਾਰ ਵੱਲੋਂ ਵੀ ਇਤਰਾਜ਼ ਜ਼ਾਹਰ ਕੀਤਾ ਜਾਂਦਾ ਰਿਹਾ। ਪਰ ਉਹ ਆਪਣੇ ਮਿਸ਼ਨ ਵਿੱਚ ਲੱਗੇ ਰਹੇ ਅਤੇ ਅੱਜ ਉਹਨਾਂ ਵੱਲੋਂ ਹੌਲੀ-ਹੌਲੀ ਜੈਵਿਕ ਖੇਤੀ ਹੇਠ ਰਕਬਾ ਵਧਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੈਵਿਕ ਖੇਤੀ ਰਾਹੀਂ ਜਿਥੇ ਧਰਤੀ ਨੂੰ ਰਸਾਇਣਿਕ ਖਾਦਾਂ ਤੋਂ ਬਚਾਇਆ ਜਾ ਸਕਦਾ ਹੈ ਉੱਥੇ ਹੀ ਮਨੁੱਖ ਨੂੰ ਨੂੰ ਵੀ ਕਈ ਬਿਮਾਰੀਆਂ ਤੋਂ ਵੀ ਛੁਟਕਾਰਾ ਮਿਲਦਾ ਹੈ।
ਉਨ੍ਹਾਂ ਦੂਸਰੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਝੋਨੇ ਅਤੇ ਕਣਕ ਦੇ ਫ਼ਸਲੀ ਚੱਕਰ ਵਿਚੋਂ ਨਿਕਲਣ ਅਤੇ ਰੋਜ਼ਮਰਾ ਦੀਆਂ ਲੋੜਾਂ ਦੀਆਂ ਚੀਜ਼ਾਂ ਦਾ ਉਤਪਾਦਨ ਕਰਨ ਕਿਉਂਕਿ ਅੱਜ ਦੇ ਬਹੁਤੇ ਕਿਸਾਨ ਘਰੇਲੂ ਸਰੋਤ ਵਾਲੀਆਂ ਚੀਜ਼ਾਂ ਦਾ ਉਤਪਾਦਨ ਨਹੀਂ ਕਰ ਰਹੇ ਅਤੇ ਜ਼ਿਆਦਾਤਰ ਰਸਾਇਣਿਕ ਖਾਦਾਂ ਵਾਲਿਆਂ ਬਾਜ਼ਾਰ ‘ਚ ਸਬਜ਼ੀਆਂ ਫਲ ਫਰੂਟ ਆਦਿ ਖਰੀਦੇ ਹਨ। ਉਹਨਾਂ ਕਿਹਾ ਕਿ ਬੱਚਿਆਂ ਨੂੰ ਮੋਬਾਈਲ ਤੋਂ ਦੂਰ ਰੱਖਣ ਲਈ ਹਰ ਕਿਸਾਨ ਨੂੰ ਆਪਣੇ ਘਰ ਵਿੱਚ ਜੈਵਿਕ ਸਬਜ਼ੀਆਂ ਦੀ ਖੇਤੀ ਕਰਨੀ ਚਾਹੀਦੀ ਹੈ ਅਤੇ ਥੋੜਾ ਸਮਾਂ ਬਚਿਆ ਹੈ ਇਸ ਖੇਤੀ ਨੂੰ ਦੇਣਾ ਚਾਹੀਦਾ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h