ਮਹਾਰਾਸ਼ਟਰ ਅਤੇ ਤੇਲੰਗਾਨਾ ਰਾਜਾਂ ਦੀ ਸਰਹੱਦ ‘ਤੇ ਬਣਿਆ ਇਕ ਘਰ ਚਰਚਾ ‘ਚ ਹੈ। ਦਰਅਸਲ, ਇਹ ਘਰ ਦੋਵਾਂ ਰਾਜਾਂ ਵਿੱਚ ਪੈਂਦਾ ਹੈ। ਅੱਧਾ ਘਰ ਮਹਾਰਾਸ਼ਟਰ ਵਿੱਚ ਹੈ ਅਤੇ ਬਾਕੀ ਅੱਧਾ ਤੇਲੰਗਾਨਾ ਵਿੱਚ ਹੈ। ਦੋ ਰਾਜਾਂ ਵਿੱਚ ਵੰਡੇ ਇਸ ਘਰ ਦੀ ਰਸੋਈ ਤੇਲੰਗਾਨਾ ਵਿੱਚ ਹੈ, ਜਦੋਂ ਕਿ ਬੈੱਡਰੂਮ ਅਤੇ ਹਾਲ ਮਹਾਰਾਸ਼ਟਰ ਵਿੱਚ ਹੈ। ਲੋਕਾਂ ਨੂੰ ਇਹ ਗੱਲ ਸੁਣਨ ਵਿੱਚ ਅਜੀਬ ਲੱਗ ਸਕਦੀ ਹੈ ਪਰ ਇਹ ਅਸਲੀਅਤ ਹੈ।
ਪਵਾਰ ਪਰਿਵਾਰ ਤੇਲੰਗਾਨਾ ਅਤੇ ਮਹਾਰਾਸ਼ਟਰ ਦੀ ਸਰਹੱਦ ‘ਤੇ ਮਹਾਰਾਜਗੁੜਾ ਪਿੰਡ ‘ਚ 10 ਕਮਰਿਆਂ ਵਾਲੇ ਘਰ ‘ਚ ਰਹਿੰਦਾ ਹੈ। ਪਵਾਰ ਪਰਿਵਾਰ ਦੇ ਘਰ ਦੇ ਚਾਰ ਕਮਰੇ ਤੇਲੰਗਾਨਾ ‘ਚ ਹਨ, ਜਦਕਿ ਚਾਰ ਹੋਰ ਮਹਾਰਾਸ਼ਟਰ ਸੂਬੇ ‘ਚ ਆਉਂਦੇ ਹਨ।
ਘਰ ਦਾ ਰਸੋਈ ਦਾ ਹਿੱਸਾ ਤੇਲੰਗਾਨਾ ਵਿੱਚ ਹੈ, ਜਦੋਂ ਕਿ ਹਾਲ ਅਤੇ ਬੈੱਡਰੂਮ ਦਾ ਹਿੱਸਾ ਮਹਾਰਾਸ਼ਟਰ ਵਿੱਚ ਹੈ। ਪਵਾਰ ਪਰਿਵਾਰ ਵਿੱਚ ਕੁੱਲ 13 ਮੈਂਬਰ ਹਨ। ਉੱਤਮ ਪਵਾਰ ਅਤੇ ਚੰਦੂ ਪਵਾਰ 10 ਕਮਰਿਆਂ ਵਾਲੇ ਘਰ ਵਿੱਚ ਸਾਲਾਂ ਤੋਂ ਰਹਿ ਰਹੇ ਹਨ।
Maharashtra | A house in Maharajguda village, Chandrapur is spread b/w Maharashtra & Telangana – 4 rooms fall in Maha while 4 others in Telangana
Owner, Uttam Pawar says, "12-13 of us live here. My brother's 4 rooms in Telangana&4 of mine in Maharashtra, my kitchen in Telangana" pic.twitter.com/vAOzvJ5bme
— ANI (@ANI) December 15, 2022
ਸਰਹੱਦੀ ਵਿਵਾਦ 1969 ਵਿੱਚ ਸ਼ੁਰੂ ਹੋਇਆ ਸੀ, ਜਿਸ ਤੋਂ ਬਾਅਦ ਪਵਾਰ ਪਰਿਵਾਰ ਦਾ ਘਰ ਅਤੇ ਜ਼ਮੀਨ ਦੋ ਰਾਜਾਂ ਵਿੱਚ ਵੰਡੀ ਗਈ ਸੀ। ਉੱਤਮ ਪਵਾਰ ਨੇ ਕਿਹਾ ਕਿ ਸਾਡਾ ਘਰ ਮਹਾਰਾਸ਼ਟਰ ਅਤੇ ਤੇਲੰਗਾਨਾ ਦੋਹਾਂ ਸੂਬਿਆਂ ‘ਚ ਹੈ। ਪਰ ਇਸ ਕਾਰਨ ਅੱਜ ਤੱਕ ਉਸ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ। ਪਰਿਵਾਰ ਦੋਵਾਂ ਰਾਜਾਂ ਵਿੱਚ ਪ੍ਰਾਪਰਟੀ ਟੈਕਸ ਅਦਾ ਕਰਦਾ ਹੈ, ਬਦਲੇ ਵਿੱਚ ਉਨ੍ਹਾਂ ਨੂੰ ਦੋਵਾਂ ਰਾਜਾਂ ਦੀਆਂ ਸਰਕਾਰੀ ਸਕੀਮਾਂ ਦਾ ਲਾਭ ਮਿਲਦਾ ਹੈ। ਪਵਾਰ ਪਰਿਵਾਰ ਕੋਲ ਦੋਵਾਂ ਰਾਜਾਂ ਦੇ ਰਜਿਸਟ੍ਰੇਸ਼ਨ ਨੰਬਰਾਂ ਵਾਲੇ ਵਾਹਨ ਹਨ।
14 ਪਿੰਡਾਂ ਦੀ ਹੱਦਬੰਦੀ ਨੂੰ ਲੈ ਕੇ ਹੈ ਵਿਵਾਦ
ANI ਦੀ ਰਿਪੋਰਟ ਮੁਤਾਬਕ ਮਹਾਰਾਸ਼ਟਰ ਅਤੇ ਤੇਲੰਗਾਨਾ ਰਾਜਾਂ ਦੀ ਸਰਹੱਦ ਨਾਲ ਲੱਗਦੀ ਜੀਵਤੀ ਤਹਿਸੀਲ ਦੇ 14 ਪਿੰਡਾਂ ਦੀ ਸਰਹੱਦ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਇਨ੍ਹਾਂ 14 ਪਿੰਡਾਂ ਵਿੱਚ ਮਹਾਰਾਜਗੁੜਾ ਪਿੰਡ ਵੀ ਸ਼ਾਮਲ ਹੈ। ਇਹ ਪਿੰਡ ਵੀ ਦੋ ਰਾਜਾਂ ਵਿੱਚ ਵੰਡਿਆ ਹੋਇਆ ਹੈ। ਇਸ ਪਿੰਡ ਦਾ ਅੱਧਾ ਹਿੱਸਾ ਤੇਲੰਗਾਨਾ ਅਤੇ ਅੱਧਾ ਮਹਾਰਾਸ਼ਟਰ ਕੋਲ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h