ਮੋਦੀ ਸਰਕਾਰ ਦੇ ਖੇਤੀ ਕਾਲੇ ਕਾਨੂੰਨਾਂ ਵਿਰੁੱਧ ਪੰਜਾਬ ਭਰ ਅਤੇ ਦਿੱਲੀ ‘ਚ ਪਿਛਲੇ 8 ਮਹੀਨਿਆਂ ਤੋਂ ਲਗਾਤਾਰ ਅੰਦੋਲਨ ਚੱਲ ਰਿਹਾ ਹੈ।ਪੰਜਾਬ ਪਿਛਲੇ ਕੁਝ ਦਿਨਾਂ ਤੋਂ ਗੰਨੇ ਦੀ ਕੀਮਤ ‘ਚ ਵਾਧੇ ਦੀ ਮੰਗ ਨੂੰ ਲੈ ਕੇ ਸ਼ਨੀਵਾਰ ਨੂੰ ਜਲੰਧਰ ‘ਚ ਰੇਲਵੇ ਟ੍ਰੈਕ ਅਤੇ ਇੱਕ ਰਾਸ਼ਟਰੀ ਮਾਰਗ ਜਾਮ ਕਰ ਦਿੱਤਾ।
ਇਸ ਨਾਲ ਗੱਡੀਆਂ ਦੀ ਆਵਾਜਾਈ ਅਤੇ ਵਾਹਨਾਂ ਦੀ ਆਵਾਜਾਈ ਪ੍ਰਭਾਵਿਤ ਹੋਈ।ਫਿਰੋਜ਼ਪੁਰ ਡਿਵੀਜ਼ਨ ਦੇ ਰੇਲਵੇ ਅਧਿਕਾਰੀਆਂ ਅਨੁਸਾਰ, 50 ਰੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ।ਇਸ ਦੇ ਨਾਲ ਹੀ, 54 ਰੇਲ ਗੱਡੀਆਂ ਨੂੰ ਜਾਂ ਤਾਂ ਮੋੜ ਦਿੱਤਾ ਗਿਆ ਜਾਂ ਉਨਾਂ੍ਹ ਨੂੰ ਪਹਿਲਾਂ ਹੀ ਰੋਕ ਦਿੱਤਾ ਗਿਆ ਕੁਝ ਗੱਡੀਆਂ ਦਾ ਸਮਾਂ ਵੀ ਤਬਦੀਲ ਕੀਤਾ ਗਿਆ।