Punjab Farmers: ਪੰਜਾਬ ਦੇ ਕਿਸਾਨ ਹਿਮਾਚਲ ਪ੍ਰਦੇਸ਼ ਨੂੰ ਛੱਡ ਕੇ ਉਤਰ ਭਾਰਤ ਦੇ ਬਾਕੀ ਸਾਰੇ ਸੂਬਿਆਂ ‘ਚ ਖੇਤੀ ਜ਼ਮੀਨ ਖ੍ਰੀਦ ਸਕਦੇ ਹਨ।ਇਹ ਗੱਲ ਕੇਂਦਰ ਸਰਕਾਰ ਵਲੋਂ ਪੰਜਾਬ ਸਰਕਾਰ ਵਲੋਂ ਭੇਜੇ ਗਏ ਸਵਾਲ ‘ਚ ਕਹੀ ਗਈ ਹੈ।
ਇਸੇ ਮਹੀਨੇ ਹੋਣ ਵਾਲੇ ਉਤਰੀ ਖੇਤਰੀ ਜੋਨਲ ਮੀਟਿੰਗ ‘ਚ ਪੰਜਾਬ ਵਲੋਂ ਰੱਖੇ ਜਾਣ ਵਾਲੇ ਏਜੰਡੇ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਕਿਸਾਨਾਂ ਵਲੋਂ ਰੱਖੀਆਂ ਗਈਆਂ ਸਮੱਸਿਆਵਾਂ ਦਾ ਖਾਕਾ ਤਿਆਰ ਕੀਤਾ ਸੀ।ਜਿਨ੍ਹਾਂ ‘ਚ ਕਿਸਾਨਾਂ ਨੇ ਹੋਰ ਸੂਬਿਆਂ ‘ਚ ਖੇਤੀ ਭੂਮੀ ਖ੍ਰੀਦਣ ਸੰਬੰਧੀ ਕਾਨੂੰਨਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਸੀ ਕਿ ਪੰਜਾਬ ਦੇ ਕਿਸਾਨਾਂ ਲਈ ਉਤਰ ਭਾਰਤ ਦੇ ਹੋਰ ਸੂਬਿਆਂ ‘ਚ ਭੂਮੀ ਖ੍ਰੀਦਣਾ ਸੰਭਵ ਨਹੀਂ ਰਹਿ ਗਿਆ।
ਪੰਜਾਬ ਸਰਕਾਰ ਨੇ ਇਸ ਮੁੱਦੇ ਨੂੰ ਜੋਨਲ ਮੀਟਿੰਗ ਦੇ ਏਜੰਡੇ ‘ਚ ਸ਼ਾਮਿਲ ਕਰਨ ਲਈ ਭੇਜਿਆ ਸੀ, ਜਿਸ ‘ਤੇ ਕੇਂਦਰ ਵਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਰਾਜਸਥਾਨ ‘ਚ ਦੇਸ਼ ਦਾ ਕੋਈ ਵੀ ਨਾਗਰਿਕ ਖੇਤੀ ਭੂਮੀ ਖ੍ਰੀਦ ਸਕਦਾ ਹੈ।ਹਾਲਾਂਕਿ ਹਿਮਾਚਲ ‘ਚ ਸਿਰਫ਼ ਹਿਮਾਚਲ ਦੇ ਲੋਕ ਹੀ ਖੇਤੀ ਭੂਮੀ ਖ੍ਰੀਦ ਸਕਦੇ ਹਨ।ਉਤਰ ਪ੍ਰਦੇਸ਼ ‘ਚ ਵੀ ਦੇਸ਼ ਦਾ ਕੋਈ ਵੀ ਨਾਗਰਿਕ ਖੇਤੀ ਭੂਮੀ ਖ੍ਰੀਦ ਸਕਦਾ ਹੈ, ਦੂਜੇ ਪਾਸੇ ਜੰਮੂ ਕਸ਼ਮੀਰ ‘ਚ ਅਨੁਛੇਦ 370 ਹਟਾਏ ਜਾਣ ਤੋਂ ਬਾਅਦ
ਸੂਬਾ ਸਰਕਾਰ ਨੇ ਭੂਮੀ ਖ੍ਰੀਦ ਸਬੰਧੀ ਕੁਝ ਪ੍ਰਤੀਬੰਧਾਂ ਨੂੰ ਹਟਾ ਲਿਆ ਹੈ।ਉਤਰਾਖੰਡ ‘ਚ ਵੀ ਕੋਈ ਵੀ ਨਾਗਰਿਕ ਖੇਤੀ ਭੂਮੀ ਖ੍ਰੀਦ ਸਕਦਾ ਹੈ।
ਕੇਂਦਰ ਵਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਪੰਜਾਬ ਦੇ ਕਿਸਾਨਾਂ ਲਈ ਹੋਰ ਸੂਬਿਆਂ ‘ਚ ਜਮੀਨ ਖ੍ਰੀਦਣ ਲਈ ਸਬੰਧਿਤ ਸੂਬਿਆਂ ਦੀ ਸਹਿਮਤੀ ਦੇ ਨਾਲ ਜਮੀਨ ਖ੍ਰੀਦਣ ਦੀ ਆਗਿਆ ਹੈ, ਕਿਉਂਕਿ ਸਬੰਧਿਤ ਸੂਬਿਆਂ ਦੇ ਕਿਸਾਨਾਂ ਨੂੰ ਵੀ ਪੰਜਾਬ ‘ਚ ਜਮੀਨ ਖ੍ਰੀਦਣ ਦੀ ਆਜ਼ਾਦੀ ਹੈ।ਜਿਵੇਂ ਕਿ ਸੰਵਿਧਾਨ ‘ਚ ਦਰਜ ਹੈ, ਸਾਰੇ ਸੂਬਿਆਂ ‘ਚ ਨਾਗਰਿਕਾਂ ਨੂੰ ਬਿਨ੍ਹਾਂ ਕਿਸੇ ਭੇਦਭਾਵ ਦੇ ਸਮਾਨ ਮੌਕੇ ਮਿਲੇ ਹਨ।
ਇਹ ਵੀ ਪੜ੍ਹੋ : ਦੁਖਦਾਇਕ ਖ਼ਬਰ: ਫੇਸਬੁੱਕ ਦੇ ਚਰਚਿਤ ਚਿਹਰੇ ਵੈਦ ਬਲਵਿੰਦਰ ਢਿੱਲੋਂ ਦੇ ਬੇਟੇ ਦੀ ਹਾਰਟ ਅਟੈਕ ਨਾਲ ਮੌਤ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h