Punjab Government: ਪੰਜਾਬ ‘ਚ ਨਵੰਬਰ ਤੱਕ ਪਿਛਲੇ ਦੋ ਸਾਲਾਂ ਵਿੱਚ ਜੀਐਸਟੀ ਵਸੂਲੀ ਤੋਂ ਸਰਕਾਰ ਦੇ ਮਾਲੀਏ ਵਿੱਚ 24.50 ਫੀਸਦੀ ਦਾ ਵਾਧਾ ਹੋਇਆ ਹੈ। ਹਾਲਾਂਕਿ ਇਸ ਮਹੀਨੇ ਟੈਕਸ ਦੇ ਵੱਖ-ਵੱਖ ਸਰੋਤਾਂ ਤੋਂ ਸਰਕਾਰ ਦੀ ਆਮਦਨ ਘਟੀ ਹੈ। ਇਸ ‘ਚ 7.96 ਫੀਸਦੀ ਦੀ ਕਮੀ ਆਈ ਹੈ ਪਰ ਨਵੰਬਰ 2022 ‘ਚ ਸਰਕਾਰ ਨੂੰ ਜੀਐੱਸਟੀ ਤੋਂ 1,412.15 ਕਰੋੜ ਰੁਪਏ ਦੀ ਕਮਾਈ ਹੋਈ, ਜਦਕਿ ਪਿਛਲੇ ਸਾਲ ਇਸ ਮਹੀਨੇ ‘ਚ ਜੀਐੱਸਟੀ ਆਮਦਨ ਦਾ ਅੰਕੜਾ 1,257.32 ਕਰੋੜ ਰੁਪਏ ਸੀ।
ਖਾਸ ਗੱਲ ਇਹ ਹੈ ਕਿ ਹੁਣ ਤੱਕ ਦੋ ਸਾਲਾਂ ‘ਚ ਜੀਐੱਸਟੀ ਮਾਲੀਆ ‘ਚ 24.50 ਫੀਸਦੀ ਦਾ ਵਾਧਾ ਹੋਇਆ ਹੈ। ਇਨ੍ਹਾਂ ਦੋ ਸਾਲਾਂ ਵਿੱਚ ਪੰਜਾਬ ਸਰਕਾਰ ਨੇ ਇਕੱਲੇ ਜੀਐਸਟੀ ਤੋਂ 2,355.16 ਕਰੋੜ ਰੁਪਏ ਕਮਾਏ ਹਨ। ਇਸ ਵਾਰ ਨਵੰਬਰ ਮਹੀਨੇ ਵਿੱਚ ਸਰਕਾਰ ਦੇ ਜੀਐਸਟੀ ਮਾਲੀਏ ਵਿੱਚ 12.31 ਫੀਸਦੀ ਦਾ ਵਾਧਾ ਹੋਇਆ ਹੈ।
ਆਬਕਾਰੀ ਤੇ ਕਰ ਵਿਭਾਗ ਪੰਜਾਬ ਦੇ ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ ਸਾਲ 2022-23 ‘ਚ ਨਵੰਬਰ ਮਹੀਨੇ ਤੱਕ ਸਰਕਾਰ ਨੂੰ ਜੀਐੱਸਟੀ ਕੁਲੈਕਸ਼ਨ ਤੋਂ 1,1967.76 ਕਰੋੜ ਰੁਪਏ ਦੀ ਆਮਦਨ ਹੋਈ ਹੈ, ਜਦੋਂ ਕਿ ਪਿਛਲੇ ਸਾਲ 2021-22 ‘ਚ 9612.60 ਕਰੋੜ ਰੁਪਏ ਜੀਐਸਟੀ ਤੋਂ ਕਮਾਈ ਹੋਈ ਸੀ। ਇਸ ਤਰ੍ਹਾਂ 24.50 ਫੀਸਦੀ ਦੇ ਵਾਧੇ ਨਾਲ ਸਰਕਾਰ ਨੂੰ 2,355.16 ਕਰੋੜ ਰੁਪਏ ਦੀ ਵਾਧੂ ਆਮਦਨ ਹੋਈ ਹੈ।
ਇਸੇ ਤਰ੍ਹਾਂ ਹੁਣ ਤੱਕ ਪੰਜਾਬ ਸਰਕਾਰ ਨੇ ਵੈਟ, ਸੀਐਸਟੀ, ਜੀਐਸਟੀ, ਪੀਐਸਡੀਟੀ ਅਤੇ ਆਬਕਾਰੀ ਵਰਗੇ ਵੱਖ-ਵੱਖ ਹੈੱਡਾਂ ਤੋਂ ਦੋ ਸਾਲਾਂ ਵਿੱਚ 12.13 ਫੀਸਦੀ ਦੀ ਵਾਧੂ ਆਮਦਨ ਹਾਸਲ ਕੀਤੀ ਹੈ। ਇਨ੍ਹਾਂ ਦੋ ਸਾਲਾਂ ‘ਚ ਸਰਕਾਰ ਦੇ ਮਾਲੀਏ ‘ਚ 2,365.64 ਕਰੋੜ ਰੁਪਏ ਦਾ ਵਾਧਾ ਹੋਇਆ ਹੈ।
ਹੁਣ ਤੱਕ ਦਾ ਲਾਭ ਅਤੇ ਨੁਕਸਾਨ (ਪ੍ਰਤੀਸ਼ਤ ਵਿੱਚ)
ਅੰਕੜਿਆਂ ਮੁਾਤਬਕ ਪੰਜਾਬ ਵਿੱਚ ਇਸ ਵਾਰ ਨਵੰਬਰ 2022 ਵਿੱਚ ਵੈਟ ਤੋਂ ਹੋਣ ਵਾਲੇ ਮਾਲੀਏ ਵਿੱਚ 38.96 ਫੀਸਦੀ ਦੀ ਕਮੀ ਆਈ ਹੈ। ਇਸੇ ਤਰ੍ਹਾਂ ਸੀਐਸਟੀ ਵਿੱਚ 24.91 ਫੀਸਦੀ, ਪੀਐਸਡੀਟੀ ਵਿੱਚ 2.87 ਫੀਸਦੀ ਦਾ ਨੁਕਸਾਨ ਹੋਇਆ ਹੈ। ਦੂਜੇ ਪਾਸੇ ਜੀਐਸਟੀ ਵਿੱਚ 12.31 ਫੀਸਦੀ ਅਤੇ ਐਕਸਾਈਜ਼ ਵਿੱਚ 12.75 ਫੀਸਦੀ ਦਾ ਵਾਧਾ ਹੋਇਆ ਹੈ।
ਇਸ ਤੋਂ ਇਲਾਵਾ ਜੇਕਰ ਅਸੀਂ 2021-22 ਅਤੇ 2022-23 ਦੇ ਨਵੰਬਰ ਤੱਕ ਦੇ ਮਾਲੀਏ ‘ਤੇ ਨਜ਼ਰ ਮਾਰੀਏ ਤਾਂ ਹੁਣ ਤੱਕ ਜੀਐਸਟੀ ਵਿੱਚ 24.50 ਫੀਸਦੀ, ਪੀਐਸਡੀਟੀ ਵਿੱਚ 0.04 ਅਤੇ ਆਬਕਾਰੀ ਵਿੱਚ 33.44 ਫੀਸਦੀ ਦਾ ਵਾਧਾ ਹੋਇਆ ਹੈ। ਇਨ੍ਹਾਂ ਦੋ ਸਾਲਾਂ ਵਿੱਚ ਵੈਟ ਵਿੱਚ 23.15 ਫੀਸਦੀ ਅਤੇ ਸੀਐਸਟੀ ਵਿੱਚ 10.83 ਫੀਸਦੀ ਦੀ ਕਟੌਤੀ ਕੀਤੀ ਗਈ ਹੈ।
ਟੈਕਸ ਕਮਿਸ਼ਨਰ ਪੰਜਾਬ ਕੇ ਕੇ ਯਾਦਵ ਨੇ ਕਿਹਾ ਕਿ ਪੰਜਾਬ ਦੀ ਜੀਐਸਟੀ ਕੁਲੈਕਸ਼ਨ ਲਗਾਤਾਰ ਵਧ ਰਹੀ ਹੈ। ਹੁਣ ਤੱਕ ਦੇ ਦੋ ਸਾਲਾਂ ਵਿੱਚ, ਵਿਭਾਗ ਨੇ ਜੀਐਸਟੀ ਤੋਂ ਮਾਲੀਏ ਵਿੱਚ 24.50 ਪ੍ਰਤੀਸ਼ਤ ਵਾਧਾ ਹਾਸਲ ਕੀਤਾ ਹੈ। ਨਵੰਬਰ ਮਹੀਨੇ ਦੀ ਗੱਲ ਕਰੀਏ ਤਾਂ ਇਸ ਵਾਰ ਕੁੱਲ ਮਾਲੀਆ ‘ਚ ਕਮੀ ਜ਼ਰੂਰ ਆਈ ਹੈ ਪਰ ਜੀਐੱਸਟੀ ‘ਚ 12.31 ਫੀਸਦੀ ਦਾ ਵਾਧਾ ਹੋਇਆ ਹੈ। ਵਿਭਾਗ ਸਰਕਾਰ ਦੀ ਆਮਦਨ ਵਧਾਉਣ ਲਈ ਯਤਨਸ਼ੀਲ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h